Home / Punjabi News / ਓਆਈਸੀ ਦੀ ਕਸ਼ਮੀਰ ਬਾਰੇ ਟਿੱਪਣੀਆਂ ਬੇਤੁਕੀਆਂ: ਵਿਦੇਸ਼ ਮੰਤਰਾਲਾ

ਓਆਈਸੀ ਦੀ ਕਸ਼ਮੀਰ ਬਾਰੇ ਟਿੱਪਣੀਆਂ ਬੇਤੁਕੀਆਂ: ਵਿਦੇਸ਼ ਮੰਤਰਾਲਾ

ਉਬੀਰ ਨਕਸ਼ਬੰਦੀ

ਨਵੀਂ ਦਿੱਲੀ, 6 ਮਈ

ਭਾਰਤ ਨੇ ਕਸ਼ਮੀਰ ਬਾਰੇ ਇਸਲਾਮਿਕ ਸਹਿਯੋਗ ਸੰਗਠਨ (OIC) ਦੀਆਂ ਹਾਲੀਆ ਟਿੱਪਣੀਆਂ ਨੂੰ ਇਹ ਕਹਿੰਦਿਆਂ ਰੱਦ ਕਰ ਦਿੱਤਾ ਕਿ ਇਹ ‘ਪਾਕਿਸਤਾਨ ਦੇ ਇਸ਼ਾਰੇ’ ਉੱਤੇ ਜਾਰੀ ਕੀਤੀਆਂ ਗਈਆਂ ਹਨ।

ਵਿਦੇਸ਼ ਮੰਤਰਾਲੇ (MEA) ਦੇ ਤਰਜਮਾਨ ਰਣਧੀਰ ਜੈਸਵਾਲ ਨੇ ਕਿਹਾ, ‘‘ਪਾਕਿਸਤਾਨ ਦੇ ਇਸ਼ਾਰੇ ’ਤੇ ਜਾਰੀ ਕੀਤਾ ਗਿਆ OIC ਬਿਆਨ, ਪਹਿਲਗਾਮ ਦਹਿਸ਼ਤੀ ਹਮਲੇ ਅਤੇ ਇਸ ਦੇ ਸਰਹੱਦ ਪਾਰ ਸਬੰਧਾਂ ਦੇ ਤੱਥਾਂ ਨੂੰ ਮਾਨਤਾ ਦੇਣ ਤੋਂ ਇਨਕਾਰ ਕਰਨ ਵਿੱਚ ਬੇਤੁਕਾ ਹੈ।’’

ਜੈਸਵਾਲ ਨੇ ਕਿਹਾ, ‘‘ਇਹ ਪਾਕਿਸਤਾਨ, ਇੱਕ ਦੇਸ਼ ਜੋ ਲੰਮੇ ਸਮੇਂ ਤੋਂ ਸਰਹੱਦ ਪਾਰ ਅਤਿਵਾਦ ਵਿੱਚ ਰੁੱਝਾ ਹੈ, ਵੱਲੋਂ OIC ਸਮੂਹ ਨੂੰ ਗੁੰਮਰਾਹ ਕਰਨ ਦੀ ਇੱਕ ਹੋਰ ਕੋਸ਼ਿਸ਼ ਹੈ।’’ ਉਨ੍ਹਾਂ ਨੇ ਓਆਈਸੀ ਦੀ ‘ਭਾਰਤ ਦੇ ਅੰਦਰੂਨੀ ਮਾਮਲਿਆਂ ਵਿੱਚ ਦਖਲ’ ਨੂੰ ਵੀ ਰੱਦ ਕਰ ਦਿੱਤਾ।

