Breaking News
Home / Community-Events / ਉਹੀਂ ਜਾਂਣਦਾ ਹੈ, ਜਿਸ ਉਤੇ ਮਸੀਬਤ ਪੈਂਦੀ ਹੈ

ਉਹੀਂ ਜਾਂਣਦਾ ਹੈ, ਜਿਸ ਉਤੇ ਮਸੀਬਤ ਪੈਂਦੀ ਹੈ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕਨੇਡਾ satwinder_7@hotmail.com
ਹੌਸਪੀਟਲ ਵਿੱਚ ਲੋਕ ਆਉਂਦੀ ਸੀ। ਉਹ ਨੀਲਮ ਨੂੰ ਦੇਖ਼ ਨਹੀਂ ਸਕਦੇ ਸੀ। ਫਿਰ ਵੀ ਹਰ ਰੋਜ਼ ਨੀਲਮ ਨੂੰ ਦੇਖ਼ਣ ਵਾਲਿਆਂ ਦੀ ਭੀੜ ਲੱਗੀ ਰਹਿੰਦੀ ਸੀ। ਲੋਕ ਵਿਹਲੇ ਹੀ ਹੁੰਦੇ ਹਨ। ਚੌਧਰ ਨੂੰ ਮੂਹਰੇ ਰਹਿੰਦੇ ਹਨ। ਇੰਨਾਂ ਨੂੰ ਕੋਈ ਨਾਂ ਕੋਈ ਵਿਸ਼ਾ ਚਾਹੀਦਾ ਹੈ। ਲੋਕ ਦਾ ਵੀ ਪਤਾ ਨਹੀਂ ਹੈ। ਅਸਮਾਨੀ ਚੜ੍ਹਾ ਦੇਣ ਜਾਂ ਧਰਤੀ ਵਿੱਚ ਗੱਡ ਦੇਣ। ਇਹ ਪਾਣੀ ਦੇ ਹੜ੍ਹ ਵਾਂਗ ਛੱਲਾਂ ਮਾਰਦੇ ਹਨ। ਲੋਕਾਂ ਵਿੱਚ ਵਿਸ਼ਾ ਬੱਣਨ ਦੀ ਜਗਾ, ਬਚ ਕੇ ਦਿਨ ਕੱਟਣੇ ਭਲੇ ਹਨ। ਲੋਕਾਂ ਨੇ ਕਿਸੇ ਦੀ ਮਦੱਦ ਕੀ ਕਰਨੀ ਹੈ? ਕੋਈ ਕਿਸੇ ਲਈ ਕੀ ਕਰਦੂ? ਉਹੀਂ ਜਾਂਣਦਾ ਹੈ, ਜਿਸ ਉਤੇ ਮਸੀਬਤ ਪੈਂਦੀ ਹੈ। ਉਸੇ ਦੀ ਜਾਨ ਨੂੰ ਕੱਟਣੀ ਪੈਂਦੀ ਹੈ। ਮਾਂ-ਬਾਪ, ਭੈਣ-ਭਰਾ ਵੀ ਕੁੱਝ ਨਹੀਂ ਕਰ ਸਕਦੇ। ਨੀਲਮ ਦੇ ਘਰੋਂ ਕੋਈ ਵੀ ਉਸ ਕੋਲ ਨਹੀਂ ਆਇਆ ਸੀ। ਹੌਸਪੀਟਲ ਵਿਚੋਂ ਨੀਲਮ ਦੇ ਡਾਕਟਰ ਨੇ, ਉਸ ਦੇ ਘਰ ਫੋਨ ਕੀਤੇ ਸਨ। ਨੀਲਮ ਨੇ ਵੀ ਘਰ ਫੋਨ ਕੀਤਾ ਸੀ। ਕਿਸੇ ਨੇ ਫੋਨ ਨਹੀਂ ਚੱਕਿਆ। ਜੇ ਕੋਈ ਦੋ ਚਾਰ ਬਾਰ ਫੋਨ ਕਰੇ ਦਾ ਜੁਆਬ ਨਾਂ ਦੇਵੇ। ਸਮਝੋਂ ਬੰਦਾ ਖੈਹਿੜਾ ਛੁੱਡਾਉਣਾਂ ਚਹੁੰਦਾ ਹੈ। ਅੱਕ, ਥੱਕ ਗਿਆ ਹੈ। ਹੋ ਸਕੇ ਤਾਂ ਐਸੇ ਲੋਕਾਂ ਤੋਂ ਬਚ ਜਾਂਣਾਂ ਚਾਹੀਦਾ ਹੈ। ਐਸੀ ਹਾਲਤ ਵੀ ਕਰ ਦਿੰਦੇ ਹਨ। ਹੱਥਾਂ ਦੇ ਤੋਤੇ ਉੱਡ ਜਾਂਦੇ ਹਨ, ਬੰਦਾ ਕਿਸੇ ਪਾਸੇ ਦਾ ਨਹੀਂ ਰਹਿੰਦਾ।
