Home / Punjabi News / ਕਰਾਚੀ ਵਿੱਚ ਗੈਸ ਧਮਾਕੇ ਕਾਰਨ 14 ਹਲਾਕ

ਕਰਾਚੀ ਵਿੱਚ ਗੈਸ ਧਮਾਕੇ ਕਾਰਨ 14 ਹਲਾਕ

ਕਰਾਚੀ ਵਿੱਚ ਗੈਸ ਧਮਾਕੇ ਕਾਰਨ 14 ਹਲਾਕ

ਕਰਾਚੀ, 18 ਦਸੰਬਰ

ਪਾਕਿਸਤਾਨ ਦੇ ਕਰਾਚੀ ਸ਼ਹਿਰ ਵਿੱਚ ਸ਼ਨਿਚਰਵਾਰ ਨੂੰ ਸੀਵਰੇਜ ਸਿਸਟਮ ਵਿੱਚ ਗੈਸ ਧਮਾਕਾ ਹੋਣ ਕਾਰਨ 14 ਲੋਕਾਂ ਦੀ ਮੌਤ ਹੋ ਗਈ ਤੇ 12 ਵਿਅਕਤੀ ਜ਼ਖ਼ਮੀ ਹੋ ਗਏ। ‘ਐਕਸਪ੍ਰੈਸ ਟ੍ਰਿਬਿਊਨ’ ਅਖਬਾਰ ਵਿੱਚ ਛਪੀ ਖਬਰ ਅਨੁਸਾਰ ਕਰਾਚੀ ਕੋਲ ਸ਼ੇਰਸ਼ਾਹ ਇਲਾਕੇ ਵਿੱਚ ਪ੍ਰਾਈਵੇਟ ਬੈਂਕ ਦੀ ਇਮਾਰਤ ਢਕੇ ਹੋਏ ਸੀਵਰ ਸਿਸਟਮ ਉੱਤੇ ਬਣੀ ਹੋਈ ਸੀ ਤੇ ਧਮਾਕੇ ਵਿੱਚ ਮਰਨ ਵਾਲੇ ਜ਼ਿਆਦਾਤਰ ਲੋਕ ਬੈਂਕ ਕਰਮਚਾਰੀ ਅਤੇ ਗਾਹਕ ਹਨ। ਅਧਿਕਾਰੀ ਹਾਲੇ ਇਸ ਗੱਲ ਨੂੰ ਸਪਸ਼ਟ ਨਹੀਂ ਕਰ ਸਕੇ ਹਨ ਕਿ ਸੀਵਰੇਜ ਸਿਸਟਮ ਵਿੱਚ ਜਮ੍ਹਾਂ ਮਿਥੇਨ ਗੈਸ ਵਿੱਚ ਅੱਗ ਲੱਗੀ ਜਾਂ ਗੈਸ ਪਾਈਪ ਲਾਈਨ ਵਿੱਚ ਅੱਗ ਲੱਗਣ ਨਾਲ ਧਮਾਕਾ ਹੋਇਆ। ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲੀਸ ਅਨੁਸਾਰ ਸੀਵਰ ਸਿਸਟਮ ਵਿੱਚ ਗੈਸ ਦਾ ਧਮਾਕਾ ਹੋ ਸਕਦਾ ਹੈ ਕਿਉਂਕਿ ਬੈਂਕ ਦੀ ਇਮਾਰਤ ਇਕ ਢਕੇ ਹੋਏ ਨਾਲੇ ਉੱਤੇ ਬਣੀ ਹੋਈ ਸੀ। -ਪੀਟੀਆਈ


Source link

Check Also

ਈਸ਼ ਨਿੰਦਾ ਸਬੰਧੀ ਸਮੱਗਰੀ ਨਾ ਹਟਾਉਣ ਕਾਰਨ ਪਾਕਿਸਤਾਨ ਨੇ ਵਿਕੀਪੀਡੀਆ ਬਲਾਕ ਕੀਤਾ

ਇਸਲਾਮਾਬਾਦ, 4 ਫਰਵਰੀ ਪਾਕਿਸਤਾਨ ਨੇ ਈਸ਼ ਨਿੰਦਾ ਨਾਲ ਸਬੰਧਤ ਸਮੱਗਰੀ ਨੂੰ ਹਟਾਉਣ ਤੋਂ ਇਨਕਾਰ ਕਰਨ …