Home / Punjabi News / ਕਬਾਇਲੀ ਧੜਿਆਂ ਦੀ ਝੜਪ ’ਚ 15 ਹਲਾਕ

ਕਬਾਇਲੀ ਧੜਿਆਂ ਦੀ ਝੜਪ ’ਚ 15 ਹਲਾਕ

ਕਬਾਇਲੀ ਧੜਿਆਂ ਦੀ ਝੜਪ ’ਚ 15 ਹਲਾਕ

ਪਿਸ਼ਾਵਰ, 25 ਅਕਤੂਬਰ

ਪਾਕਿਸਤਾਨ ਦੇ ਉੱਤਰ-ਪੱਛਮੀ ਕਬਾਇਲੀ ਇਲਾਕੇ ‘ਚ ਜੰਗਲੀ ਜ਼ਮੀਨ ‘ਤੇ ਕਬਜ਼ੇ ਦੇ ਵਿਵਾਦ ਨੂੰ ਲੈ ਕੇ ਸਥਾਨਕ ਲੋਕਾਂ ਵਿਚਾਲੇ ਹੋਈਆਂ ਝੜਪਾਂ ‘ਚ ਹੁਣ ਤੱਕ ਘਟੋ ਘੱਟ 15 ਲੋਕਾਂ ਦੀ ਮੌਤ ਹੋਣ ਅਤੇ ਦਰਜਨਾਂ ਹੋਰਾਂ ਦੇ ਜ਼ਖ਼ਮੀ ਹੋਣ ਮਗਰੋਂ ਇਨ੍ਹਾਂ ਇਲਾਕਿਆਂ ‘ਚ ਸੁਰੱਖਿਆ ਦਸਤੇ ਤਾਇਨਾਤ ਕਰ ਦਿੱਤੇ ਗਏ ਹਨ।

ਅਧਿਕਾਰੀਆਂ ਨੇ ਦੱਸਿਆ ਕਿ ਖੈਬਰ ਪਖਤੂਨਖਵਾ ਦੇ ਕੁੱਰਮ ਜ਼ਿਲ੍ਹੇ ‘ਚ ਅਫਵਾਹਾਂ ਰੋਕਣ ਲਈ ਸੈਲੂਲਰ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ। ਸਥਾਨਕ ਆਗੂਆਂ, ਫੌਜ ਤੇ ਪੁਲੀਸ ਮੁਖੀਆਂ ਵੱਲੋਂ ਝੜਪਾਂ ‘ਚ ਸ਼ਾਮਲ ਧਿਰਾਂ ਵਿਚਾਲੇ ਸ਼ਾਂਤੀ ਬਹਾਲ ਕਰਵਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਪੁਲੀਸ ਨੇ ਦੱਸਿਆ ਕਿ ਇਹ ਝੜਪਾਂ ਉਦੋਂ ਸ਼ੁਰੂ ਹੋਈਆਂ ਜਦੋਂ ਕੁੱਰਮ ਜ਼ਿਲ੍ਹੇ ਦੇ ਤੇਰੀ ਮੇਗਲ ਪਿੰਡ ਨਾਲ ਸਬੰਧਤ ਗਾਇਡੂ ਕਬੀਲੇ ਨੇ ਸ਼ਨਿਚਰਵਾਰ ਨੂੰ ਪੇਵਾਰ ਕਬੀਲੇ ਦੇ ਲੋਕਾਂ ‘ਤੇ ਗੋਲੀ ਚਲਾ ਦਿੱਤੀ। ਇਹ ਝਗੜਾ ਵਿਵਾਦਤ ਇਲਾਕੇ ‘ਚੋਂ ਬਾਲਣ ਇਕੱਠਾ ਕਰਨ ਤੋਂ ਸ਼ੁਰੂ ਹੋਇਆ। ਅਧਿਕਾਰੀਆਂ ਨੇ ਦੱਸਿਆ ਕਿ ਕੁੱਰਮ ਜ਼ਿਲ੍ਹੇ ਦੀ ਅੱਪਰ ਸਬ ਡਿਵੀਜ਼ਨ ‘ਚ ਦੋਵਾਂ ਕਬੀਲਿਆਂ ਵਿਚਾਲੇ ਇਸ ਜੰਗਲੀ ਜ਼ਮੀਨ ਨੂੰ ਲੈ ਕੇ ਤਣਾਅ ਬਣਿਆ ਹੋਇਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਹੁਣ ਦੋਵਾਂ ਕਬੀਲਿਆਂ ਦੇ ਮੈਂਬਰਾਂ ਨੂੰ ਵਿਵਾਦਤ ਥਾਂ ਤੋਂ ਲੱਕੜਾਂ ਇਕੱਠੀਆਂ ਕਰਨ ਤੋਂ ਰੋਕ ਦਿੱਤਾ ਗਿਆ ਹੈ ਤੇ ਸਮਝੌਤੇ ਦੀ ਉਲੰਘਣਾ ਕਰਨ ਵਾਲਿਆਂ ਨੂੰ ਸਖਤ ਕਾਰਵਾਈ ਦੀ ਚਿਤਾਵਨੀ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਝੜਪ ‘ਚ ਸ਼ਨਿਚਰਵਾਰ ਨੂੰ ਚਾਰ ਅਤੇ ਐਤਵਾਰ ਤੇ ਅੱਜ 11 ਜਣਿਆਂ ਦੀ ਮੌਤ ਹੋਈ ਹੈ। -ਪੀਟੀਆਈ


Source link

Check Also

ਹਸਪਤਾਲ ਦੀ ਲਾਪਰਵਾਹੀ , 24 ਤੋਂ ਵੱਧ ਲੋਕਾਂ ਨੂੰ ਕੀਤਾ ਅੰਨ੍ਹਾ

ਹਸਪਤਾਲ ਦੀ ਲਾਪਰਵਾਹੀ , 24 ਤੋਂ ਵੱਧ ਲੋਕਾਂ ਨੂੰ ਕੀਤਾ ਅੰਨ੍ਹਾ

ਬਿਹਾਰ ਸੂਬੇ ਦੇ ਮੁਜ਼ੱਫਰਪੁਰ ਸ਼ਹਿਰ ਦੇ ਜੁਰਾਨ ਛਪਰਾ ਸਥਿਤ ਅੱਖਾਂ ਦੇ ਹਸਪਤਾਲ ਦੀ ਵੱਡੀ ਲਾਪਰਵਾਹੀ …