ਨੀਲਮ ਨੂੰ ਛੁੱਟੀ ਮਿਲ ਗਈ ਸੀ। ਉਹ ਹੋਰ ਕਿਸੇ ਨੂੰ ਐਸੀ ਹਾਲਤ ਵਿੱਚ ਮਿਲਣਾਂ ਨਹੀਂ ਚਹੁੰਦੀ ਸੀ। ਜੇ ਕਿਤੇ ਲੋਕਾਂ ਨੂੰ ਪਤਾ ਲੱਗ ਜਾਂਦਾ। ਉਸ ਬਾਰੇ ਮੁਜ਼ਾਹਰੇ ਕਰਕੇ, ਰਹਿੰਦਾ ਜਲੂਸ ਵੀ ਕੱਢ ਦਿੰਦੇ। ਲੋਕਾਂ ਨੇ, ਨੀਲਮ ਨੂੰ ਹੀ ਝੰਡੀ ਉਤੇ ਟੰਗ ਲੈਣਾਂ ਸੀ। ਚਾਹੇ ਉਸ ਦਾ ਦਮ ਨਿੱਕਲ ਜਾਂਦਾ। ਨੀਲਮ ਨੂੰ ਕਿਮ ਦਾ ਹੀ ਚੇਤਾ ਆਇਆ। ਨੀਲਮ ਨੇ ਕਿਮ ਨੂੰ ਸੈਲਰ ਫੋਨ ਉਤੇ ਫੋਨ ਕੀਤਾ। ਕਿਮ ਨੇ ਫੋਨ ਚੱਕ ਲਿਆ। ਉਸ ਨੇ ਪੁੱਛਿਆ, ” ਨੀਲਮ ਤੇਰਾ ਕੀ ਹਾਲ ਹੈ? ” ” ਕਿਮ ਮੈਨੂੰ ਛੁੱਟੀ ਮਿਲ ਗਈ ਹੈ। ਕੀ ਤੂੰ ਮੈਨੂੰ ਹੌਸਪੀਟਲ ਤੋਂ ਚੱਕ ਸਕਦੀ ਹੈ? ” ” ਤੂੰ 15 ਮਿੰਟ ਠਹਿਰ ਜਾ। ਮੇਰੀ ਸਟੈਪ ਮੰਮ ਕੰਮ ਤੋਂ ਆਉਣ ਵਾਲੀ ਹੈ। ਉਹ ਤੈਨੂੰ ਰਾਈਡ ਦੇ ਦੇਵੇਗੀ। ਤੇਰੇ ਘਰ ਮੈਂ ਵੀ ਚੱਲਾਂਗੀ। ਤੁਸੀਂ ਮੈਨੂੰ ਮੇਰੇ ਘਰੋਂ ਲੈ ਲੈਣਾਂ। ” ” ਠੀਕ ਹੈ, ਮੇਰੇ ਘਰ ਕੋਈ ਫੋਨ ਨਹੀਂ ਚੱਕ ਰਿਹਾ। ਨਾਂ ਹੀ ਮੰਮੀ-ਡੈਡੀ ਸੈਲਰ ਫੋਨ ਚੱਕਦੇ ਹਨ। ” ” ਕੋਈ ਉਨਾਂ ਕੋਲ ਬੈਠਾ ਹੋਵੇਗਾ। ਸੁਣਿਆਂ ਹੈ, ਧਰਮਿਕ ਆਗੂ ਵੀ ਬਹੁਤ ਗੁੱਸੇ ਵਿੱਚ ਹਨ। ਮੁਜ਼ਾਰਾ ਕਰਨਾਂ ਚੁਹੁੰਦੇ ਹਨ। ” ” ਉਹ ਕੀ ਕਰਨਗੇ। ਕੀ ਧਰਮਿਕ ਆਗੂ ਜਾਇਜ਼, ਨਜਾਇਜ਼ ਤਰੀਕੇ, ਗਰਲ-ਫਰਇੰਡ ਨਾਲ ਸੈਕਸ ਨਹੀਂ ਕਰਦੇ? ” ” ਸਬ ਕੁੱਝ ਪਰਦੇ ਪਿਛੇ ਕਰਦੇ ਹਨ। ਤੂੰ ਹੌਸਪੀਟਲ ਵਿੱਚੋਂ ਬਾਹਰ ਆ ਜਾ। ਮੈਂ ਸਟੈਪ ਮੰਮੀ ਨੂੰ ਮੈਸਜ਼ ਕਰ ਦੇਵਾਂ। ” ਕਿਮ ਨੇ ਸੁੱਖੀ ਨੂੰ ਫੋਨ ਲਿਖ ਕੇ ਭੇਜ ਦਿੱਤਾ। ਜਿਉਂ ਹੀ ਸੁੱਖੀ ਦੇ ਫੋਨ ਤੇ ਮੈਸਜ਼ ਆਉਣ ਦੀ ਘੰਟੀ ਵੱਜੀ। ਉਸ ਨੇ ਕਾਰ ਸ਼ੜਕ ਦੇ ਕਿਨਾਰੇ ਉਤੇ ਲਾ ਲਈ। ਉਸ ਨੇ ਫੋਨ ਉਤੇ ਲਿਖਿਆ ਕਿਮ ਦਾ ਸਨੇਹਾ ਪੜ੍ਹਿਆ। ਸੁੱਖੀ ਹੌਸਪੀਟਲ ਕੋਲ ਹੀ ਸੀ। ਉਹ ਉਦੋਂ ਹੀ ਉਥੇ ਚਲੀ ਗਈ॥
ਨੀਲਮ ਬਾਹਰ ਮੇਨ ਡੋਰ ਉਤੇ ਆ ਗਈ ਸੀ। ਸੁੱਖੀ ਨੇ ਕਿਹਾ, ” ਨੀਲਮ ਹੁਣ ਤੂੰ ਕਿਵੇਂ ਹੈ? ਕੀ ਕੋਈ ਦੁਵਾਈ ਵੀ ਖ੍ਰੀਦਣੀ ਹੈ? ” ” ਡਾਕਟਰ ਨੇ, ਮੈਨੂੰ ਦੁਵਾਈਆਂ ਦੇ ਦਿੱਤੀਆਂ ਹਨ। ਮੈਂ ਠੀਕ ਹਾਂ। ” ” ਘਰ ਆ ਗਿਆ ਹੈ। ਮੈਂ ਕਿਮ ਨੂੰ ਫੋਨ ਕਰ ਦਿਆਂ। ਬਾਹਰ ਹੀ ਆ ਜਾਵੇ। ” ਕਿਮ ਪਹਿਲਾ ਹੀ ਉਨਾ ਨੂੰ ਬਾਹਰ ਖੜ੍ਹੀ ਉਡੀਕ ਰਹੀ ਸੀ। ਉਹ ਵੀ ਸੁੱਖੀ ਦੀ ਕਾਰ ਵਿੱਚ ਬੈਠ ਗਈ। ਉਹ ਦੋ ਮਿੰਟ ਵਿੱਚ ਨੀਲਮ ਦੇ ਘਰ ਅੱਗੇ ਪਹੁੰਚ ਗਈਆਂ। ਘਰ ਦੀਆਂ ਲਾਈਟਾਂ ਜੱਗ ਰਹੀਆਂ ਸਨ। ਵਿੰਡੋ ਦੇ ਸ਼ੀਸ਼ੇ ਵਿੱਚੋ ਦੀ ਉਸ ਨੂੰ ਘਰ ਵਿੱਚ ਕੋਈ ਤੁਰਿਆ ਫਿਰਦਾ ਦਿਸ ਰਿਹਾ ਸੀ। ਨੀਲਮ ਨੂੰ ਹੈਰਾਨੀ ਹੋਈ। ਉਹ ਸੋਚ ਰਹੀ ਸੀ। ਮੰਮੀ-ਡੈਡੀ ਨੇ ਮੈਨੂੰ ਫੋਨ ਵੀ ਨਹੀਂ ਕੀਤਾ। ਨੀਲਮ ਘਰ ਦੇ ਡੋਰ ਉਤੇ ਬਿੱਲ ਬਜਾਈ। ਇੱਕ ਅਧਖੜ੍ਹ ਮਰਦ ਨੇ ਦਰਵਾਜਾ ਖੋਲਿਆ। ਦਰਵਾਜ਼ਾ ਖੋਲਣ ਵਾਲਾ ਨੀਲਮ ਦਾ ਡੈਡੀ ਸੀ। ਉਸ ਨੇ ਕਿਹਾ, ” ਤੂੰ ਇਥੇ ਕੀ ਕਰਨ ਆਂਈ ਹੈ? ” ” ਡੈਡੀ ਇਹ ਮੇਰਾ ਘਰ ਵਿੱਚ ਹੈ। ” ” ਤੇਰਾ ਇਹ ਘਰ ਨਹੀਂ ਹੈ। ਜੋ ਕੁੜੀ ਆਪਦੀ ਇੱਜ਼ਤ ਨਾਂ ਸੰਭਾਂਲ ਸਕੇ। ਮੈਂ ਉਸ ਦਾ ਬਾਪ ਨਹੀਂ ਹਾਂ। ਨਾਂ ਹੀ ਤੇਰੇ ਲਈ ਇਸ ਘਰ ਵਿੱਚ ਥਾਂ ਹੈ। ” ” ਡੈਡੀ ਹੋਰ ਮੈਂ ਕਿਥੇ ਜਾਂਵਗੀ? ” ” ਕਿਸੇ ਖੂਹ ਖਾਤੇ ਵਿੱਚ ਪੈ ਜਾ। ਕੈਲਗਰੀ ਵਿੱਚ ਰੀਵਰ ਦਾ ਪਾਣੀ ਬੜੇ ਜ਼ੋਰਾਂ ਤੇ ਚੱਲਦਾ ਹੈ। ਡੁੱਬ ਕੇ ਮਰ ਜਾ। ” ” ਮੈਂ ਕਿਉਂ ਮਰਾਂ? ਮੈਂ ਕੀ ਗੱਲਤ ਕੀਤਾ ਹੈ? ਡੈਡੀ ਮੈਂ ਮੰਮੀ ਨਾਲ ਗੱਲ ਕਰਨੀ ਹੈ। ” ” ਜੇ ਉਸ ਨੇ ਤੇਰੇ ਨਾਲ ਕਦੇ ਵੀ ਗੱਲ ਕੀਤੀ। ਮੈਂ ਉਸ ਨੂੰ ਵੀ ਘਰੋਂ ਕੱਢ ਦੇਵਾਂਗਾ। ਉਸ ਨਾਲ ਵੀ ਸੋਚ ਕੇ ਰਿਸ਼ਤਾ ਰੱਖੀ। ” ” ਪਰ ਮੇਰਾ ਕੀ ਕਸੂਰ ਹੈ? ਇਹੀ ਤਾਂ ਤੁਸੀਂ ਹਰ ਰੋਜ਼਼ ਮੇਰੀ ਮਾਂ ਨਾਲ ਕਰਦੇ ਹੋ। ਸ਼ਾਦੀ ਦਾ ਲਾਈਸੈਸ ਜਿਉਂ ਲਿਆ ਹੈ। ਖੇਡ ਤਾਂ ਉਹੀ ਖੇਡਦੇ ਹੋ। ਜੋ ਕੁੱਤੇ ਮਰਦਾਂ ਨੇ, ਮੇਰੇ ਨਾਲ ਖੇਡੀ ਹੈ। ਇਹ ਸਮਾਜ ਵਾਲੇ ਵੀ ਕਦੇ ਨਾਂ ਕਦੇ, ਚੋਰੀ ਚੁੱਪੇ ਦਾਅ ਮਾਰਦੇ ਹਨ। ਗੱਲ ਇੰਨੀ ਹੈ। ਫੜੇ ਨਹੀਂ ਜਾਂਦੇ। ਤੁਹਾਡੇ ਸਾਰਿਆਂ ਵਿੱਚ ਭੋਰਾ ਵੀ ਫ਼ਰਕ ਨਹੀਂ ਹੈ। ਸਬ ਜ਼ਨਾਨੀ ਨੂੰ ਨੰਗਾ ਦੇਖ਼ਣਾਂ ਚਹੁੰਦੇ ਹਨ। ” ਉਸ ਦੇ ਡੈਡੀ ਨੇ, ਤਾੜ ਦੇ ਕੇ, ਦਰਵਾਜ਼ਾ ਬੰਦ ਲਿਆ ਸੀ। ਨੀਲਮ ਨੂੰ ਚੱਕਰ ਆ ਗਿਆ। ਉਸ ਨੇ ਕੰਧ ਨੂੰ ਹੱਥ ਪਾ ਲਿਆ।
