Home / Punjabi News / ਐੱਨਆਈਏ ਨੇ ਗੈਂਗਸਟਰ-ਅਤਿਵਾਦੀ ਗਠਜੋੜ ਖ਼ਿਲਾਫ਼ ਪੰਜਾਬ, ਹਰਿਆਣ, ਯੂਪੀ, ਰਾਜਸਥਾਨ ਤੇ ਦਿੱਲੀ ’ਚ ਛਾਪੇ ਮਾਰੇ

ਐੱਨਆਈਏ ਨੇ ਗੈਂਗਸਟਰ-ਅਤਿਵਾਦੀ ਗਠਜੋੜ ਖ਼ਿਲਾਫ਼ ਪੰਜਾਬ, ਹਰਿਆਣ, ਯੂਪੀ, ਰਾਜਸਥਾਨ ਤੇ ਦਿੱਲੀ ’ਚ ਛਾਪੇ ਮਾਰੇ

ਨਵੀਂ ਦਿੱਲੀ, 29 ਨਵੰਬਰ

ਅਤਿਵਾਦੀਆਂ ਤੇ ਗੈਂਗਸਟਰਾਂ ਵਿਚਾਲੇ ਗਠਜੋੜ ਖ਼ਿਲਾਫ਼ ਕੌਮੀ ਜਾਂਚ ਏਜੰਸੀ (ਐੱਨਆਈਏ) ਨੇ ਅੱਜ ਸਵੇਰੇ ਪੰਜਾਬ, ਉੱਤਰ ਪ੍ਰਦੇਸ਼, ਦਿੱਲੀ, ਰਾਜਸਥਾਨ ਅਤੇ ਹਰਿਆਣਾ ਵਿੱਚ ਕਈ ਥਾਵਾਂ ‘ਤੇ ਛਾਪੇ ਮਾਰੇ। ਇਨ੍ਹਾਂ ਚਾਰ ਰਾਜਾਂ ਅਤੇ ਦਿੱਲੀ ਦੇ ਛੇ ਤੋਂ ਵੱਧ ਜ਼ਿਲ੍ਹਿਆਂ ਵਿੱਚ ਗੈਂਗਸਟਰਾਂ ਨਾਲ ਜੁੜੇ ਰਿਹਾਇਸ਼ੀ ਅਤੇ ਹੋਰ ਟਿਕਾਣਿਆਂ ‘ਤੇ ਛਾਪੇ ਮਾਰੇ ਜਾ ਰਹੇ ਹਨ, ਜਿਸ ਦਾ ਉਦੇਸ਼ ਭਾਰਤ ਅਤੇ ਵਿਦੇਸ਼ਾਂ ਵਿੱਚ ਸਥਿਤ ਅਤਿਵਾਦੀਆਂ, ਗੈਂਗਸਟਰਾਂ ਅਤੇ ਨਸ਼ਾ ਤਸਕਰਾਂ ਵਿਚਕਾਰ ਗਠਜੋੜ ਨੂੰ ਖਤਮ ਕਰਨਾ ਹੈ। ਛਾਪੇ ਲਾਰੈਂਸ ਬਿਸ਼ਨੋਈ, ਨੀਰਜ ਬਵਾਨਾ, ਟਿੱਲੂ ਤਾਜ਼ਪੁਰੀਆ ਅਤੇ ਗੋਲਡੀ ਬਰਾੜ ਨਾਲ ਜੁੜੇ ਗਰੋਹ ਦੇ ਗਠਜੋੜ ‘ਤੇ ਕੇਂਦ੍ਰਿਤ ਹੈ, ਜੋ ਪਹਿਲਾਂ ਹੀ ਅਤਿਵਾਦ ਵਿਰੋਧੀ ਏਜੰਸੀ ਦੀ ਨਜ਼ਰ ਵਿਚ ਹਨ।


Source link

Check Also

ਤੋਸ਼ਾਖਾਨਾ ਕੇਸ ’ਚ ਇਮਰਾਨ ਦੀ ਪਟੀਸ਼ਨ ਖਾਰਜ

ਇਸਲਾਮਾਬਾਦ, 6 ਦਸੰਬਰ ਪਾਕਿਸਤਾਨ ਦੇ ਇਸਲਾਮਾਬਾਦ ਹਾਈ ਕੋਰਟ ਨੇ ਜੇਲ੍ਹ ਵਿਚ ਬੰਦ ਸਾਬਕਾ ਪ੍ਰਧਾਨ ਮੰਤਰੀ …