
ਅਸਾਮ— ਅਸਾਮ ‘ਚ ਰਾਸ਼ਟਰੀ ਨਾਗਰਿਕਤਾ ਰਜਿਸਟਰ ਦੇ ਡਰਾਫਟ ਨੂੰ ਲੈ ਕੇ ਹਾਲਾਤਾਂ ਦਾ ਜਾਇਜ਼ਾ ਲੈਣ ਲਈ ਅਸਾਮ ਪੁੱਜੇ ਟੀ.ਐੱਮ.ਸੀ ਦੇ ਪ੍ਰਤੀਨਿਧੀ ਮੰਡਲ ਨੂੰ ਪਲਸ ਨੇ ਏਅਰਪੋਰਟ ਤੋਂ ਬਾਹਰ ਨਿਕਲਣ ਦੀ ਮਨਜ਼ੂਰੀ ਨਹੀਂ ਦਿੱਤੀ। ਇੰਨਾ ਹੀ ਨਹੀਂ ਪ੍ਰਤੀਨਿਧੀ ਮੰਡਲ ਨੇ ‘ਤੇ ਧੱਕਾਮੁੱਕੀ ਕਰਨ ਦਾ ਦੋਸ਼ ਲਗਾਇਆ ਹੈ। ਟੀ.ਐੱਮ.ਸੀ ਦੇ 6 ਸੰਸਦ ਮੈਂਬਰਾਂ ਅਤੇ 2 ਵਿਧਾਇਕਾਂ ਨੂੰ ਹਿਰਾਸਤ ‘ਚ ਲਿਆ ਗਿਆ ਹੈ। ਅਸਾਮ ‘ਚ ਐੱਨ.ਆਰ.ਸੀ ਦਾ ਦੂਜਾ ਡਰਾਫਟ ਆਉਣ ਦੇ ਬਾਅਦ ਸਿਆਸੀ ਲੜਾਈ ਸ਼ੁਰੂ ਹੋ ਗਈ ਹੈ। ਮਮਤਾ ਬੈਨਰਜੀ ਐੱਨ.ਆਰ.ਸੀ. ਦੇ ਅਪਡੇਟ ‘ਤੇ ਲਗਾਤਾਰ ਸਵਾਲ ਚੁੱਕ ਰਹੀ ਹੈ। ਇਸ ਲਿਸਟ ‘ਚ ਅਸਾਮ ਦੇ 40 ਲੱਖ ਤੋਂ ਜ਼ਿਆਦ ਲੋਕਾਂ ਦਾ ਨਾਂ ਨਹੀਂ ਹੈ। ਅਜਿਹੇ ‘ਚ ਮਮਤਾ ਬੈਨਰਜੀ ਨੇ ਪਾਰਟੀ ਦੇ ਨੇਤਾਵਾਂ ਦੇ ਇਕ ਪ੍ਰਤੀਨਿਧੀ ਮੰਡਲ ਨੂੰ ਅਸਾਮ ਭੇਜਿਆ ਸੀ, ਜਿਸ ਨੂੰ ਪੁਲਸ ਨੇ ਏਅਰਪੋਰਟ ਤੋਂ ਬਾਹਰ ਨਿਕਲਣ ਨਹੀਂ ਦਿੱਤਾ। ਟੀ.ਐੱਮ.ਸੀ ਪ੍ਰਤੀਧਿਨੀਮੰਡਲ ਨੇ ਅਸਾਮ ਪੁਲਸ ‘ਤੇ ਦੋਸ਼ ਲਗਾਇਆ ਕਿ ਉਨ੍ਹਾਂ ਨਾਲ ਏਅਰਪੋਰਟ ‘ਤੇ ਗਲਤ ਵਿਵਹਾਰ ਹੋਇਆ ਹੈ।