Home / Punjabi News / ਏਕਤਾ ਕਪੂਰ ਸਣੇ ਚਾਰ ਜਣਿਆਂ ਖ਼ਿਲਾਫ਼ ਕੇਸ ਦਰਜ

ਏਕਤਾ ਕਪੂਰ ਸਣੇ ਚਾਰ ਜਣਿਆਂ ਖ਼ਿਲਾਫ਼ ਕੇਸ ਦਰਜ

ਏਕਤਾ ਕਪੂਰ ਸਣੇ ਚਾਰ ਜਣਿਆਂ ਖ਼ਿਲਾਫ਼ ਕੇਸ ਦਰਜ

ਟ੍ਰਿਬਿਊਨ ਨਿਊਜ਼ ਸਰਵਿਸ

ਸ਼ਾਹਕੋਟ, 22 ਸਤੰਬਰ

ਟੀਵੀ ਸੀਰੀਅਲ ‘ਕੁੰਡਲੀ ਭਾਗਿਆ’ ਬਣਾਉਣ ਵਾਲੀ ਪ੍ਰੋਡੂਸਰ ਏਕਤਾ ਕਪੂਰ ਤੇ ਇਸ ਸੀਰੀਅਲ ਨਾਲ ਜੁੜੇ ਚਾਰ ਹੋਰ ਜਣਿਆਂ ਖ਼ਿਲਾਫ਼ ਵਾਲਮੀਕ ਸਮਾਜ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਹੇਠ ਇਥੋਂ ਦੇ ਥਾਣੇ ਵਿੱਚ ਕੇਸ ਦਰਜ ਕੀਤਾ ਗਿਆ ਹੈ। ਪੁਲੀਸ ਸੂਤਰਾਂ ਅਨੁਸਾਰ ਪ੍ਰੋਡੂਸਰ ਏਕਤਾ ਕਪੂਰ ਤੋਂ ਇਲਾਵਾ ਸੀਰੀਅਲ ਦੇ ਡਾਇਰੈਕਟਰ ਸਮੀਰ ਕੁਲਕਰਨੀ ਤੇ ਅਦਾਕਾਰਾ ਸ਼੍ਰਧਾ ਆਰਿਆ ਖ਼ਿਲਾਫ਼ ਧਾਰਾ 295-ਏ ਤਹਿਤ ਕੇਸ ਦਰਜ ਕੀਤਾ ਗਿਆ ਹੈ। ਇਹ ਪਰਚਾ ਵਾਲਮੀਕ ਕ੍ਰਾਂਤੀ ਸੈਨਾ ਦੀ ਸ਼ਿਕਾਇਤ ‘ਤੇ ਦਰਜ ਕੀਤਾ ਗਿਆ ਹੈ। ਇਸ ਪਰਚੇ ਵਿੱਚ ਬਾਲਾਜੀ ਟੈਲੀਫਿਲਮਜ਼ ਤੇ ਸੀਰੀਅਲ ਵਿੱਚ ‘ਸ੍ਰਿਸ਼ਟੀ’ ਦਾ ਰੋਲ ਨਿਭਾਉਣ ਵਾਲੀ ਅਦਾਕਾਰਾ ਅੰਜੁਮ ਫਾਕੀ ਦਾ ਨਾਂ ਵੀ ਸ਼ਾਮਲ ਹੈ। ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਸੀਰੀਅਲ ਵਿੱਚ ਮਹਾਰਿਸ਼ੀ ਵਾਲਮੀਕ ਖ਼ਿਲਾਫ਼ ਇਤਰਾਜ਼ਯੋਗ ਭਾਸ਼ਾ ਵਰਤੀ ਗਈ ਹੈ।


Source link

Check Also

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਦਸਵੀਂ ਦੇ ਨਤੀਜੇ ਦਾ ਐਲਾਨ 18 ਨੂੰ

ਦਰਸ਼ਨ ਸਿੰਘ ਸੋਢੀ ਮੁਹਾਲੀ, 17 ਅਪਰੈਲ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਇਸ ਸਾਲ ਮਾਰਚ ਮਹੀਨੇ …