
ਭਾਰਤੀ ਜਨਤਾ ਪਾਰਟੀ ਦੀ ਭੁਪਾਲ ਲੋਕ ਸਭਾ ਸੀਟ ਤੋਂ ਸੰਸਦ ਮੈਂਬਰ ਪ੍ਰੱਗਿਆ ਸਿੰਘ ਠਾਕੁਰ ਨੇ ਉਸ ਦੀ ਕਬੱਡੀ ਖੇਡਦਿਆਂ ਦੀ ਵੀਡੀਓ ਬਣਾਉਣ ਵਾਲੇ ਨੂੰ ਰਾਵਣ ਕਿਹਾ ਹੈ। ਸਾਧਵੀ ਨੇ ਕਿਹਾ ਹੈ ਕਿ ਜੋ ਵਿਅਕਤੀ ਸੰਤਾਂ ਨਾਲ ਟਕਰਾਉਂਦਾ ਹੈ, ਉਸ ਦਾ ਬੁਢਾਪਾ ਤੇ ਅਗਲਾ ਜਨਮ ਖਰਾਬ ਹੁੰਦਾ ਹੈ। ਹਾਲ ਹੀ ਵਿੱਚ ਸਾਧਵੀ ਪ੍ਰੱਗਿਆ ਦਾ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਇਆ ਸੀ, ਜਿਸ ਵਿੱਚ ਉਹ ਕਥਿਤ ਤੌਰ ’ਤੇ ਕਬੱਡੀ ਖੇਡਦੀ ਦਿਖਾਈ ਦੇ ਰਹੀ ਹੈ। ਸ਼ੁੱਕਰਵਾਰ ਰਾਤ ਨੂੰ ਭੁਪਾਲ ਦੇ ਸਿੰਧੀ ਭਾਈਚਾਰੇ ਵਾਲੇ ਉਪ ਨਗਰ ਸੰਤ ਨਗਰ ਵਿੱਚ ਦਸਹਿਰੇ ਦੇ ਪ੍ਰੋਗਰਾਮ ਦੌਰਾਨ ਪ੍ਰੱਗਿਆ ਨੇ ਕਿਹਾ, “ਪਰਸੋਂ ਮੈਂ ਆਰਤੀ ਲਈ ਗਈ ਸੀ। ਉਦੋਂ ਮੈਦਾਨ ਵਿੱਚ ਸਾਹਮਣੇ ਖਿਡਾਰੀ ਸਨ। ਉਨ੍ਹਾਂ ਨੇ ਮੈਨੂੰ ਬੁਲਾਇਆ ਤੇ ਕਿਹਾ ਕਿ ਦੀਦੀ ਇੱਕ ਵਾਰ ਤੁਸੀਂ ਰੇਡ ਪਾ ਦਿਓ ਤੇ ਜਦੋਂ ਮੈਂ ਕਬੱਡੀ ਬੋਲਣ ਗਈ ਤੇ ਵਾਪਸ ਆਈ ਤਾਂ ਉਸ ਛੋਟੇ ਜਿਹੇ ਦ੍ਰਿਸ਼ ਨੂੰ ਵੀਡੀਓ ਵਿੱਚ ਪਾ ਕੇ ਸੋਸ਼ਲ ਮੀਡੀਆ ‘ਤੇ ਵਾਇਰਲ ਕਰ ਦਿੱਤਾ। ਤੁਹਾਡੇ ਲੋਕਾਂ ਵਿੱਚ ਕੋਈ ਰਾਵਣ ਹੈ, ਮੇਰਾ ਵੱਡਾ ਦੁਸ਼ਮਣ ਹੈ।’
The post ਕਬੱਡੀ ਖੇਡਦੀ ਦੀ ਵੀਡੀਓ ਪਾਉਣ ਵਾਲੇ ਨੂੰ ਸਾਧਵੀ ਪ੍ਰੱਗਿਆ ਨੇ ਦਿੱਤਾ ‘ਸ਼ਰਾਪ’,”ਬੁਢਾਪਾ ਤੇ ਅਗਲਾ ਜਨਮ ਹੋਵੇਗਾ ਖਰਾਬ” ! first appeared on Punjabi News Online.
Source link