Home / Punjabi News / ਕਰੋਨਾ ਟੀਕਾਰਕਨ ਵਧਾਉਣ ਲਈ ਦਸ ਅਰਬ ਡਾਲਰ ਹੋਰ ਦੇਵੇਗਾ ਵ੍ਹਾਈਟ ਹਾਊਸ

ਕਰੋਨਾ ਟੀਕਾਰਕਨ ਵਧਾਉਣ ਲਈ ਦਸ ਅਰਬ ਡਾਲਰ ਹੋਰ ਦੇਵੇਗਾ ਵ੍ਹਾਈਟ ਹਾਊਸ

ਕਰੋਨਾ ਟੀਕਾਰਕਨ ਵਧਾਉਣ ਲਈ ਦਸ ਅਰਬ ਡਾਲਰ ਹੋਰ ਦੇਵੇਗਾ ਵ੍ਹਾਈਟ ਹਾਊਸ

ਵਾਸ਼ਿੰਗਟਨ, 25 ਮਾਰਚ

ਵ੍ਹਾਈਟ ਹਾਊਸ ਨੇ ਦੇਸ਼ ਭਰ ਵਿੱਚ ਘੱਟ ਆਮਦਨ ਵਾਲੇ, ਘੱਟ ਗਿਣਤੀ ਲੋਕਾਂ ਤੇ ਪੇਂਡੂ ਖੇਤਰਾਂ ਵਿੱਚ ਕਰੋਨਾ ਟੀਕਾਰਕਨ ਦੀ ਦਰ ਵਧਾਉਣ ਲਈ ਦਸ ਅਰਬ ਅਮਰੀਕੀ ਡਾਲਰ ਹੋਰ ਖਰਚਣ ਦਾ ਐਲਾਨ ਕੀਤਾ ਹੈ।

ਇਸ ਮਹੀਨੇ ਐਲਾਨੇ 1.9 ਖਰਬ ਦੇ ਕਰੋਨਾਵਾਇਰਸ ਰਾਹਤ ਪੈਕੇਜ ਵਿੱਚ ਕਮਿਊਨਿਟੀ ਸਿਹਤ ਕੇਂਦਰਾਂ ਲਈ 6 ਅਰਬ ਦਾ ਹੋਰ ਵਾਧਾ ਕੀਤਾ ਗਿਆ ਹੈ, ਤਾਂ ਜੋ ਕਰੋਨਾਵਾਇਰਸ ਦੇ ਸਭ ਤੋਂ ਵੱਧ ਪ੍ਰਭਾਵਿਤ ਲੋਕਾਂ ਤਕ ਕੋਵਿਡ-19 ਟੀਕਾਰਕਨ, ਟੈਸਟ ਤੇ ਹੋਰ ਸਿਹਤ ਸਹੂਲਤਾਂ ਪਹੁੰਚਾਈਆਂ ਜਾ ਸਕਣ। ਰਾਸ਼ਟਰਪਤੀ ਜੋ ਬਾਇਡਨ ਪ੍ਰਸ਼ਾਸਨ, ਜਿਸ ਵੱਲੋਂ ਅਪਰੈਲ ਮਹੀਨੇ ਦੇਸ਼ ਭਰ ਦੇ ਲਗਪਗ 1400 ਸਿਹਤ ਕੇਂਦਰਾਂ ਨੂੰ ਪੈਸੇ ਵੰਡੇ ਜਾਣਗੇ, ਦਾ ਕਹਿਣਾ ਹੈ ਕਿ ਸਿਹਤ ਕੇਂਦਰ ਵੀ ਸਿਹਤ ਢਾਂਚੇ ਤੇ ਮੋਬਾਈਲ ਯੂਨਿਟਾਂ ‘ਚ ਬਦਲਾਅ ਤੇ ਸੁਧਾਰ ਲਈ ਫੰਡਾਂ ਦੀ ਵਰਤੋਂ ਕਰ ਸਕਦੇ ਹਨ।

ਪ੍ਰਸ਼ਾਸਨ ਦਾ ਕਹਿਣਾ ਹੈ ਕਿ ਟੀਕਾਕਰਨ ‘ਚ ਵਿਸ਼ਵਾਸ ਵਧਾਉਣ ਲਈ 3 ਅਰਬ ਅਮਰੀਕੀ ਡਾਲਰ ਹੋਰ ਦਿੱਤੇ ਜਾ ਰਹੇ ਹਨ। 64 ਅਧਿਕਾਰ ਖੇਤਰਾਂ ਨੂੰ ਪੈਸੇ ਭੇਜੇ ਜਾਣਗੇ, ਜੋ ਪੇਂਡੂ ਖੇਤਰਾਂ, ਵੱਖ ਵੱਖ ਸੰਸਥਾਵਾਂ ਤੇ ਗ਼ਰੀਬ ਸਮੁਦਾਇਆਂ ਵੱਲੋਂ ਘਰ ਘਰ ਜਾ ਕੇ ਲੋਕਾਂ ਨੂੰ ਜਾਗਰੂਕ ਕਰਨ ਤੇ ਟੀਕਾਕਰਨ ਲਈ ਉਤਸ਼ਾਹਿਤ ਕਰਨ ਵਾਸਤੇ ਵਰਤੇ ਜਾ ਸਕਦੇ ਹਨ। ਜਿਹੜੇ ਡਾਇਲੇਸਿਜ਼ ਕਲੀਨਿਕਾਂ ਵਿੱਚ ਮਰੀਜ਼ ਡਾਇਲੇਸਿਜ਼ ਕਰਵਾਉਣ ਜਾਂਦੇ ਹਨ, ਉਨ੍ਹਾਂ ਨੂੰ ਵੀ ਕੋਵਿਡ-19 ਟੀਕਾਕਰਨ ਲਈ ਫੰਡ ਦਿੱਤੇ ਜਾਣਗੇ। ਕੋਵਿਡ-19 ਤੋਂ ਬਚਾਅ ਅਤੇ ਕਾਬੂ ਪਾਉਣ ਲਈ ਵੀ ਫੰਡ ਦਿੱਤੇ ਗਏ ਹਨ। -ਏਪੀ

Source link

Check Also

ਸ੍ਰੀ ਮੋਦੀ ਦੀ ਸੋਚ ‘ਰੋਮ ਸੜ ਰਿਹਾ ਸੀ ਤੇ ਨੀਰੋ ਬੰਸਰੀ ਵਜਾ ਰਿਹਾ ਸੀ’ ਵਾਲੀ

ਸ੍ਰੀ ਮੋਦੀ ਦੀ ਸੋਚ ‘ਰੋਮ ਸੜ ਰਿਹਾ ਸੀ ਤੇ ਨੀਰੋ ਬੰਸਰੀ ਵਜਾ ਰਿਹਾ ਸੀ’ ਵਾਲੀ

ਬਠਿੰਡਾ, 14 ਮਈ, ਬਲਵਿੰਦਰ ਸਿੰਘ ਭੁੱਲਰ ਦੇਸ਼ ’ਚ ਕੋਰੋਨਾ ਮਹਾਂਮਾਰੀ ਸਿਖ਼ਰ ਤੇ ਪਹੁੰਚ ਗਈ ਹੈ, …