
ਨਵੀਂ ਦਿੱਲੀ : ਜੰਮੂ ਕਸ਼ਮੀਰ ਦੇ ਉੜੀ ਸੈਕਟਰ ‘ਚ ਅੱਤਵਾਦੀ ਹਮਲੇ ਦੀ ਨਿੰਦਾ ਕਰਦੇ ਹੋਏ ਵਿੱਤ ਮੰਤਰੀ ਅਰੁਣ ਜੇਟਲੀ ਨੇ ਕਿਹਾ ਕਿ ਜਿਹੜੇ ਵੀ ਇਸ ਘਟਨਾ ਦੇ ਪਿੱਛੇ ਹਨ ਉਨ੍ਹਾਂ ਨੂੰ ਇਸ ਦਾ ਨਤੀਜਾ ਭੁਗਤਣਾ ਪਵੇਗਾ ਅਤੇ ‘ਅਸੀਂ ਅੰਤਰ ਰਾਸ਼ਟਰੀ ਪੱਧਰ ‘ਕੇ ਪਾਕਿਸਤਾਨ ਨੂੰ ਵੱਖ ਕਰਨ ਦੇ ਲਈ ਕੂਟਨੀਤਕ ਯਤਨ’ ਸ਼ੁਰੂ ਕਰਾਗੇ।’
ਬੀ. ਜੇ. ਪੀ. ਨੇਤਾਵਾਂ ਦੇ ਨਾਲ ਆਉਣ ਵਾਲੀਆਂ ਚੋਣਾਂ ਦੇ ਲਈ ਬੈਠਕ ਕਰਨ ਆਏ ਵਿੱਤ ਮੰਤਰੀ ਅਰੁਣ ਜੇਟਲੀ ਨੇ ਐਤਵਾਰ ਸ਼ਾਮ ਨੂੰ ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਨੇ ਹਮਲੇ ਦੇ ਲਈ ਪਾਕਿਸਤਾਨ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਜੇਟਲੀ ਨੇ ਕਿਹਾ, ‘ਪੰਜਾਬ ਦੇ ਪਠਾਨਕੋਟ ਤੋਂ ਬਾਅਦ ਹੁਣ ਉੜੀ ‘ਚ ਅੱਤਵਾਦੀ ਹਮਲਾ ਹੋਇਆ ਹੈ। ਇਹ ਅੱਤਵਾਦੀ ਹਮਲੇ ਦੇਸ਼ ਦੀ ਏਕਤਾ ਅਤੇ ਸੁਰੱਖਿਆ ਨੂੰ ਗੁਆਂਢੀ ਦੇਸ਼ ਵਲੋਂ ਮਿਲੀ ਇਕ ਵੱਡੀ ਚੁਣੌਤੀ ਹੈ।”
ਵਿੱਤ ਮੰਤਰੀ ਨੇ ਕਿਹਾ, ‘ਆਜ਼ਾਦੀ ਤੋਂ ਬਾਅਦ ਗੁਆਂਢੀ ਦੇਸ਼ ਪਾਕਿਸਤਾਨ ਇਹ ਕਦੇ ਸਵੀਕਾਰ ਨਾ ਕਰ ਸਕਿਆ ਕਿ ਜੰਮੂ ਅਤੇ ਕਸ਼ਮੀਰ ਭਾਰਤ ਦਾ ਇਕ ਹਿੱਸਾ ਹੈ ਅਤੇ ਇਹੀ ਕਾਰਨ ਹੈ ਕਿ ਉਨ੍ਹਾਂ ਦੇ ਸਮਰਥਨ ਨਾਲ ਦੇਸ਼ ‘ਚ ਅੱਤਵਾਦ ਦੀਆਂ ਘਟਨਾਵਾਂ ਹੁੰਦੀਆਂ ਰਹਿੰਦੀਆਂ ਹਨ।’