Home / Punjabi News / ਕਰੋਨਾ ਮਹਾਮਾਰੀ ਦੇ ਪਹਿਲੇ 14 ਮਹੀਨਿਆਂ ਦੌਰਾਨ 119000 ਭਾਰਤੀ ਬੱਚਿਆਂ ਨੇ ਆਪਣੇ ਮਾਪੇ ਗੁਆਏ

ਕਰੋਨਾ ਮਹਾਮਾਰੀ ਦੇ ਪਹਿਲੇ 14 ਮਹੀਨਿਆਂ ਦੌਰਾਨ 119000 ਭਾਰਤੀ ਬੱਚਿਆਂ ਨੇ ਆਪਣੇ ਮਾਪੇ ਗੁਆਏ

ਕਰੋਨਾ ਮਹਾਮਾਰੀ ਦੇ ਪਹਿਲੇ 14 ਮਹੀਨਿਆਂ ਦੌਰਾਨ 119000 ਭਾਰਤੀ ਬੱਚਿਆਂ ਨੇ ਆਪਣੇ ਮਾਪੇ ਗੁਆਏ

ਵਾਸ਼ਿੰਗਟਨ, 21 ਜੁਲਾਈ

ਨੈਸ਼ਨਲ ਇੰਸਟੀਊਚਿਟ ਆਨ ਡਰੱਗ ਅਬਿਊਜ਼ (ਐੱਨਆਈਡੀਏ) ਅਤੇ ਨੈਸ਼ਨਲ ਇੰਸਟੀਚਿਊਟ ਆਫ਼ ਹੈਲਥ (ਐੱਨਆਈਐੱਚ) ਨੇ ਆਪਣੇ ਅਧਿਐਨ ਵਿੱਚ ਕਿਹਾ ਹੈ ਕਿ ਕਰੋਨਾਵਾਇਰਸ ਮਹਾਮਾਰੀ ਦੇ ਪਹਿਲੇ 14 ਮਹੀਨਿਆਂ ਦੌਰਾਨ ਭਾਰਤ ਵਿਚ 1,19,000 ਬੱਚਿਆਂ ਸਣੇ 21 ਦੇਸ਼ਾਂ ਵਿਚ 15 ਲੱਖ ਤੋਂ ਵੱਧ ਬੱਚਿਆਂ ਨੇ ਆਪਣੇ ਮਾਤਾ-ਪਿਤਾ ਜਾਂ ਸਰਪ੍ਰਸਤ ਗੁਆ ਲਏ। ਅਧਿਐਨ ਮੁਤਾਬਕ ਭਾਰਤ ਵਿੱਚ ਕੋਵਿਡ-19 ਕਾਰਨ 25,500 ਬੱਚਿਆਂ ਨੇ ਆਪਣੀਆਂ ਮਾਵਾਂ, 90,751 ਬੱਚਿਆਂ ਨੇ ਆਪਣੇ ਪਿਤਾ ਅਤੇ 12 ਬੱਚਿਆਂ ਨੇ ਆਪਣੇ ਮਾਂ-ਪਿਓ ਦੋਵੇਂ ਗੁਆ ਦਿੱਤੇ। ਇਸ ਅਧਿਐਨ ਅਨੁਸਾਰ ਦੁਨੀਆ ਵਿੱਚ 11,34,000 ਬੱਚਿਆਂ ਨੇ ਕੋਵਿਡ-19 ਕਾਰਨ ਆਪਣੇ ਮਾਪਿਆਂ ਜਾਂ ਦੇਖ ਭਾਲ ਕਰਨ ਵਾਲੇ ਦਾਦਾ-ਦਾਦੀ /ਨਾਨਾ-ਨਾਨੀ ਨੂੰ ਗੁਆ ਦਿੱਤਾ ਹੈ। ਇਨ੍ਹਾਂ ਵਿੱਚੋਂ, 10,42,000 ਬੱਚਿਆਂ ਨੇ ਆਪਣੀ ਮਾਂ, ਪਿਤਾ ਜਾਂ ਦੋਵੇਂ ਗੁਆਏ। ਬਹੁਤੇ ਬੱਚਿਆਂ ਨੇ ਆਪਣੇ ਮਾਪਿਆਂ ਵਿਚੋਂ ਇਕ ਗੁਆ ਦਿੱਤਾ ਹੈ।

Source link

Check Also

ਐੱਚ-1ਬੀ ਵੀਜ਼ਿਆਂ ਲਈ ਦੂਜੀ ਲਾਟਰੀ ਕੱਢੇਗਾ ਅਮਰੀਕਾ

ਐੱਚ-1ਬੀ ਵੀਜ਼ਿਆਂ ਲਈ ਦੂਜੀ ਲਾਟਰੀ ਕੱਢੇਗਾ ਅਮਰੀਕਾ

ਵਾਸ਼ਿੰਗਟਨ, 30 ਜੁਲਾਈ ਐੱਚ-1ਬੀ ਵੀਜ਼ਾ ਲੈਣ ਦੇ ਚਾਹਵਾਨ ਸੈਂਕੜੇ ਭਾਰਤੀ ਆਈਟੀ ਪੇਸ਼ੇਵਰਾਂ ਨੂੰ ਰਾਹਤ ਦਿੰਦਿਆਂ …