Home / World / Punjabi News / ਕਸ਼ਮੀਰ ਮੁੱਦੇ ‘ਤੇ ਪਾਕਿ ਦੇ ਹੱਥ ਖਾਲ੍ਹੀ, ਲੱਗੇ ਝਟਕੇ ‘ਤੇ ਝਟਕੇ

ਕਸ਼ਮੀਰ ਮੁੱਦੇ ‘ਤੇ ਪਾਕਿ ਦੇ ਹੱਥ ਖਾਲ੍ਹੀ, ਲੱਗੇ ਝਟਕੇ ‘ਤੇ ਝਟਕੇ

ਇਸਲਾਮਾਬਾਦ— ਗੁਆਂਢੀ ਮੁਲਕ ਪਾਕਿਸਤਾਨ ਦੀ ਪਿਛਲੇ ਕੁਝ ਦਿਨਾਂ ‘ਚ ਹਾਲਤ ਖਸਤਾ ਚੱਲ ਰਹੀ ਹੈ। ਜੰਮੂ-ਕਸ਼ਮੀਰ ‘ਤੇ ਜਦੋਂ ਭਾਰਤ ਸਰਕਾਰ ਨੇ ਇਤਿਹਾਸਿਕ ਫੈਸਲਾ ਲਿਆ ਹੈ ਉਦੋਂ ਤੋਂ ਹੀ ਪਾਕਿਸਤਾਨ ਬੌਖਲਾਇਆ ਹੋਇਆ ਹੈ। ਪਾਕਿਸਤਾਨ ਦੀ ਸੰਸਦ ਤੋਂ ਲੈ ਕੇ ਚੀਨ ਤੇ ਅਮਰੀਕਾ ਤੱਕ ਇਸ ਮਸਲੇ ‘ਤੇ ਬਖੇੜਾ ਹੋ ਚੁੱਕਾ ਹੈ। ਪਾਕਿਸਤਾਨ ਨੇ ਆਪਣੇ ਦੋਸਤ ਚੀਨ ਨੂੰ ਵੀ ਇਸ ਮਾਮਲੇ ‘ਚ ਮਦਦ ਕਰਨ ਦੀ ਅਪੀਲ ਕੀਤੀ ਸੀ ਪਰ ਉਸ ਦੀ ਕਿਤੇ ਨਾ ਸੁਣੀ ਗਈ। ਅਜੇ ਤੱਕ ਕਸ਼ਮੀਰ ਦੇ ਮਸਲੇ ‘ਤੇ ਪਾਕਿਸਤਾਨ ਨੂੰ ਕਈ ਝਟਕੇ ਲੱਗ ਚੁੱਕੇ ਹਨ, ਜਿਨ੍ਹਾਂ ਦੀ ਲਿਸਟ ਵਧਦੀ ਜਾ ਰਹੀ ਹੈ।
ਚੀਨ ਦਾ ਦਖਲ ਤੋਂ ਇਨਕਾਰ
ਦੁਨੀਆ ਦੇ ਕਈ ਮੰਚਾਂ ‘ਤੇ ਪਾਕਿਸਤਾਨ ਦਾ ਸਾਥ ਦੇਣ ਵਾਲਾ ਚੀਨ ਇਸ ਵਾਰ ਉਸ ਦੇ ਨਾਲ ਖੜ੍ਹਾ ਨਹੀਂ ਹੋਇਆ। ਪਾਕਿਸਤਾਨੀ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਕਸ਼ਮੀਰ ਮਸਲੇ ‘ਤੇ ਗੁਹਾਰ ਲਾਉਂਦੇ ਚੀਨ ਗਏ ਸਨ ਪਰ ਚੀਨ ਨੇ ਇਸ ‘ਤੇ ਕੋਈ ਟਿੱਪਣੀ ਨਹੀਂ ਕੀਤੀ ਤੇ ਕਿਹਾ ਕਿ ਭਾਰਤ ਨੇ ਜੋ ਫੈਸਲਾ ਲਿਆ ਹੈ ਉਸ ਨਾਲ ਬਸ ਇਲਾਕੇ ‘ਚ ਸ਼ਾਂਤੀ ਬਣੀ ਰਹੇ।
