ਵਿਸ਼ਾਖਾਪਟਨਮ, 4 ਸਤੰਬਰ
ਦਿੱਲੀ ਤੋਂ ਵਿਸ਼ਾਖਾਪਟਨਮ ਆ ਰਹੀ ਏਅਰ ਇੰਡੀਆ ਦੀ ਉਡਾਣ ਏਆਈ-471 ’ਚ ਅੱਜ ਬੰਬ ਹੋਣ ਦੀ ਸੂੁਚਨਾ ਮਿਲੀ, ਜੋ ਅਫਵਾਹ ਸਾਬਤ ਹੋਈ ਹੈ। ਵਿਸ਼ਾਖਾਪਟਨਮ ਹਵਾਈ ਅੱਡੇ ਦੇ ਡਾਇਰੈਕਟਰ ਰਾਜਾ ਰੈੱਡੀ ਤੋਂ ਮਿਲੀ ਜਾਣਕਾਰੀ ਮੁਤਾਬਕ ਏਅਰ ਇੰਡੀਆ ਦੇ ਸਟੇਸ਼ਨ ਸਕਿਉਰਿਟੀ ਇੰਚਾਰਜ ਨੂੰ ਦਿੱਲੀ ਤੋਂ ਵਿਸ਼ਾਖਾਪਟਨਮ ਆ ਰਹੀ ਏਅਰ ਇੰਡੀਆ ਦੀ ਉਡਾਣ ਏਆਈ-471 ’ਚ ਬੰਬ ਹੋਣ ਦੀ ਸੂਚਨਾ ਮਿਲੀ ਸੀ। ਰੈੱਡੀ ਨੇ ਦੱਸਿਆ ਕਿ ਵਿਸ਼ਾਖਾਪਟਨਮ ਹਵਾਈ ਅੱਡੇ ’ਤੇ ਉੱਤਰਨ ਮਗਰੋਂ ਏਅਰ ਇੰਡੀਆ ਸਕਿਉਰਿਟੀ ਅਤੇ ਸੀਆਈਐੱਸਐੱਫ ਟੀਮ ਵੱਲੋਂ ਜਹਾਜ਼ ਦੀ ਤਲਾਸ਼ੀ ਲਈ ਗਈ ਪਰ ਉਨ੍ਹਾਂ ਨੂੰ ਜਹਾਜ਼ ਵਿੱਚ ਕੋਈ ਵੀ ਸ਼ੱਕੀ ਚੀਜ਼ ਨਹੀਂ ਮਿਲੀ। ਦਿੱਲੀ ਪੁਲੀਸ ਵੱਲੋਂ ਝੂਠੀ ਇਤਲਾਹ ਦੇਣ ਵਾਲੇ ਯਾਤਰੀ ਦਾ ਪਤਾ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। -ਏਐੱਨਆਈ
The post ਏਅਰ ਇੰਡੀਆ ਦੇ ਦਿੱਲੀ ਤੋਂ ਵਿਸ਼ਾਖਾਪਟਨਮ ਆ ਰਹੇ ਜਹਾਜ਼ ’ਚ ਬੰਬ ਦੀ ਧਮਕੀ ਅਫ਼ਵਾਹ ਨਿਕਲੀ appeared first on Punjabi Tribune.
Source link