Home / Punjabi News / ਏਟੀਐਮ ਬਦਲ ਕੇ ਡੇਢ ਲੱਖ ਰੁਪਏ ਕਢਵਾਏ

ਏਟੀਐਮ ਬਦਲ ਕੇ ਡੇਢ ਲੱਖ ਰੁਪਏ ਕਢਵਾਏ

ਲਖਵਿੰਦਰ ਸਿੰਘ

ਮਲੋਟ, 22 ਸਤੰਬਰ

ਇਥੇ ਜ਼ਮੀਨ ਠੇਕੇ ‘ਤੇ ਲੈ ਕੇ ਸਬਜ਼ੀਆਂ ਦੀ ਕਾਸ਼ਤ ਕਰਨ ਵਾਲੇ ਜੈ ਸਿੰਘ ਨਾਲ ਠੱਗੀ ਵੱਜ ਗਈ। ਉਸ ਨੇ ਥਾਣਾ ਸਿਟੀ ਮਲੋਟ ਵਿਖੇ ਆਪਣੀ ਸ਼ਿਕਾਇਤ ਦਰਜ ਕਰਵਾਈ ਕਿ ਦੋ ਨੌਜਵਾਨਾਂ ਨੇ ਉਸ ਦਾ ਏਟੀਐਮ ਕਾਰਡ ਬਦਲ ਕੇ ਉਸ ਦੇ ਖਾਤੇ ‘ਚੋਂ ਇੱਕ ਲੱਖ 40 ਹਜ਼ਾਰ ਰੁਪਏ ਦੀ ਨਗਦੀ ਕਢਵਾ ਲਈ ਹੈ। ਜੈ ਸਿੰਘ ਨੇ ਦੱਸਿਆ ਕਿ ਜਦ ਉਸ ਨੇ ਸਟੇਟ ਬੈਂਕ ਆਫ ਇੰਡੀਆ ਦੇ ਏਟੀਐਮ ‘ਚ ਆਪਣਾ ਏਟੀਐਮ ਕਾਰਡ ਪਾ ਕੇ ਪਾਸਵਰਡ ਲਾਇਆ ਤਾਂ ਦੋ ਨੌਜਵਾਨ ਆਏ ਤੇ ਕਹਿਣ ਲੱਗੇ ਕਿ ਏਟੀਐਮ ਠੀਕ ਤਰੀਕੇ ਨਾਲ ਨਹੀਂ ਪਾਇਆ, ਨੌਜਵਾਨ ਹੁਸ਼ਿਆਰੀ ਨਾਲ ਏਟੀਐਮ ਬਦਲ ਕੇ ਚਲੇ ਗਏ, ਜਿਸ ਉਪਰੰਤ ਉਹ ਕਾਫੀ ਸਮਾਂ ਪੈਸੇ ਕਢਵਾਉਣ ਦੀ ਕੋਸ਼ਿਸ਼ ਕਰਦਾ ਰਿਹਾ ਪਰ ਅਸਫਲ ਰਿਹਾ, ਕੁੱਝ ਸਮੇਂ ਬਾਅਦ ਉਸ ਨੂੰ ਮੈਸਜ ਆਇਆ ਕਿ ਉਸ ਦੇ ਖਾਤੇ ‘ਚੋਂ 49 ਹਜ਼ਾਰ 999 ਰੁਪਏ ਨਿਕਲ ਗਏ, ਜਦ ਤੱਕ ਉਹ ਕੁਝ ਸੋਚਦਾ, ਇਸੇ ਤਰ੍ਹਾਂ ਹੋਰ ਮੈਸਜ ਆਉਣ ਲੱਗੇ ਤੇ ਕੁੱਲ ਇਕ ਲੱਖ ਚਾਲੀ ਹਜ਼ਾਰ ਰੁਪਏ ਉਸ ਦੇ ਖਾਤੇ ‘ਚੋਂ ਨਿਕਲ ਗਏ। ਉੱਧਰ ਬੈਂਕ ਮੈਨੇਜਰ ਸੰਜੀਵ ਗੋਇਲ ਨੇ ਦੱਸਿਆ ਕਿ ਉਹ ਸੀਸੀਟੀਵੀ ਫੁਟੇਜ ਕਢਵਾ ਕੇ ਪੁਲੀਸ ਨੂੰ ਸੌਂਪ ਰਹੇ ਹਨ।


Source link

Check Also

ਹਰਿਆਣਾ ’ਚ ਲਾਰੈਂਸ ਬਿਸ਼ਨੋਈ ਗਰੋਹ ਦਾ ਮੈਂਬਰ 4 ਵਿਦੇਸ਼ੀ ਪਿਸਤੌਲਾਂ ਸਣੇ ਗ੍ਰਿਫ਼ਤਾਰ

ਕਰਨਾਲ (ਹਰਿਆਣਾ), 1 ਅਕਤੂਬਰ ਅੰਬਾਲਾ ਦੀ ਸਪੈਸ਼ਲ ਟਾਸਕ ਫੋਰਸ (ਐੱਸਟੀਐੱਫ) ਯੂਨਿਟ ਨੇ ਅੱਜ ਇੱਥੇ ਸ਼ੂਗਰ …