ਨਾਲ ਹੀ ਚੀਨ ਨੂੰ ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਜਵਾਬ ਦਿੱਤਾ ਕਿ ਭਾਰਤ ਦਾ ਫੈਸਲਾ ਉਸ ਦਾ ਅੰਦਰੂਨੀ ਹੈ। ਉਥੇ ਹੀ ਚੀਨ ਦੇ ਰਾਸ਼ਟਰਪਤੀ ਸ਼ੀ ਚਿਨਫਿੰਗ ਵੀ ਹੁਣ ਭਾਰਤ-ਚੀਨ ਦੀ ਦੋਸਤੀ ਨੂੰ ਨਵੀਂਆਂ ਉਚਾਈਆਂ ਦੇਣ ਅਕਤੂਬਰ ‘ਚ ਭਾਰਤ ਆ ਰਹੇ ਹਨ।
ਅਮਰੀਕਾ ਨੇ ਦੱਸਿਆ ਦੁਵੱਲਾ ਮਸਲਾ
ਅਮਰੀਕੀ ਰਾਸ਼ਟਰਪਤੀ ਨੇ ਜਦੋਂ ਕਸ਼ਮੀਰ ਮਸਲੇ ‘ਚ ਵਿਚੋਲਗੀ ਦੀ ਗੱਲ ਕਹੀ ਸੀ ਤਾਂ ਪਾਕਿਸਤਾਨ ਬਹੁਤ ਖੁਸ਼ ਸੀ। ਪਰ ਭਾਰਤ ਦੇ ਵਿਰੋਧ ਤੋਂ ਬਾਅਦ ਅਮਰੀਕਾ ਨੂੰ ਮੁਆਫੀ ਮੰਗਣੀ ਪਈ ਸੀ। ਇਥੋਂ ਤੱਕ ਕਿ ਹੁਣ ਅਮਰੀਕਾ ਨੇ ਕਿਹਾ ਕਿ ਜੰਮੂ-ਕਸ਼ਮੀਰ ਦਾ ਮਸਲਾ ਦੁਵੱਲਾ ਮਸਲਾ ਹੈ ਤੇ ਅਮਰੀਕਾ ਇਸ ‘ਚ ਵਿਚੋਲਗੀ ਨਹੀਂ ਕਰੇਗਾ। ਉਥੇ ਹੀ ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾਉਣ ਨੂੰ ਅਮਰੀਕਾ ਨੇ ਭਾਰਤ ਦਾ ਅੰਦਰੂਨੀ ਮਾਮਲਾ ਦੱਸਿਆ ਹੈ।
ਸੰਯੁਕਤ ਰਾਸ਼ਟਰ ਨੇ ਵੀ ਪਾਕਿਸਤਾਨ ਤੋਂ ਮੋੜਿਆ ਮੂੰਹ
ਪਾਕਿਸਤਾਨ ਲਗਾਤਾਰ ਭਾਰਤ ਨੂੰ ਧਮਕੀਆਂ ਦਿੰਦੇ ਹੋਏ ਕਹਿ ਰਿਹਾ ਸੀ ਕਿ ਭਾਰਤ ਨੇ ਸੰਯੁਕਤ ਰਾਸ਼ਟਰ ਦੇ ਨਿਯਮਾਂ ਦਾ ਉਲੰਘਣ ਕੀਤਾ ਹੈ ਤੇ ਉਹ ਇਸ ਮਾਮਲੇ ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਕਮੇਟੀ ਸਾਹਮਣੇ ਲਿਜਾਏਗਾ। ਪਰ ਹੁਣ ਉਥੋਂ ਵੀ ਉਹ ਨੂੰ ਖਾਲੀ ਹੱਥ ਹੀ ਮੁੜਨਾ ਪਿਆ ਕਿਉਂਕਿ ਯੂ.ਐੱਨ.ਐੱਸ.ਸੀ. ਨੇ ਇਸ ਫੈਸਲੇ ਨੂੰ ਭਾਰਤ ਦਾ ਅੰਦਰੂਨੀ ਮਾਮਲਾ ਦੱਸਿਆ ਹੈ।
ਮੁਸਲਿਮ ਦੇਸ਼ਾਂ ਨੇ ਵੀ ਦੱਸਿਆ ਭਾਰਤ ਦਾ ਅੰਦਰੂਨੀ ਮਾਮਲਾ
ਮੁਸਲਿਮ ਦੇਸ਼ਾਂ ਦੇ ਸੰਗਠਨ ਓ.ਆਈ.ਸੀ. ਦੇ ਭਾਰਤ ਨਾਲ ਸਬੰਧ ਪਿਛਲੇ ਕੁਝ ਸਮੇਂ ਤੋਂ ਬਿਹਤਰ ਹੋਏ ਹਨ। ਇਸ ਵਾਰ ਵੀ ਜੰਮੂ-ਕਸ਼ਮੀਰ ਦੇ ਮਸਲਿਆਂ ਨੂੰ ਇਨ੍ਹਾਂ ਦੇਸ਼ਾਂ ਨੇ ਅੰਦਰੂਨੀ ਮਾਮਲਾ ਹੀ ਦੱਸਿਆ ਸੀ। ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਵੀ ਦੱਸਿਆ ਸੀ ਕਿ ਦੁਨੀਆ ਲਈ ਇਸ ਸਥਿਤੀ ਨੂੰ ਸਮਝਣਾ ਆਸਾਨ ਨਹੀਂ ਹੈ ਕਿਉਂਕਿ ਕਈ ਦੇਸ਼ਾਂ ਦੇ ਭਾਰਤ ‘ਚ ਨਿਵੇਸ਼ ਹਨ। ਇਸ ਲਈ ਕਸ਼ਮੀਰ ਤੇ ਪਾਕਿਸਤਾਨ ਦੇ ਲੋਕ ਇਸ ਮਿਸ਼ਨ ਨੂੰ ਆਸਾਨ ਨਾ ਸਮਝਣ।
ਤਾਲਿਬਾਨ ਨੇ ਵੀ ਨਾ ਦਿੱਤਾ ਪਾਕਿਸਤਾਨ ਦਾ ਸਾਥ
ਦੋਸਤ ਤਾਂ ਦੋਸਤ ਪਾਕਿਸਤਾਨ ਨੂੰ ਇਸ ਮਸਲੇ ‘ਤੇ ਅੱਤਵਾਦੀ ਸੰਗਠਨ ਤੋਂ ਵੀ ਖਰੀਆਂ-ਖਰੀਆਂ ਸੁਣਨੀਆਂ ਪਈਆਂ। ਅਫਗਾਨਿਸਤਾਨ ਸਰਹੱਦ ਦੇ ਕੋਲ ਮੌਜੂਦ ਤਾਲਿਬਾਨ ਨੇ ਪਾਕਿਸਤਾਨ ਨੂੰ ਕਿਹਾ ਕਿ ਉਹ ਕਸ਼ਮੀਰ ਮਸਲੇ ਦੀ ਤੁਲਨਾ ਅਫਗਾਨਿਸਤਾਨ ਨਾਲ ਨਾ ਕਰੇ ਕਿਉਂਕਿ ਅਫਗਾਨਿਸਤਾਨ ‘ਚ ਹੁਣ ਹਾਲਾਤ ਸੁਧਰਣੇ ਸ਼ੁਰੂ ਹੋ ਗਏ ਹਨ। ਜੰਗ ਤੇ ਸੰਘਰਸ਼ ਨਾਲ ਕੁਝ ਨਹੀਂ ਹੋਣ ਵਾਲਾ। ਅਜਿਹੇ ‘ਚ ਇਸ ਵਿਵਾਦ ਦਾ ਹੱਲ ਸਹੀ ਤਰੀਕੇ ਨਾਲ ਕੱਢਣਾ ਚਾਹੀਦਾ ਹੈ।

Check Also

ਕੈਪਟਨ ਦੇ ਮੰਤਰੀਆਂ ਨੂੰ ਘੇਰਨਗੀਆਂ ਸਿੱਖ ਜਥੇਬੰਦੀਆਂ

ਬੇਅਦਬੀ ਤੇ ਗੋਲੀ ਕਾਂਡ ਨੂੰ ਲੈ ਕੇ ਸਿੱਖ ਜਥੇਬੰਦੀਆਂ ਮੁੜ ਸਰਕਾਰ ਨੂੰ ਘੇਰਨ ਲਈ ਤਿਆਰ …

WP2Social Auto Publish Powered By : XYZScripts.com