Home / Punjabi News / ਕਢਵਾਉਣ ਗਈ ਸੀ 20 ਡਾਲਰ, ਵੇਖਿਆ ਤਾਂ ਖਾਤੇ ‘ਚ ਆਏ ਪਏ ਸਨ 1 ਬਿਲੀਅਨ !

ਕਢਵਾਉਣ ਗਈ ਸੀ 20 ਡਾਲਰ, ਵੇਖਿਆ ਤਾਂ ਖਾਤੇ ‘ਚ ਆਏ ਪਏ ਸਨ 1 ਬਿਲੀਅਨ !

ਕਢਵਾਉਣ ਗਈ ਸੀ 20 ਡਾਲਰ, ਵੇਖਿਆ ਤਾਂ ਖਾਤੇ ‘ਚ ਆਏ ਪਏ ਸਨ 1 ਬਿਲੀਅਨ !

ਅਮਰੀਕਾ ਦੇ ਫਲੋਰਿਡਾ ‘ਚ ਇਕ ਬਜ਼ੁਰਗ ਬੀਬੀ ਨੇ ਜਦੋਂ ਅਪਣਾ ਬੈਂਕ ਬੈਲੇਂਸ ਦੇਖਿਆ ਤਾਂ ਉਹ 1 ਬਿਲੀਅਨ ਡਾਲਰ ਸੀ। ਇਹ ਰਕਮ ਲਗਪਗ 1 ਬਿਲੀਅਨ ਡਾਲਰ ਭਾਵ ਭਾਰਤੀ ਕਰੰਸੀ ਦੇ ਹਿਸਾਬ ਨਾਲ ਅਰਬਾਂ ਰੁਪਏ ‘ਚ ਸੀ। ਬਜ਼ੁਰਗ ਬੀਬੀ ਜੂਲੀਆ ਯੋਂਕੋਵਸਕੀ ਏਟੀਐਮ ‘ਚੋਂ 20 ਡਾਲਰ ਕਢਵਾਉਣ ਲਈ ਗਈ ਪਰ ਏਟੀਐਮ ਮਸ਼ੀਨ ਨੇ ਉਨ੍ਹਾਂ ਨੂੰ ਅਲਰਟ ਕੀਤਾ ਕਿ ਇਹ ਰਕਮ ਕਢਵਾਉਣ ਲਈ ਉਨ੍ਹਾਂ ਨੂੰ ਚਾਰਜ ਦੇਣਾ ਪਵੇਗਾ ਤਾਂ ਮਸ਼ੀਨ ਦੁਆਰਾ ਦਿੱਤੀ ਗਈ ਵਾਰਨਿੰਗ ਨੂੰ ਅਣਦੇਖਾ ਕਰਦੇ ਹੋਏ ਉਨ੍ਹਾਂ ਨੇ ਟਰਾਂਸਜੈਕਸ਼ਨ ਨੂੰ ਜਾਰੀ ਰੱਖਿਆ। ਇਸ ਤੋਂ ਬਾਅਦ ਜੂਲੀਆ ਨੇ ਆਪਣਾ ਬੈਂਕ ਬੈਲੇਂਸ ਚੈੱਕ ਕੀਤਾ ਤਾਂ ਉਨ੍ਹਾਂ ਦੇ ਹੋਸ਼ ਉੱਡ ਗਏ। ਬੈਂਕ ਰਸੀਦ ‘ਚ ਉਨ੍ਹਾਂ ਦੇ ਅਕਾਊਂਟ ‘ਚ 999,985,855.94 ਡਾਲਰ ਭਾਵ ਭਾਰਤੀ ਕਰੰਸੀ ਮੁਤਾਬਕ 7417 ਕਰੋੜ ਰੁਪਏ ਸੀ।
ਜੂਲੀਆ ਨੂੰ ਜਦੋਂ ਪਤਾ ਚੱਲਿਆ ਕਿ ਉਨ੍ਹਾਂ ਦੇ ਅਕਾਊਂਟ ‘ਚ ਅਰਬਾਂ ਰੁਪਏ ਹਨ, ਬਾਵਜੂਦ ਇਸ ਦੇ ਉਨ੍ਹਾਂ ਨੇ ਉਸ ਰਕਮ ਵਿੱਚੋਂ ਇੱਕ ਵੀ ਡਾਲਰ ਨਹੀਂ ਕਢਵਾਇਆ।ਇਸ ਤੋਂ ਬਾਅਦ ਬੈਂਕ ਅਧਿਕਾਰੀਆਂ ਨੂੰ ਜਦੋਂ ਬਜ਼ੁਰਗ ਬੀਬੀ ਨੇ ਇਸ ਦੀ ਜਾਣਕਾਰੀ ਦਿਤੀ । ਉਹ ਕਹਿੰਦੀ ਹੈ ਮੈਂ ਅਜਿਹੀਆਂ ਕਹਾਣੀਆਂ ਤੋਂ ਵਾਕਿਫ ਹਾਂ। ਜਿਸ ‘ਚ ਲੋਕਾਂ ਨੇ ਪਹਿਲਾਂ ਤਾਂ ਪੈਸਾ ਕੱਢਵਾ ਲਏ ਫਿਰ ਬਾਅਦ ‘ਚ ਉਨ੍ਹਾਂ ਨੂੰ ਉਹ ਪੈਸਾ ਵਾਪਸ ਕਰਨਾ ਪਿਆ। ਮੈਂ ਉਸ ਦਾ ਕੁਝ ਨਹੀਂ ਕਰਾਂਗੀ ਕਿਉਂਕਿ ਉਹ ਮੇਰਾ ਪੈਸਾ ਨਹੀਂ ਹੈ।


Source link

Check Also

ਪੰਜਾਬ ਸਰਕਾਰ ਨੇ ਜੇਲ੍ਹ ’ਚ ਬੰਦ ‘ਆਪ’ ਨੇਤਾ ਨੂੰ ਆਨੰਦਪੁਰ ਸਾਹਿਬ ਮਾਰਕੀਟ ਕਮੇਟੀ ਦਾ ਚੇਅਰਮੈਨ ਲਾਇਆ

ਜਗਮੋਹਨ ਸਿੰਘ ਰੂਪਨਗਰ, 1 ਜੂਨ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਖ਼ੁਦਕੁਸ਼ੀ ਲਈ ਉਕਸਾਉਣ ਦੇ …