ਨਵੀਂ ਦਿੱਲੀ, 28 ਜੂਨ
ਅਰਬ ਸਾਗਰ ਵਿੱਚ ਪਵਨ ਹੰਸ ਹੈਲੀਕਾਪਟਰ ਅੱਜ ਹਾਦਸੇ ਦਾ ਸ਼ਿਕਾਰ ਹੋ ਗਿਆ, ਜਿਸ ਵਿੱਚ ਓਐੱਨਜੀਸੀ ਦੇ ਤਿੰਨ ਮੁਲਾਜ਼ਮਾਂ ਸਣੇ ਚਾਰ ਜਣਿਆਂ ਦੀ ਮੌਤ ਹੋ ਗਈ। ਹੈਲੀਕਾਪਟਰ ਵਿੱਚ ਦੋ ਪਾਇਲਟਾਂ ਸਣੇ ਨੌਂ ਲੋਕ ਸਵਾਰ ਸਨ। ਇਹ ਹਾਦਸਾ ਮੁੰਬਈ ਤੱਟ ਤੋਂ ਲਗਪਗ 50 ਨੌਟੀਕਲ ਮੀਲ ਦੂਰ ਹੈਲੀਕਾਪਟਰ ਨੂੰ ਉਤਾਰਨ ਦੀ ਕੋਸ਼ਿਸ਼ ਕਰਦਿਆਂ ਵਾਪਰਿਆ। ਕੰਪਨੀ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਹੈਲੀਕਾਪਟਰ ਆਪਣੇ ਫਲੋਟਰਾਂ ਸਹਾਰੇ ਕੁੱਝ ਸਮਾਂ ਸਮੁੰਦਰ ਵਿੱਚ ਖੜ੍ਹਾ ਰਿਹਾ, ਜਿਸ ਕਾਰਨ ਨੌਂ ਜਣਿਆਂ ਨੂੰ ਬਚਾਉਣ ਵਿੱਚ ਮਦਦ ਮਿਲੀ। ਬਚਾਅ ਮੁਹਿੰਮ ਜਲ ਸੈਨਾ ਅਤੇ ਤੱਟ ਰੱਖਿਅਕਾਂ ਵੱਲੋਂ ਮਿਲ ਕੇ ਚਲਾਈ ਗਈ। ਉਨ੍ਹਾਂ ਦੱਸਿਆ ਕਿ ਹੈਲੀਕਾਪਟਰ ਵਿੱਚੋਂ ਬਚਾਏ ਗਏ ਚਾਰ ਲੋਕ ਬੇਹੋਸ਼ ਸਨ। ਉਨ੍ਹਾਂ ਨੂੰ ਜਲ ਸੈਨਾ ਦੇ ਇੱਕ ਹੈਲੀਕਾਪਟਰ ਰਾਹੀਂ ਮੁੰਬਈ ਦੇ ਇੱਕ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। -ਪੀਟੀਆਈ
Source link