Home / Punjabi News / ਐਮਰਜੈਂਸੀ ਮੌਕੇ ਭਾਜਪਾ ਆਗੂ ਸ਼੍ਰੋਮਣੀ ਕਮੇਟੀ ਤੋਂ ਲੈਂਦੇ ਰਹੇ ਸਨ ਸਹਾਇਤਾ

ਐਮਰਜੈਂਸੀ ਮੌਕੇ ਭਾਜਪਾ ਆਗੂ ਸ਼੍ਰੋਮਣੀ ਕਮੇਟੀ ਤੋਂ ਲੈਂਦੇ ਰਹੇ ਸਨ ਸਹਾਇਤਾ

ਐਮਰਜੈਂਸੀ ਮੌਕੇ ਭਾਜਪਾ ਆਗੂ ਸ਼੍ਰੋਮਣੀ ਕਮੇਟੀ ਤੋਂ ਲੈਂਦੇ ਰਹੇ ਸਨ ਸਹਾਇਤਾ

ਚੰਡੀਗੜ-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਅੰਦੋਲਨ ਕਰ ਰਹੇ ਕਿਸਾਨਾਂ ਨੂੰ ਆਰਥਿਕ ਅਤੇ ਹੋਰ ਕੰਮਾਂ ਲਈ ਕੀਤੀ ਜਾ ਰਹੀ ਸਹਾਇਤਾ ਲਈ ਭਾਜਪਾ ਨੂੰ ਭਾਵੇਂ ਇਤਰਾਜ਼ ਹੈ ਪਰ ਭਾਜਪਾ ਇਹ ਭੁੱਲ ਗਈ ਹੈ ਕਿ ਜਦੋਂ 1975 ਵਿੱਚ ਐਮਰਜੈਂਸੀ ਖਿਲਾਫ ਅੰਦੋਲਨ ਚਲ ਰਿਹਾ ਸੀ ਤਾਂ ਉਦੋਂ ਵੀ ਸ਼੍ਰੋਮਣੀ ਕਮੇਟੀ ਦੁਆਰਾ ਅੰਦੋਲਨਕਾਰੀਆਂ ਨੂੰ ਦਰਬਾਰ ਸਾਹਿਬ ਵਿੱਚ ਪਨਾਹ ਦਿੱਤੀ ਜਾਂਦੀ ਸੀ ਅਤੇ ਲੰਗਰ ਮੁਹਈਆ ਕਰਵਾਇਆ ਜਾਂਦਾ ਸੀ। ਉਦੋਂ ਭਾਜਪਾ ਦਾ ਨਾਂ ਜਨ ਸੰਘ ਸੀ ਅਤੇ ਇਹ ਜਨ ਸੰਘ ਅਕਾਲੀ ਦਲ ਨਾਲ ਰਲ ਕੇ ਐਮਰਜੈਂਸੀ ਦੇ ਵਿਰੁੱਧ ਅੰਦੋਲਨ ਕਰ ਰਿਹਾ ਸੀ। ਇਹ ਅੰਦੋਲਨ 19 ਮਹੀਨਿਆਂ ਤੱਕ ਚੱਲਿਆ ਸੀ।

ਪੰਜਾਬ ਭਾਜਪਾ ਆਗੂ ਹਰਜੀਤ ਸਿੰਘ ਗਰੇਵਾਲ ਵੱਲੋਂ ਸ਼੍ਰੋਮਣੀ ਕਮੇਟੀ ਦੀ ਕਿਸਾਨ ਅੰਦੋਲਨ ਨੂੰ ਹਮਾਇਤ ਉਤੇ ਚੁੱਕੇ ਸਵਾਲਾਂ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਹੈ ਕਿ ਭਾਜਪਾ ਆਗੂ ਨੂੰ ਆਪਣੀ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਉਤੇ ਬੋਲਣਾ ਚਾਹੀਦਾ ਹੈ।

 

ਬੀਬੀ ਜਗੀਰ ਕੌਰ ਨੇ ਕਿਹਾ ਹੈ ਕਿ ਸ਼੍ਰੋਮਣੀ ਕਮੇਟੀ ਇਕ ਜਮਹੂਰੀ ਸੰਸਥਾ ਹੈ। ਇਸ ਨੂੰ ਲੋਕਾਂ ਨੇ ਚੁਣਿਆ ਹੈ। ਕਮੇਟੀ ਨੂੰ ਪਤਾ ਹੈ ਕਿ ਉਸ ਨੇ ਕੀ ਕਰਨਾ ਹੈ। ਉਨਾਂ ਕਿਹਾ ਕਿ ਗਰੇਵਾਲ ਬਿਨਾ ਕਿਸੇ ਜਾਣਕਾਰੀ ਦੇ ਬੋਲ ਰਹੇ ਹਨ। ਉਸ ਨੂੰ ਅਜਿਹੀ ਜਾਣਕਾਰੀ ਆਪਣੇ ਕੋਲ ਰੱਖਣੀ ਚਾਹੀਦੀ ਹੈ। ਸ਼੍ਰੋਮਣੀ ਕਮੇਟੀ ਬਿਨਾ ਭੇਦਭਾਵ ਲੋਕਾਂ ਦੀ ਸੇਵਾ ਕਰ ਰਹੀ ਹੈ।

 

ਦੱਸ ਦਈਏ ਕਿ ਭਾਜਪਾ ਆਗੂ ਹਰਜੀਤ ਸਿੰਘ ਗਰੇਵਾਲ ਨੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ‘ਤੇ ਨਿਸਾਨਾ ਸਾਧਦੇ ਹੋਏ ਇਸ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੂੰ ਚਿੱਠੀ ਲਿਖੀ ਹੈ। ਚਿੱਠੀ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਕਿਸਾਨ ਅੰਦੋਲਨ ਦੀ ਕੀਤੀ ਜਾ ਰਹੀ ਮਦਦ ਦੇ ਵਿਸੇ ਵਿੱਚ ਲਿਖੀ ਗਈ ਹੈ।

ਗਰੇਵਾਲ ਨੇ ਕਿਹਾ ਕਿ ਸਿੱਖ ਜਿਹੜਾ ਦਸਵੰਧ ਆਪਣੀ ਕਮਾਈ ਵਿੱਚੋਂ ਕੱਢਦੇ ਹਨ, ਉਹ ਗੁਰਦੁਆਰਿਆਂ ਦੀ ਸਾਂਭ-ਸੰਭਾਲ, ਸਿੱਖਿਆ ਅਤੇ ਸਿੱਖੀ ਦੇ ਪ੍ਰਚਾਰ ਲਈ ਹੁੰਦਾ ਹੈ ਅਤੇ ਇਸ ਨੂੰ ਇਸੇ ਕੰਮ ਲਈ ਵਰਤਿਆ ਜਾਣਾ ਚਾਹੀਦਾ ਹੈ। ਉਹਨਾਂ ਇਹ ਵੀ ਕਿਹਾ ਕਿ ਬੀਬੀ ਜਗੀਰ ਕੌਰ 1925 ਦਾ ਐਕਟ ਪੜ ਲੈਣ ਉਸ ਵਿੱਚ ਵੀ ਸਭ ਲਿਖਿਆ ਹੈ।

 

ਸ੍ਰੋਮਣੀ ਕਮੇਟੀ ਦੀ ਪ੍ਰਧਾਨ ਨੇ ਐਲਾਨ ਕੀਤਾ ਹੈ ਕਿ ਅੰਦੋਲਨ ਵਿੱਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨੂੰ ਇੱਕ-ਇੱਕ ਲੱਖ ਰੁਪਏ ਦਿੱਤੇ ਜਾਣਗੇ ਅਤੇ ਧਰਨੇ ਦੇ ਸਥਾਨ ‘ਤੇ ਸਹੂਲਤਾਂ ਦੇਣ ਦੀ ਗੱਲ ਕੀਤੀ ਹੈ। ਗਰੇਵਾਲ ਨੇ ਕਿਹਾ ਕਿ ਇਸ ਨਾਲ ਅੰਦੋਲਨ ਦੀ ਦਿੱਖ ਖਰਾਬ ਹੁੰਦੀ ਹੈ ਅਤੇ ਅੰਦੋਲਨ ਨੂੰ ਧਾਰਮਿਕ ਦਿੱਖ ਦੇਣ ਦੀ ਕੋਸਸਿ ਕਰ ਰਹੇ ਹਨ। ਉਹਨਾਂ ਕਿਹਾ ਕਿ ਇਸ ਨਾਲ ਕਿਸਾਨ ਅੰਦੋਲਨ ਨੂੰ ਨੁਕਸਾਨ ਹੋਵੇਗਾ। ਉਹਨਾਂ ਇਹ ਵੀ ਕਿਹਾ ਕਿ ਕਿਸਾਨ ਅੰਦੋਲਨ ਵਿੱਚ ਸਿਰਫ ਸਿੱਖ ਨਹੀਂ ਸਗੋਂ ਹਰ ਧਰਮ ਦੇ ਲੋਕ ਬੈਠੇ ਹਨ।

 

ਹੁਣ  ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਹੈ ਕਿ ਭਾਜਪਾ ਆਗੂ ਨੂੰ ਆਪਣੀ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਉਤੇ ਬੋਲਣਾ ਚਾਹੀਦਾ ਹੈ।

 

 


Source link

Check Also

ਅਮਰੀਕਾ : ਸਕੂਲ ’ਚ 15 ਸਾਲ ਦੇ ਵਿਦਿਆਰਥੀ ਨੇ ਚਲਾਈਆਂ ਗੋਲੀਆਂ , ਤਿੰਨ ਬੱਚਿਆਂ ਦੀ ਮੌਤ, 6 ਜ਼ਖ਼ਮੀ

ਅਮਰੀਕਾ : ਸਕੂਲ ’ਚ 15 ਸਾਲ ਦੇ ਵਿਦਿਆਰਥੀ ਨੇ ਚਲਾਈਆਂ ਗੋਲੀਆਂ , ਤਿੰਨ ਬੱਚਿਆਂ ਦੀ ਮੌਤ, 6 ਜ਼ਖ਼ਮੀ

  ਅਮਰੀਕਾ ਦੇ ਮਿਸ਼ੀਗਨ ਹਾਈ ਸਕੂਲ ਵਿੱਚ 15 ਸਾਲਾ ਵਿਦਿਆਰਥੀ ਨੇ ਗੋਲੀਬਾਰੀ ਕਰ ਦਿੱਤੀ, ਜਿਸ …