ਅੰਦਰੋਂ ਉਸ ਦੀ ਮੰਮੀ ਦੀਆਂ ਚੀਕਾਂ ਸੁਣਨ ਲੱਗੀਆਂ ਸਨ। ਉਹ ਕਹਿ ਰਹੀ ਸੀ, ” ਮੇਰੇ ਭਾਵੇਂ ਹੋਰ ਮਾਰ ਲੈ। ਪਰ ਮੇਰੀ ਧੀ ਨੂੰ ਘਰ ਅੰਦਰ ਵਾੜ ਲੈ। ” ਸਾਲੀ ਦੀ ਭਾਵੇਂ ਰੋਜ਼ ਗੁੱਤ ਪੱਟੀ ਜਾਂਵਾਂ। ਮੇਰੇ ਮੂਹਰੇ ਬੋਲਣੋਂ ਨਹੀਂ ਹੱਟਦੀ। ਵੱਡੀ ਧੀ ਦੀ ਹਮੈਤਣ, ਤੂੰ ਵੀ ਘਰੋਂ ਨਿੱਕਲ ਜਾ। ” ” ਛੱਡ ਮੇਰੀ ਗੁੱਤ ਮੈਂ ਵੀ ਚੱਲੀ ਜਾਂਦੀ ਹਾਂ। ਰੱਬ ਦੇ ਵਾਸਤੇ ਮੈਨੂੰ ਜਾ ਲੈਣ ਦੇ। ਮੇਰੇ ਹੋਰ ਬਿੱਲਟ ਨਾਂ ਮਾਰੀ। ਇਹ ਚੰਮੜੇ ਦੀ ਹੈ। ਬਹੁਤ ਦੁੱਖ ਲੱਗਦਾ ਹੈ। ਪਹਿਲੀਆਂ ਲਾਸ਼ਾਂ ਹੀ ਨਹੀਂ ਹੱਟੀਆਂ। ਇੱਕ ਤਾਂ ਕੁੜੀ ਉਤੇ ਬਿਪਤਾ ਪਈ ਹੈ। ਤੂੰ ਮੈਨੂੰ ਅੰਦਰ ਮਾਰੀ-ਕੁੱਟੀ ਜਾਂਦਾਂ ਹੈ। ਮੈਨੂੰ ਹਸਪਤਾਲ ਨੀਲਮ ਦੀ ਖ਼ਬਰ ਨੂੰ ਵੀ ਨਹੀਂ ਜਾਂਣ ਦਿੱਤਾ। ” ਕੀ ਤੂੰ ਵੀ ਬਾਹਰ ਜਾ ਕੇ, ਮੇਰੀ ਇੱਜ਼ਤ ਰੋਲਣੀ ਹੈ? :
ਨੀਲਮ ਦੇ ਡੈਡੀ ਨੇ, ਜੁਵਾਨੀ ਵਿੱਚ ਆਪਦੇ ਮੁਹੱਲੇ ਦੀ ਕੁੜੀ ਨਾਲ ਵਿਆਹ ਕਰਾਇਆ ਸੀ। ਉਸ ਕੁੜੀ ਦੇ ਮਾਪਿਆਂ ਨੂੰ ਇਹ ਵਿਆਹ ਪਸੰਦ ਨਹੀਂ ਸੀ। ਉਸ ਕੁੜੀ ਦੇ ਮਾਪਿਆਂ ਨੇ, ਮੌਕਾ ਪਾ ਕੇ, ਉਸ ਨੂੰ ਜ਼ਹਿਰ ਦੇ ਦਿੱਤਾ। ਕੱਤਲ ਵੀ ਹੋਇਆ ਸੀ। ਮਾਮਲਾ ਉਥੇ ਹੀ ਦੱਬਿਆ ਗਿਆ। ਮਾਪਿਆਂ ਤੇ ਕੁੜੀ ਦੇ ਪਤੀ ਉਤੇ ਹੀ ਛੱਕ ਹੋ ਸਕਦਾ ਸੀ। ਪੁਲੀਸ ਤੱਕ ਗੱਲ ਹੀ ਨਹੀਂ ਗਈ ਸੀ। ਦਿਨ ਚੜ੍ਹਦੇ ਨੂੰ ਲਾਸ਼ ਜਾਲ਼ ਦਿੱਤੀ ਸੀ। ਤਰਸ ਕਰਕੇ, ਉਸੇ ਕੁੜੀ ਦੀ ਸਹੇਲੀ ਨੇ ਦਹਾਜੂ ਨਾਲ ਸ਼ਾਦੀ ਕਰ ਲਈ ਸੀ। ਇਹੀ ਨੀਲਮ ਦੀ ਮੰਮੀ ਸੀ। ਉਹ ਤਾਂ ਪਹਿਲਾਂ ਹੀ ਉਸ ਬੰਦੇ ਦੇ ਅੱਤਿਆਚਾਰਾਂ ਦਾ ਸ਼ਿਕਾਰ ਸੀ। ਹਰ ਗੱਲ ਨਾਲ ਇਸ ਦੀ ਤੁਲਨਾਂ, ਪਹਿਲੀ ਵਾਲੀ ਨਾਲ ਕਰਦਾ ਸੀ। ਉਸ ਨੂੰ ਕਹਿੰਦਾ ਸੀ, ” ਨੀਲਮ ਦੀ ਮਾਂ ਤੂੰ ਪਹਿਲੀ ਪਤਨੀ ਜਿੰਨੀ ਸੋਹਣੀ ਨਹੀਂ ਹੈ। ਤੇਰਾ ਕੱਦ ਹੀ ਦੇਖ਼ਲਾ, ਤੂੰ ਮੇਰੇ ਕੱਛ ਵਿੱਚ ਆਉਂਦੀ ਹੈ। ” ” ਹੁਣ ਕਿਹੜਾ ਇਸ ਤਰਾਂ ਕਹਿੱਣ ਨਾਲ ਮੇਰਾ ਕੱਦ ਲੰਬਾ ਹੋ ਜਾਵੇਗਾ। ਬੱਚਿਆਂ ਮੂਹਰੇ ਮੈਨੂੰ ਜਲੀਲ ਨਾਂ ਕਰਿਆ ਕਰ। ” ” ਮੁੰਡੇ ਦਾ ਤਾਂ ਸਰ ਜਾਵੇਗਾ। ਕੁੜੀ ਨੂੰ ਦਾਜ ਦੇਣਾਂ ਪੈਣਾਂ ਹੈ। ਵਿਆਹ ਨੂੰ ਤਾਂ ਦਾਜ ਨਹੀਂ ਲਿਆਈ। ਨੰਗ ਮਾਪਿਆਂ ਨੇ ਖਾਲੀ ਹੱਥ ਤੋਰ ਦਿੱਤੀ ਸੀ। ਹੁਣ ਦਾਜ ਲੈ ਆ। ਕਿਹੜਾ ਬੁੱਢੀ ਹੋ ਗਈ ਹੈ? ”
ਨੀਲਮ ਨੂੰ ਡੈਡੀ ਦੀ ਮੰਮੀ ਨਾਲ ਲੜਾਈ ਚੇਤੇ ਆ ਰਹੀ ਸੀ। ਉਸ ਨੇ ਸੁੱਖੀ ਵੱਲ ਦੇਖ਼ਿਆ। ਕਿਮ ਵੀ ਸੁੰਨ ਹੋਈ ਨੀਲਮ ਵੱਲ ਦੇਖ਼ ਰਹੀ ਸੀ। ਸੁੱਖੀ ਦੇ ਹੋਸ਼ ਉਡ ਗਏ ਸਨ। ਉਹ ਸੋਚ ਰਹੀ ਸੀ। ਹੁਣ ਕੀ ਹੋਵੇਗਾ? ਘਰ ਜੁਵਾਨ ਕੁੜੀ ਲਿਜਾ ਨਹੀਂ ਸਕਦੀ। ਗੈਰੀ ਦੇ ਲੱਛਣ ਠੀਕ ਨਹੀਂ ਹਨ। ਮੈਂ ਆਪ ਘਰ ਨਹੀਂ ਰਹਿੰਦੀ। ਨੌਕਰੀ ਤੇ ਜਾਂਣਾਂ ਹੁੰਦਾ ਹੈ। ਬੱਚੇ ਸਕੂਲ ਜਾਦੇ ਹਨ। ਬੀਜੀ ਵੀ ਘਰ ਨਹੀਂ ਹੈ। ਦਿਨੇ ਗੈਰੀ ਤੇ ਡੈਡੀ ਹੀ ਘਰ ਹੁੰਦੇ ਹਨ। ਡੈਡੀ ਵੀ ਘੱਟ ਹੀ ਘਰੇ ਰਹਿੰਦੇ ਹਨ। ਕੁੜੀ ਉਤੇ ਦਾਗ਼ ਲੱਗ ਚੁੱਕਾ ਹੈ। ਹੁਣ ਹੋਰ ਵੀ ਮਰਦ ਪੰਗਾਂ ਲੈਣੋ ਨਹੀਂ ਹੱਟਣਗੇ। ਜਿਵੇਂ ਮੱਖੀਆਂ ਮਿੱਠੇ ਦੁਆਲੇ ਇਕੱਠੀਆਂ ਹੋ ਜਾਂਦੀਆਂ ਹਨ। ਮਰਦ ਜੁਵਾਨ ਕੁੜੀ ਦੁਆਲੇ ਭੋਰੇ ਬੱਣ ਕੇ ਮੰਡਰੌਣ ਲੱਗ ਜਾਂਦੇ ਹਨ। ਮਰਦ ਜੁਵਾਨ ਕੁੜੀ ਦੀ ਬੀਹੀ, ਗੇੜੇ ਮਾਰ-ਮਾਰ ਕੇ, ਨੀਵੀਂ ਕਰ ਦਿੰਦੇ ਹਨ। ਮੱਕੀ ਕੱਣਕ ਦੀ ਜਿਵੇਂ ਕਾਂਵਾਂ ਤੋਂ ਰਾਖੀ ਕਰੀਦੀ ਹੈ। ਉਵੇਂ ਹੀ ਜੁਵਾਨ ਕੁੜੀ ਦੀ ਰਾਖੀ ਕਰਨੀ ਪੈਂਦੀ ਹੈ। ਕਿਆ ਜੁਮਾਂਨਾਂ ਹੈ। ਆਪ ਉਹੀ ਕੁੱਝ ਦੂਜੇ ਦੀਆਂ ਧੀਆਂ ਨਾਲ ਕਰਕੇ ਬੱਚੇ ਜੰਮਦੇ ਹਨ। ਔਰਤ-ਮਰਦ ਅੰਨਦ ਵਿੱਚ ਹੋ ਜਾਂਦੇ ਹਨ। ਦੂਜਿਆਂ ਦੀ ਰਾਖੀ ਕਰਦੇ ਹਨ। ਆਪਦੀ ਅਜ਼ਾਜਤ ਹੋਵੇ, ਤਾਂ ਆਪਦੇ ਪਸੰਦ ਦੇ ਸ਼ਾਦੀ ਕਰਕੇ ਲਾਈਸੈਸ ਦੇ ਦਿੰਦੇ ਹਨ।
