Home / World / Punjabi News / ਕਰਤਾਰਪੁਰ ਸਾਹਿਬ ਜਾਣ ਲਈ ਡੇਰਾ ਬਾਬਾ ਨਾਨਕ ਚੌਕੀ ਇਮੀਗ੍ਰੇਸ਼ਨ ਕੇਂਦਰ ’ਚ ਤਬਦੀਲ

ਕਰਤਾਰਪੁਰ ਸਾਹਿਬ ਜਾਣ ਲਈ ਡੇਰਾ ਬਾਬਾ ਨਾਨਕ ਚੌਕੀ ਇਮੀਗ੍ਰੇਸ਼ਨ ਕੇਂਦਰ ’ਚ ਤਬਦੀਲ

ਨਵੀਂ ਦਿੱਲੀ, – ਕੇਂਦਰੀ ਗ੍ਰਹਿ ਮੰਤਰਾਲੇ ਨੇ ਪਾਕਿਸਤਾਨ ਸਥਿਤ ਕਰਤਾਰਪੁਰ ਗੁਰਦੁਆਰਾ ਸਾਹਿਬ ਜਾਣ ਲਈ ਡੇਰਾ ਬਾਬਾ ਨਾਨਕ ਜ਼ਮੀਨੀ ਚੌਕੀ ਨੂੰ ਸੋਮਵਾਰ ਨੂੰ ਇਮੀਗ੍ਰੇਸ਼ਨ ਜਾਂਚ ਕੇਂਦਰ ਦੇ ਰੂਪ ਵਿਚ ਅਧਿਕਾਰਤ ਕੀਤਾ। ਇਹ ਚੌਕੀ ਹੁਣ ਕਰਤਾਰਪੁਰ ਲਈ ਨਿਕਾਸ ਅਤੇ ਦਾਖਲੇ ਦੇ ਪੁਆਇੰਟ ਦੇ ਰੂਪ ਵਿਚ ਕੰਮ ਕਰੇਗੀ।

ਮੰਤਰਾਲੇ ਨੇ ਇਕ ਨੋਟੀਫਿਕੇਸ਼ਨ ਵਿਚ ਕਿਹਾ ਕਿ ਜਾਇਜ਼ ਦਸਤਾਵੇਜ਼ਾਂ ਨਾਲ ਕੋਈ ਵੀ ਵਿਅਕਤੀ ਪੰਜਾਬ ਦੇ ਗੁਰਦਾਸਪੁਰ ਜ਼ਿਲੇ ਵਿਚ ਸਥਿਤ ਇਸ ਚੌਕੀ ਦੇ ਜ਼ਰੀਏ ਨਿਕਾਸ ਜਾਂ ਦਾਖਲਾ ਲੈ ਸਕਦਾ ਹੈ। ਨੋਟੀਫਿਕੇਸ਼ਨ ਵਿਚ ਕਿਹਾ ਗਿਆ,‘‘ਪਾਸਪੋਰਟ (ਭਾਰਤ ਵਿਚ ਦਾਖਲਾ) ਨਿਯਮ 1950 ਦੇ ਨਿਯਮ 3 ਦੇ ਉਪ ਨਿਯਮ (ਬੀ) ਦੀ ਪਾਲਣਾ ਵਿਚ ਕੇਂਦਰ ਸਰਕਾਰ ਵਲੋਂ ਪੰਜਾਬ ਰਾਜ ਦੇ ਗੁਰਦਾਸਪੁਰ ਜ਼ਿਲੇ ਵਿਚ ਸਥਿਤ ਡੇਰਾ ਬਾਬਾ ਨਾਨਕ ਜ਼ਮੀਨੀ ਜਾਂਚ ਚੌਕੀ ਨੂੰ ਸਾਰੇ ਵਰਗ ਦੇ ਯਾਤਰੀਆਂ ਲਈ ਜਾਇਜ਼ ਯਾਤਰਾ ਦਸਤਾਵੇਜ਼ਾਂ ਦੇ ਨਾਲ ਭਾਰਤ ਵਿਚ ਦਾਖਲੇ ਅਤੇ ਭਾਰਤ ਤੋਂ ਨਿਕਾਸ ਲਈ ਅਧਿਕਾਰਤ ਇਮੀਗ੍ਰੇਸ਼ਨ ਜਾਂਚ ਚੌਕੀ ਦੇ ਰੂਪ ਵਿਚ ਸਥਾਪਿਤ ਕਰਦੀ ਹੈ।’’

 

Check Also

ਗੁਆਂਢ ‘ਚ ਹਮਲਾਵਰ ਕਾਰਵਾਈ ਨੇ ਦਿਖਾਈ ਭਾਰਤੀ ਫੌਜ ਦੀ ਤਾਕਤ: ਰਾਜਨਾਥ ਸਿੰਘ

ਨਵੀਂ ਦਿੱਲੀ—ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਹਵਾਈ ਫੌਜ ਦੀ ਸਲਾਘਾ ਕਰਦੇ ਹੋਏ ਕਿਹਾ ਕਿ ਗੁਆਂਢ …

WP2Social Auto Publish Powered By : XYZScripts.com