Home / Punjabi News / ਕਰਨਾਲ ‘ਚ ਰੋਸ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ‘ਤੇ ਪੁਲਸ ਨੇ ਕੀਤਾ ਲਾਠੀਚਾਰਜ

ਕਰਨਾਲ ‘ਚ ਰੋਸ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ‘ਤੇ ਪੁਲਸ ਨੇ ਕੀਤਾ ਲਾਠੀਚਾਰਜ

ਕਰਨਾਲ ‘ਚ ਰੋਸ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ‘ਤੇ ਪੁਲਸ ਨੇ ਕੀਤਾ ਲਾਠੀਚਾਰਜ

ਕਰਨਾਲ- ਹਰਿਆਣਾ ਦੇ ਕਰਨਾਲ ਜ਼ਿਲੇ ‘ਚ ਸੜਕ ਹਾਦਸੇ ਦੌਰਾਨ ਵਿਦਿਆਰਥੀ ਦੀ ਮੌਤ ਹੋਣ ਕਾਰਨ ਗੁੱਸੇ ‘ਚ ਆਏ ਸਾਥੀ ਵਿਦਿਆਰਥੀਆਂ ਨੇ ਰੋਸ ਪ੍ਰਦਰਸ਼ਨ ਕੀਤਾ। ਮੌਕੇ ‘ਤੇ ਪਹੁੰਚੀ ਪੁਲਸ ਅਤੇ ਵਿਦਿਆਰਥੀਆਂ ਦੇ ਵਿਚਾਲੇ ਕਾਫੀ ਝੜਪਾਂ ਵੀ ਹੋਈਆ। ਇਸ ਸਥਿਤੀ ‘ਤੇ ਕਾਬੂ ਪਾਉਣ ਲਈ ਪੁਲਸ ਨੇ ਲਾਠੀਚਾਰਜ ਅਤੇ ਹਵਾਈ ਫਾਇਰਿੰਗ ਕੀਤੀ, ਜਿਸ ਕਾਰਨ ਇਲਾਕੇ ‘ਚ ਤਣਾਅ ਬਰਕਰਾਰ ਰਿਹਾ।
ਇਹ ਹੈ ਪੂਰਾ ਮਾਮਲਾ-
ਅਸਲ ‘ਚ ਵੀਰਵਾਰ ਸ਼ਾਮ 5 ਵਜੇ ਕਰਨਾਲ ‘ਚ ਆਈ. ਟੀ. ਆਈ ਦੇ 20 ਸਾਲਾਂ ਵਿਦਿਆਰਥੀ ਦੀ ਬੱਸ ਦੇ ਟਾਇਰ ਹੇਠਾਂ ਆਉਣ ਕਾਰਨ ਮੌਤ ਹੋ ਗਈ ਸੀ। ਹਾਦਸੇ ਤੋਂ ਬਾਅਦ ਮ੍ਰਿਤਕ ਵਿਦਿਆਰਥੀ ਦੇ ਸਾਥੀਆਂ ਨੇ ਇਸ ਗੱਲ ‘ਤੇ ਰੋਸ ਜਤਾਉਂਦੇ ਹੋਏ ਸੜਕ ‘ਤੇ ਪ੍ਰਦਰਸ਼ਨ ਕੀਤਾ ਕਿ ਆਵਾਜਾਈ ਵਿਭਾਗ ਦੇ ਬੱਸ ਡਰਾਈਵਰ ਨਿਸ਼ਚਿਤ ਸਟਾਪ ‘ਤੇ ਬੱਸ ਨਹੀਂ ਰੋਕਦੇ ਹਨ ਅਤੇ ਮਜ਼ਬੂਰਨ ਵਿਦਿਆਰਥੀਆਂ ਨੂੰ ਬੱਸਾਂ ਦੇ ਪਿੱਛੇ ਭੱਜਣਾ ਪੈਂਦਾ ਹੈ।
ਦੂਜੇ ਪਾਸੇ ਪੁਲਸ ਮੁਤਾਬਕ ਅੱਜ ਭਾਵ ਸ਼ੁੱਕਰਵਾਰ ਨੂੰ ਵਿਦਿਆਰਥੀਆਂ ਨੇ ਪੁਲਸ ‘ਤੇ ਪੱਥਰ ਚਲਾਏ, ਜਿਸ ਕਾਰਨ ਕੁਝ ਪੁਲਸ ਦੇ ਕਰਮਚਾਰੀ ਜ਼ਖਮੀ ਹੋ ਗਏ। ਪੁਲਸ ਨੂੰ ਵਿਗੜਗੀ ਸਥਿਤੀ ‘ਤੇ ਕਾਬੂ ਪਾਉਣ ਲਈ ਲਾਠੀਚਾਰਜ ਕਰਨਾ ਪਿਆ। ਕਰਨਾਲ ਦੇ ਪੁਲਸ ਅਧਿਕਾਰੀ ਸੁਰਿੰਦਰ ਸਿੰਘ ਭੋਰੀਆ ਨੇ ਕਿਹਾ ਹੈ ਹੁਣ ਸਥਿਤੀ ਕੰਟਰੋਲ ‘ਚ ਹੈ।

Check Also

ਚੀਨ ਵੱਲੋਂ ਆਲਮੀ ਵਿਕਾਸ ਫੰਡ ਲਈ ਹੋਰ ਇੱਕ ਅਰਬ ਡਾਲਰ ਦੇਣ ਦਾ ਐਲਾਨ

ਪੇਈਚਿੰਗ: ਚੀਨ ਦੇ ਰਾਸ਼ਟਰਪਤੀ ਸ਼ੀ ਜਿੰਨਪਿੰਗ ਨੇ ਅੱਜ ਵਿਸ਼ਵ ਵਿਕਾਸ ਅਤੇ ਦੱਖਣ-ਦੱਖਣ ਸਹਿਯੋਗ ਫੰਡ ਲਈ …