ਸੁੱਖੀ, ਕਿਮ, ਨੀਲਮ ਨੂੰ ਕੋਈ ਰਸਤਾ ਨਹੀਂ ਲੱਭ ਰਿਹਾ ਸੀ। ਉਹ ਤਿੰਨੇ ਗੁਰਦੁਆਰੇ ਸਾਹਿਬ ਚੱਲੀਆਂ ਗਈਆਂ। ਪ੍ਰਸ਼ਾਦ ਲੈ ਕੇ ਬੈਠ ਗਈਆਂ। ਲੰਗਰ ਖਾ ਕੇ ਘਰ ਆ ਗਈਆਂ। ਸੁੱਖੀ ਨੇ ਨੀਲਮ ਨੂੰ ਆਪਦੇ ਘਰ ਦੇ ਥੱਲੇ ਬੇਸਮਿੰਟ ਵਿੱਚ ਕੰਮਰਾ ਖੋਲ ਦਿੱਤਾ ਸੀ। ਮੌਸਮ ਸੋਹਣਾਂ ਸੀ। ਇਸ ਲਈ ਬੇਸਮਿੰਟ ਵਿੱਚ ਤਾਪਮਾਨ ਠੀਕ ਸੀ। ਗਰਮੀਆਂ ਵਿੱਚ ਠੰਡੀ ਤੇ ਬਰਫ਼਼ ਪੈਣ ਵੇਲੇ ਹੋਰ ਵੀ ਫ੍ਰਿਜ ਜਿੰਨੀ ਠੰਡ ਰਹਿੰਦੀ ਹੈ। ਹੀਟਰ ਵੱਧ ਚਲਾਉਣੇ ਪੈਂਦੇ ਹਨ। ਕਨੇਡਾ ਵਿੱਚ ਪੂਰੇ ਘਰ ਦੇ ਹੀਟਰ ਗੈਸ ਨਾਲ ਚੱਲਦੇ ਹਨ। ਇਕੋ ਪਾਈਪ ਰਾਹੀਂ, ਹਰ ਘਰ ਨੂੰ ਸਿਟੀ ਵੱਲੋਂ ਗੈਸ ਘਰ-ਘਰ ਆਪੇ ਪਾਈਪ ਰਾਹੀਂ ਆਈ ਜਾਂਦੀ ਹੈ। ਉਸ ਨੂੰ ਕੰਟਰੌਲ ਕਰਨ ਨੂੰ ਘਰ-ਘਰ ਫਰਨਸ-ਮਸ਼ੀਨ ਲੱਗੀ ਹੁੰਦੀ ਹੈ। ਤਿੰਨ ਕੁ ਇੰਚ ਅੱਗ ਦੀ ਲਾਟ ਹਰ ਸਮੇਂ ਮੱਚਦੀ ਰਹਿੰਦੀ ਹੈ। ਹਰ ਰੂਮ ਵਿੱਚ ਦੋ-ਤਿੰਨ ਲੋਹੇ ਦੇ ਪਾਈਪ ਦੇ ਹੀਟਰ ਤੱਤੀ ਹਵਾ ਆਉਣ ਨੂੰ ਹੁੰਦੇ ਹਨ। ਪਾਈਪ ਦੋ ਗਿੱਠ ਤੋਂ ਲੰਬੇ ਵੀ ਹੋ ਸਕਦੇ ਹਨ। ਗੈਸ ਨਾਲ ਹੀ ਤੱਤਾ ਪਾਣੀ ਹੁੰਦਾ ਹੈ। ਗੈਸ ਸਸਤੀ ਪੈਂਦੀ ਹੈ। ਬਿੱਜਲੀ ਮਹਿੰਗੀ ਪੈਂਦੀ ਹੈ। ਨੀਲਮ ਕੋਲ ਸੁੱਖੀ ਨੇ, ਇੱਕ ਬਿੱਜਲੀ ਵਾਲਾ ਹੀਟਰ ਵੀ ਰੱਖ ਦਿੱਤਾ ਸੀ। ਬੇਸਮਿੰਟ ਦੀ ਫ੍ਰਿਜ ਵਿੱਚ ਖਾਂਣ ਨੂੰ ਪੂਰਾ ਭੋਜਨ ਵੀ ਰੱਖ ਦਿੱਤਾ ਸੀ।
ਸੁੱਖੀ ਨੇ ਨੀਲਮ ਨੂੰ ਕਿਹਾ, ” ਜੇ ਤੂੰ ਕੱਲ ਸਕੂਲ ਨਹੀਂ ਜਾਂਣਾਂ। ਤੈਨੂੰ ਥੱਲੇ ਹੀ ਰਹਿੱਣਾਂ ਪਵੇਗਾ। ਕਿਮ ਦੇ ਡੈਡੀ ਨੂੰ ਪਤਾ ਨਾਂ ਲੱਗ ਜਾਵੇ। ਤੂੰ ਇੋਸ ਘਰ ਵਿੱਚ ਕਿਉਂ ਆਂਈ ਹੈ? ਭੋਰਾ ਵਿੱੜਕ ਨਹੀ ਆਉਣੀ ਚਾਹੀਦੀ। ” ” ਠੀਕ ਹੈ ਜੀ, ਜ਼ੇ ਮੇਰਾ ਸਕੂਲ ਜਾਂਣ ਨੂੰ ਦਿਲ ਨਹੀਂ ਕਰਦਾ। ” ” ਤੂੰ ਲੋਕਾਂ ਤੋਂ ਡਰ ਕੇ, ਕਿੰਨਾਂ ਕੁ ਚਿਰ ਲੁੱਕ-ਛਿੱਪ ਕੇ ਦਿਨ ਕੱਟੀ ਜਾਂਵੇਗੀ? ਜਿੰਨਾਂ ਤੋਂ ਤੈਨੂੰ ਡਰ ਲੱਗਦਾ ਹੈ। ਉਹ ਤੇਰੇ ਕੀ ਲੱਗਦੇ ਹਨ? ਰਾਤ ਨੂੰ ਕਿਮ ਤੂੰ ਇਸੇ ਕੋਲ ਪੈ ਜਾ। ” ਕਿਮ ਨੇ ਕਿਹਾ, ” ਸਮੇਂ ਦੇ ਨਾਲ ਮਨ ਠੀਕ ਹੋ ਜਾਂਦਾ ਹੈ। ਲੋਕ ਵੀ ਆਪਦਾ ਨਜ਼ਰੀਆ ਬਦਲ ਲੈਂਦੇ ਹਨ। ਮੇਰੇ ਵੱਲ ਹੀ ਦੇਖ਼ ਲੈ। ਮੈਂ ਸਟੈਪ ਮਦਰ ਨੂੰ ਬਹੁਤ ਨਫ਼ਰਤ ਕਰਦੀ ਸੀ। ਜਿਸ ਦਿਨ ਦੀ ਮੰਮੀ ਤੇਰੀ ਮਦੱਦ ਕਰਨ ਲੱਗੀ ਹੈ। ਮੈਨੂੰ ਪਿਆਰੀ ਲੱਗਣ ਲੱਗ ਗਈ ਹੈ। ਸਾਡੀ ਤਾਂ ਹਮੇਸ਼ਾਂ ਹੀ ਮਦੱਦ ਕਰਦੀ ਹੈ। ” ” ਇੱਕ ਮੇਰੀ ਮਾਂ ਹੈ। ਜਿਸ ਨੂੰ ਆਪਦੀ ਜਾਨ ਚੰਮੜੀ ਪਿਆਰੀ ਹੈ। ਮੇਰੇ ਡੈਡੀ ਤੋਂ ਡਰਦੀ ਘਰੋਂ ਬਾਹਰ ਵੀ ਨਹੀਂ ਆ ਸਕਦੀ। ” ਦੋਂਨੇਂ ਗੱਲਾਂ ਕਰਦੀਆਂ ਸੌਂ ਗਈਆਂ।
ਕਿਮ ਸਵੇਰੇ ਉਠ ਕੇ ਸਕੂਲ ਚੱਲੀ ਗਈ। ਨੀਲਮ ਸੁੱਤੀ ਪਈ ਸੀ। ਨੀਲਮ ਦੀ ਇਕ ਦਮ ਅੱਖ ਖੁੱਲ ਗਈ। ਬੇਸਮਿੰਟ ਵਿੱਚ ਲੱਕੜ ਦੀਆਂ ਪੌੜ੍ਹੀਆਂ ਉਤੇ ਕਿਸੇ ਦੇ ਤੁਰਨ ਦਾ ਖੜ੍ਹਕਾ ਹੋ ਰਿਹਾ ਸੀ। ਦੋ ਜਾਂਣੇ ਲੱਗਦੇ ਸਨ। ਪੱਥਰ ਦੀਆਂ ਟੈਲਾਂ ਉਤੇ ਪੈਰਾਂ ਦੀ ਅਵਾਜ਼ ਹੋਰ ਵੀ ਆ ਰਹੀ ਸੀ। ਨੀਲਮ ਦਾ ਦਿਲ ਜ਼ੋਰ-ਜ਼ੋਰ ਦੀ ਧੱੜਕਣ ਲੱਗਾ। ਇਹ ਮਰਦ ਤੇ ਔਰਤ ਸਨ। ਉਹ ਵੱਡੇ ਖੁੱਲੇ ਕੰਮਰੇ ਵਿੱਚ ਆ ਗਏ। ਇੱਕੋ ਸੋਫ਼ੇ ਉਤੇ ਦੋਂਨੇਂ ਲਿਟ ਗਏ। ਇਹ ਇਕ ਦੂਜੇ ਨੂੰ ਚੰਗੀ ਤਰਾਂ ਜਾਂਣਦੇ ਸਨ। ਭੁੱਖਿਆਂ ਵਾਂਗ ਇਕ ਦੂਜੇ ਉਤੇ ਟੁੱਟ ਕੇ ਪੈ ਗਏ। ਨੀਲਮ ਨੂੰ ਬੰਦ ਡੋਰ ਵਿਚੋਂ ਦੀ ਸਾਰਾ ਕੁੱਝ ਦਿਖਾਈ ਦੇਣ ਤੋਂ ਵੀ ਵੱਧ ਸਮਝ ਵਿੱਚ ਲੱਗ ਰਿਹਾ ਸੀ। ਜਿਉਂ-ਜਿਉ ਉਨਾਂ ਦੇ ਸਾਹ ਊਚੇ ਹੁੰਦੇ ਜਾ ਰਹੇ ਸਨ। ਉਹ ਸਹਿਮਦੀ ਜਾ ਰਹੀ ਸੀ। ਉਸ ਨੂੰ ਦੋ ਰਜਾਈਆਂ ਵਿੱਚ ਵੀ ਕੰਬਣੀ ਛਿੜ ਰਹੀ ਸੀ। ਉਸ ਦਾ ਸਾਹ ਰੋਕਿਆ ਹੋਇਆ ਸੀ। ਉਹ ਦੋਂਨੇਂ ਕੁੱਝ ਸਮੇਂ ਪਿਛੋਂ ਵਾਪਸ ਚੱਲੇ ਗਏ।