ਇਸ ਤੋਂ ਪਹਿਲਾਂ ਨਿਊ ਯਾਰਕ ਵਿਚ ਆਈਓਸੀ ਨੇ ‘ਦੱਖਣੀ ਏਸ਼ੀਆ ਵਿਚ ਵਿਗੜਦੇ ਸੁਰੱਖਿਆ ਮਾਹੌਲ ’ਤੇ ਡੂੰਘਾ ਫ਼ਿਕਰ ਜਤਾਇਆ ਸੀ, ਤੇ ਭਾਰਤ ਵੱਲੋਂ ‘ਇਸਲਾਮਿਕ ਰਿਪਬਲਿਕ ਆਫ਼ ਪਾਕਿਸਤਾਨ ਖਿਲਾਫ਼ ਬੇਬੁਨਿਆਦ ਦੋਸ਼ਾਂ’ ਨੂੰ ਖਿੱਤੇ ਵਿਚ ਤਣਾਅ ਵਧਾਉਣ ਵਾਲਾ ਪ੍ਰਮੁੱਖ ਕਾਰਕ ਦੱਸਿਆ ਸੀ। 57 ਮੈਂਬਰੀ ਓਆਈਸੀ ਨੇ ਲੰਘੇ ਦਿਨ ਇਕ ਸਾਂਝੇ ਬਿਆਨ ਵਿਚ ਕਿਹਾ ਸੀ ਕਿ ਅਜਿਹੇ ਦੋਸ਼ਾਂ ਨਾਲ ਪਹਿਲਾਂ ਤੋਂ ਅਸਥਿਰ ਹਾਲਾਤ ਦੇ ਹੋਰ ਵਿਗੜਨ ਦਾ ਖ਼ਤਰਾ ਹੈ।

ਸਮੂਹ ਨੇ ‘ਕਿਸੇ ਵੀ ਦੇਸ਼, ਨਸਲ, ਧਰਮ, ਸੱਭਿਆਚਾਰ ਜਾਂ ਕੌਮੀਅਤ ਨੂੰ ਅਤਿਵਾਦ ਨਾਲ ਜੋੜਨ ਦੀਆਂ ਸਾਰੀਆਂ ਕੋਸ਼ਿਸ਼ਾਂ’ ਨੂੰ ਵੀ ਰੱਦ ਕਰ ਦਿੱਤਾ। OIC ਨੇ ਕਸ਼ਮੀਰ ਦੇ ਹਵਾਲੇ ਨਾਲ ਕਿਹਾ ਸੀ, ‘‘ਅਣਸੁਲਝਿਆ ਵਿਵਾਦ ਦੱਖਣੀ ਏਸ਼ੀਆ ਵਿੱਚ ਸ਼ਾਂਤੀ ਅਤੇ ਸੁਰੱਖਿਆ ਨੂੰ ਪ੍ਰਭਾਵਿਤ ਕਰਨ ਵਾਲਾ ਮੁੱਖ ਮੁੱਦਾ ਬਣਿਆ ਹੋਇਆ ਹੈ। ਜੰਮੂ ਅਤੇ ਕਸ਼ਮੀਰ ਦੇ ਲੋਕਾਂ ਨੂੰ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ (UNSC) ਦੇ ਸਬੰਧਿਤ ਮਤਿਆਂ ਵਿੱਚ ਦਰਜ ਸਵੈ-ਨਿਰਣੇ ਦੇ ਉਨ੍ਹਾਂ ਦੇ ਅਟੁੱਟ ਅਧਿਕਾਰ ਤੋਂ ਵਾਂਝਾ ਕੀਤਾ ਜਾ ਰਿਹਾ ਹੈ।’’


Source link

Check Also

ਵਾਇਰਲ ਆਡੀਓ ਮਾਮਲੇ ‘ਚ ਮੁੱਖ ਸਕੱਤਰ ਤੇ DGP ਤਲਬ → Ontario Punjabi News

ਪੰਜਾਬ-ਹਰਿਆਣਾ ਹਾਈਕੋਰਟ ਨੇ ਪੰਜਾਬ ਪੁਲਿਸ ਦੇ ਇੱਕ ਸੀਨੀਅਰ ਅਧਿਕਾਰੀ ਦੀ ਵਾਇਰਲ …