Home / Punjabi News / ਕਰਨਾਟਕ ‘ਚ ਕਾਂਗਰਸ-ਜੇ.ਡੀ.ਐੱਸ. ਦੀ ਸਰਕਾਰ ਡਿੱਗੀ, ਮੁੱਖਮੰਤਰੀ ਕੁਮਾਰਸਵਾਮੀ ‘ਫਲੋਰ ਟੈਸਟ’ ‘ਚੋਂ ਫੇਲ

ਕਰਨਾਟਕ ‘ਚ ਕਾਂਗਰਸ-ਜੇ.ਡੀ.ਐੱਸ. ਦੀ ਸਰਕਾਰ ਡਿੱਗੀ, ਮੁੱਖਮੰਤਰੀ ਕੁਮਾਰਸਵਾਮੀ ‘ਫਲੋਰ ਟੈਸਟ’ ‘ਚੋਂ ਫੇਲ

ਕਰਨਾਟਕ ‘ਚ ਕਾਂਗਰਸ-ਜੇ.ਡੀ.ਐੱਸ. ਦੀ ਸਰਕਾਰ ਡਿੱਗੀ, ਮੁੱਖਮੰਤਰੀ ਕੁਮਾਰਸਵਾਮੀ ‘ਫਲੋਰ ਟੈਸਟ’ ‘ਚੋਂ ਫੇਲ

ਬੈਂਗਲੁਰੂ— ਕਰਨਾਟਕ ਵਿਧਾਨ ਸਭਾ ‘ਚ ਫਲੋਰ ਟੈਸਟ ‘ਚ ਮੁੱਖਮੰਤਰੀ ਕੁਮਾਰਸਵਾਮੀ ਅਸਫਲ ਹੋ ਗਏ ਹਨ। ਕਰਨਾਟਕ ‘ਚ ਮੁੱਖਮੰਤਰੀ ਕੁਮਾਰਸਵਾਮੀ ਦੀ ਅਗੁਵਾਈ ਵਾਲੀ ਕਾਂਗਰਸ-ਜੇ.ਡੀ.ਐੱਸ. ਗਠਬੰਧਨ ਦੀ ਸਰਕਾਰ ਡਿੱਗ ਗਈ ਹੈ। ਮੰਗਲਵਾਰ ਨੂੰ ਕਰਨਾਟਕ ਵਿਧਾਨ ਸਭਾ ‘ਚ ਵਿਸ਼ਵਾਸ ਸਮੇਂ ਪ੍ਰਸਤਾਵ ਐੱਚ.ਡੀ. ਕੁਮਾਰਸਵਾਮੀ ਨੇ ਪੇਸ਼ ਕੀਤਾ ਸੀ। ਵਿਸ਼ਵਾਸ ਮੱਤ ਦੇ ਪੱਖ ‘ਚ 99 ਵੋਟਾਂ ਪਈਆਂ ਜਦਕਿ ਵਿਰੋਧ ‘ਚ 105 ਵੋਟਾਂ ਪਈਆਂ।
ਕਰਨਾਟਕ ਦੀ ਰਾਜਧਾਨੀ ਬੈਂਗਲੁਰੂ ‘ਚ ਰਾਜਨੀਤਿਕ ਹਲਚਲ ਤੇਜ਼ ਹੋ ਗਈ ਹੈ। ਰਾਜਧਾਨੀ ‘ਚ ਪ੍ਰਸ਼ਾਸਨ ਨੇ 48 ਘੰਟਿਆਂ ਦੇ ਲਈ ਧਾਰਾ 144 ਲਾਗੂ ਕਰ ਦਿੱਤੀ ਹੈ। ਜਾਣਕਾਰੀ ਮੁਤਾਬਕ ਕੁਝ ਹੀ ਦੇਰ ‘ਚ ਕੁਮਾਰਸਵਾਮੀ ਸਰਕਾਰ ਆਪਣਾ ਫਲੋਰ ਟੈਸਟ ਕਰਵਾਏਗੀ, ਜਿਸ ‘ਚ ਮੰਨਿਆ ਜਾ ਰਿਹਾ ਹੈ ਕਿ ਸਰਕਾਰ ਬਹੁਮਤ ਸਾਬਤ ਕਰਨ ‘ਚ ਫੇਲ ਹੋ ਸਕਦੀ ਹੈ ਅਤੇ ਕੁਮਾਰਸਵਾਮੀ ਮੁੱਖਮੰਤਰੀ ਅਹੁਦੇ ਤੋਂ ਅਸਤੀਫਾ ਦੇ ਸਕਦੇ ਹਨ।
ਮੁੱਖਮੰਤਰੀ ਐੱਚ.ਡੀ ਕੁਮਾਰਸਵਾਮੀ ਨੇ ਕਿਹਾ ਕਿ ਉਹ ਖੁਸ਼ੀ ਨਾਲ ਆਪਣੇ ਅਹੁਦੇ ਦਾ ‘ਬਲਿਦਾਨ’ ਕਰਨ ਨੂੰ ਤਿਆਰ ਹਨ। ਵਿਧਾਨ ਸਭਾ ‘ਚ ਵਿਸ਼ਵਾਸ ਪ੍ਰਸਤਾਵ ‘ਤੇ ਚਰਚਾ ਦਾ ਜਵਾਬ ਦਿੰਦੇ ਹੋਏ ਉਨ੍ਹਾਂ ਨੇ ਅਜਿਹਾ ਕਿਹਾ। ਚਾਰ ਦਿਨਾਂ ਤੱਕ ਵਿਧਾਨ ਸਭਾ ‘ਚ ਵਿਸ਼ਵਾਸ ਪ੍ਰਸਤਾਵ ‘ਤੇ ਚਰਚਾ ਤੋਂ ਬਾਅਦ ਕੁਮਾਰਸਵਾਮੀ ਨੇ ਕਿਹਾ ਕਿ ਮੈਂ ਖੁਸ਼ੀ ਨਾਲ ਇਸ ਅਹੁਦੇ ਦਾ ਬਲਿਦਾਨ ਕਰਨ ਲਈ ਤਿਆਰ ਹਾਂ।

Check Also

ਜੰਮੂ-ਕਸ਼ਮੀਰ ਦੀਆਂ ਜੇਲ੍ਹਾਂ ਤੋਂ ਤਬਦੀਲ ਹੋਣਗੇ ਕੱਟੜ ਦਹਿਸ਼ਤਗਰਦ

ਜੰਮੂ-ਕਸ਼ਮੀਰ ਦੀਆਂ ਜੇਲ੍ਹਾਂ ਤੋਂ ਤਬਦੀਲ ਹੋਣਗੇ ਕੱਟੜ ਦਹਿਸ਼ਤਗਰਦ

ਜੰਮੂ, 22 ਅਕਤੂਬਰ ਜੰਮੂ-ਕਸ਼ਮੀਰ ਵਿੱਚ ਅਤਿਵਾਦ ਦੀਆਂ ਘਟਨਾਵਾਂ ਵਧ ਗਈਆਂ ਹਨ ਜਿਸ ਨੂੰ ਰੋਕਣ ਲਈ …