
ਸਰਕਾਰ ਦੀ ਲੋਕਾਂ ਨੂੰ ਅਪੀਲ ਜੇ ਕੋਈ ਕੋਰੋਨਾ ਪਾਜਿਟਿਵ ਹੁੰਦਾ ਤਾਂ ਆਪਣਾ ਮੋਬਾਇਲ ਬੰਦ ਨਾ ਕਰੇ
ਕਰਨਾਟਕ ਵਿੱਚ 3000 ਦੇ ਲਗਭਗ ਮਰੀਜ ਬੈਂਗਲੁਰੂ ਤੋਂ ਲਾਪਤਾ ਹੋ ਗਏ ਹਨ । ਰਿਪੋਰਟਾਂ ਮੁਤਾਬਿਕ ਇਹਨਾਂ ਮਰੀਜਾਂ ਨੇ ਆਪਣੇ ਮੋਬਾਇਲ ਬੰਦ ਕਰ ਅਪਣੇ ਘਰਾਂ ਨੂੰ ਛੱਡ ਦਿੱਤਾ ਹੈ । ਹੁਣ ਪੁਲਿਸ ਇਹਨਾਂ ਦੀ ਭਾਲ ਕਰ ਰਹੀ ਹੈ । ਕਰਨਾਟਕ ਦੇ ਮੰਤਰੀ ਆਰ ਅਸ਼ੋਕ ਨੇ ਬੁੱਧਵਾਰ ਨੂੰ ਦਾਅਵਾ ਕੀਤਾ ਕਿ ਕੋਵਿਡ-19 ਤੋਂ ਪੀੜਿਤ ਲਗਭਗ 3000 ਲੋਕ ਬੈਂਗਲੁਰੂ ਤੋਂ ਲਾਪਤਾ ਹਨ , ਸਾਨੂੰ ਪਤਾ ਨਹੀਂ ਚੱਲ ਰਿਹਾ ਕਿ ਉਹ ਕਿੱਥੇ ਗਏ ਹੈ । ਸਰਕਾਰ ਨੇ ਪੁਲਿਸ ਨੂੰ ਲਾਪਤਾ ਲੋਕਾਂ ਨੂੰ ਟ੍ਰੈਕ ਕਰਨ ਲਈ ਕਿਹਾ ਹੈ । ਅਸ਼ੋਕ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕੋਈ ਕੋਰੋਨਾ ਪਾਜਿਟਿਵ ਪਾਇਆ ਜਾਂਦਾ ਹੈ ਤਾਂ ਆਪਣਾ ਮੋਬਾਇਲ ਬੰਦ ਨਾ ਕਰੇ। ਅਸ਼ੋਕ ਨੇ ਕਿਹਾ ਕਿ ਇਸ ਨਾਲ ਵਾਇਰਸ ਫੈਲਣ ਦਾ ਖ਼ਤਰਾ ਜਿਆਦਾ ਹੋ ਸਕਦਾ ਹੈ ਜਿਸ ਤੋਂ ਬਾਅਦ ਵਿੱਚ ਉਨ੍ਹਾਂ ਨੂੰ ਆਈਸੀਯੂ ਜਾਂ ਬੈੱਡ ਲਈ ਭੱਜ-ਦੌੜ ਕਰਨੀ ਪੈਦੀ ਹੈ ।
Source link