Home / Punjabi News / ਐਨ.ਐਸ.ਏ. ਅਜੀਤ ਡੋਭਾਲ ਜਾ ਸਕਦੇ ਹਨ ਕਸ਼ਮੀਰ ਘਾਟੀ

ਐਨ.ਐਸ.ਏ. ਅਜੀਤ ਡੋਭਾਲ ਜਾ ਸਕਦੇ ਹਨ ਕਸ਼ਮੀਰ ਘਾਟੀ

ਐਨ.ਐਸ.ਏ. ਅਜੀਤ ਡੋਭਾਲ  ਜਾ ਸਕਦੇ ਹਨ ਕਸ਼ਮੀਰ ਘਾਟੀ

ਸ਼੍ਰੀਨਗਰ – ਐਨ.ਐਸ.ਏ. ਅਜੀਤ ਡੋਭਾਲ ਅੱਜ ਕਸ਼ਮੀਰ ਘਾਟੀ ਦਾ ਦੌਰਾ ਕਰ ਸਕਦੇ ਹਨ। ਡੋਭਾਲ ਹੋਰ ਸੀਨੀਅਰ ਸੁਰੱਖਿਆ ਅਧਿਕਾਰੀਆਂ ਦੇ ਨਾਲ ਘਾਟੀ ਵਿਚ ਜ਼ਮੀਨੀ ਹਾਲਾਤ ਦੀ ਸਮੀਖਿਆ ਕਰਨਗੇ। ਐਨ.ਐਸ.ਏ. ਡੋਭਾਲ ਇਸ ਤੋਂ ਪਹਿਲਾਂ ਧਾਰਾ 370 ਨੂੰ ਰੱਦ ਕਰਨ ਦੇ ਫੈਸਲੇ ਤੋਂ ਪਹਿਲਾਂ ਜੁਲਾਈ ਦੇ ਅੰਤਿਮ ਹਫਤੇ ਵਿਚ ਸ਼੍ਰੀਨਗਰ ਗਏ ਸਨ। ਲਗਭਗ 10 ਦਿਨ ਪਹਿਲਾਂ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਇਕ ਖੁਫੀਆ ਮਿਸ਼ਾਨ ਦੇ ਤਹਿਤ ਘਾਟੀ ਦੇ ਦੌਰੇ ‘ਤੇ ਸ਼੍ਰੀਨਗਰ ਪਹੁੰਚੇ ਸਨ।
ਇਥੇ ਉਨ੍ਹਾਂ ਨੇ ਕਸ਼ਮੀਰ ਦੇ ਹਾਲਾਤ ਨੂੰ ਲੈ ਕੇ ਉੱਚ ਅਧਿਕਾਰੀਆਂ, ਸੁਰੱਖਿਆ ਅਤੇ ਖੁਫੀਆ ਏਜੰਸੀਆਂ ਨਾਲ ਵੱਖ-ਵੱਖ ਮੀਟਿੰਗਾਂ ਕੀਤੀਆਂ। ਇਸ ਦੌਰਾਨ ਉਨ੍ਹਾਂ ਨੇ ਅਧਿਕਾਰੀਆਂ ਤੋਂ ਘਾਟੀ ਦੇ ਮੌਜੂਦਾ ਹਾਲਾਤ ਅਤੇ ਸੁਰੱਖਿਆ ਵਿਵਸਥਾ ਦੀ ਜਾਣਕਾਰੀ ਹਾਸਲ ਕੀਤੀ ਸੀ। ਦੱਸ ਦਈਏ ਕਿ ਇਹ ਦੌਰਾ ਟੌਪ ਸੀਕ੍ਰੇਟ ਰੱਖਿਆ ਗਿਆ ਸੀ। ਡੋਭਾਲ ਦੇ ਦੌਰੇ ਤੋਂ ਬਾਅਦ ਖਬਰ ਆਈ ਕਿ ਘਾਟੀ ਵਿਚ ਸੁਰੱਖਿਆ ਦਸਤਿਆਂ ਦੀਆਂ 100 ਕੰਪਨੀਆਂ ਨੂੰ ਤਾਇਨਾਤ ਕੀਤਾ ਜਾਵੇਗਾ। ਇਸ ਨੂੰ ਲੈ ਕੇ ਗ੍ਰਹਿ ਮੰਤਰਾਲੇ ਨੇ ਸੂਬੇ ਦੇ ਮੁੱਖ ਸਕੱਤਰ, ਗ੍ਰਹਿ ਸਕੱਤਰ ਅਤੇ ਪੁਲਸ ਡੀ.ਜੀ.ਪੀ. ਨੂੰ ਚਿੱਠੀ ਲਿਖੀ। ਕਸ਼ਮੀਰ ਵਿਚ ਹੋਰ ਸੁਰੱਖਿਆ ਦਸਤਿਆਂ ਦੀ ਤਾਇਨਾਤੀ ਨੇ ਰਾਜਨੀਤਕ ਭੂਚਾਲ ਲਿਆ ਦਿੱਤਾ।

Check Also

ਸਿੱਧੂ ਮੂਸੇਵਾਲਾ ਕਤਲ ਕਾਂਡ: ਜੱਗੂ ਭਗਵਾਨਪੁਰੀਆ ਦਾ ਪੰਜਾਬ ਪੁਲੀਸ ਨੂੰ ਮਿਲਿਆ ਟਰਾਂਜ਼ਿਟ ਰਿਮਾਂਡ

ਜੋਗਿੰਦਰ ਸਿੰਘ ਮਾਨ ਮਾਨਸਾ, 29 ਜੂਨ ਮਰਹੂਮ ਪੰਜਾਬੀ ਨੌਜਵਾਨ ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ਨਾਲ …

WP2Social Auto Publish Powered By : XYZScripts.com