ਕਿਮ ਚਾਰ ਵਜੇ ਘਰ ਆ ਗਈ। ਨੀਲਮ ਨੇ ਉਸ ਨੂੰ ਕਿਹਾ, ” ਮੈਂ ਵੀ ਕੱਲ ਨੂੰ ਤੇਰੇ ਨਾਲ ਸਕੂਲ ਜਾਂਵਾਂਗੀ। ਘਰ ਬਿਲਕੁਲ ਮੇਰਾ ਜੀਅ ਨਹੀਂ ਲੱਗਾ। ” ” ਨੀਲਮ ਕੀ ਗੱਲ ਹੈ? ਤੇਰਾ ਮੂੰਹ ਪੀਲਾ ਹੋਇਆ ਪਿਆ ਹੈ। ਇਸ ਤਰਾਂ ਤੂੰ ਸਕੂਲ ਕਿਵੇਂ ਜਾਂਵਾਂਗੀ? ਤੇਰੀ ਸੇਹਿਤ ਠੀਕ ਨਹੀਂ ਹੈ। ” ” ਮੈਂ ਠੀਕ ਹਾਂ। ਤੇਰੇ ਘਰ ਵੀ ਕਿੰਨਾਂ ਚਿਰ ਬੈਠੀ ਰਹਾਂਗੀ? ਸਕੂਲ ਵਿੱਚ ਟੀਚਰਾਂ ਨਾਲ ਗੱਲ ਕਰਕੇ, ਸ਼ੋਸ਼ਲ ਮਦੱਦ ਲੈਣੀ ਪੈਣੀ ਹੈ। ਮੇਰੇ ਖ਼ਰਚੇ ਵੀ ਹਨ। ” ਨੀਲਮ ਬੇਸਮਿੰਟ ਵਾਲੀ ਗੱਲ ਕਿਸੇ ਨੂੰ ਦੱਸਣਾਂ ਨਹੀਂ ਚਹੁੰਦੀ ਸੀ। ਉਸ ਨੇ ਉਨਾਂ ਦੀਆਂ ਸ਼ਕਲਾਂ ਵੀ ਨਹੀਂ ਦੇਖ਼ੀਆਂ ਸੀ। ਅਜੇ ਹੁਣੇ ਤਾਂ ਉਸ ਨਾਲ ਕੁੱਤੇ-ਖਾਂਣੀ ਹੋ ਕੇ ਹੱਟੀ ਸੀ। ਉਸ ਦੀ ਗੱਲ ਉਤੇ ਕਿਸੇ ਨੇ ਜ਼ਕੀਨ ਨਹੀਂ ਕਰਨਾਂ ਸੀ। ਬਕਵਾਸ ਕਰਨ ਦਾ ਕੀ ਫ਼ੈਇਦਾ ਸੀ? ਅਜੇ ਤਾਂ ਆਪਨੂੰ ਸਿਰ ਲਕੋਉਣ ਲਈ ਛੱਤ ਚਾਹੀਦੀ ਸੀ।
ਸੁੱਖੀ ਘਰ ਆ ਗਈ ਸੀ ਉਸ ਨੇ ਦੱਸਿਆ, ” ਨੀਲਮ ਤੇਰੇ ਰਹਿੱਣ ਲਈ ਜਗਾ ਲੱਭ ਗਈ ਹੈ। ਮੇਰਾ ਕੋ-ਵਰਕਰ ਰੌਬੀ ਹੈ। ਉਸ ਦਾ ਆਪਦਾ ਘਰ ਬਹੁਤ ਵੱਡਾ ਹੈ। ਉਹ ਇਕੱਲਾ ਹੀ ਰਹਿੰਦਾ ਹੈ। ਉਸ ਦੀ ਮਾਂ ਮਰ ਗਈ ਹੈ। ਮੇਰੀ ਸੁਪਰਵੀਜ਼ਰ ਵੀ ਉਸੇ ਘਰ ਵਿੱਚ ਰਹਿੰਦੀ ਹੈ। ਜੇ ਤੇਰਾ ਮਨ ਮੰਨਦਾ ਹੈ। ਤੂੰ ਉਸ ਨਾਲ ਰਹਿ ਸਕਦੀ ਹੈ। ਕਨੇਡਾ ਵਿੱਚ ਮੁੰਡੇ-ਕੁੜੀਆਂ ਨੌਕਰੀ ਤੇ ਪੜ੍ਹਾਈ, ਜੇ ਇੱਕ ਸਾਥ ਕਰ ਸਕਦੇ ਹਨ। ਬਹੁਤ ਸਾਰੇ ਮੁੰਡੇ-ਕੁੜੀਆਂ ਘਰ ਵਿੱਚ ਇਕੱਠੇ ਵੀ ਰਹਿੰਦੇ ਹਨ। ਤੈਨੂੰ ਕਿਸੇ ਨੂੰ ਆਪਦੀ ਪਰਾਈਵੇਟ ਲਾਈਫ਼਼ ਬਾਰੇ ਦੱਸਣ ਦੀ ਕੋਈ ਲੋੜ ਨਹੀਂ ਹੈ। ਜੇ ਤੂੰ ਮਿੱਟੀ ਪਵੇਗੀ। ਤਾਂ ਗੱਲ ਦਵੇਗੀ। ਲੋਕ ਤਾਂ ਛੱਜ ਵਿੱਚ ਪਾ ਕੇ ਛੱਟ ਦਿੰਦੇ ਹਨ। ” ” ਹਾਂ ਜੀ ਇਹ ਠੀਕ ਰਹੇਗਾ। ਮੈਂ ਜੌਬ ਵੀ ਕਰਦੀ ਹਾਂ। ਆਪਦਾ ਖ਼ਰਚਾ ਉਠਾ ਸਕਦੀ ਹਾਂ। ਜੇ ਤੁਸੀਂ ਮੈਨੂੰ ਉਸ ਨਾਲ ਹੁਣੇ ਮਿਲਾ ਦੇਵੋਂ। ਜੇ ਠੀਕ ਲੱਗਿਆ, ਮੈਂ ਉਥੇ ਹੀ ਰਹਿ ਪਵਾਂਗੀ। ਸੁੱਖੀ ਵੀ ਖੈਹਿੜਾ ਛੱਡਾਉਣਾਂ ਚਹੁੰਦੀ ਸੀ। ਉਹ ਉਦੋਂ ਹੀ ਉਸ ਨੂੰ ਲੈ ਕੇ ਤੁਰ ਪਈ। ਰੌਬੀ ਤੇ ਨੀਲਮ ਇੱਕ ਦੂਜੇ ਦੇਖ਼ਦੇ ਹੀ ਪਹਿਚਾਣ ਗਏ। ਉਹ ਆਪਸ ਵਿੱਚ ਇੱਕ ਦੂਜੇ ਨੂੰ ਜਾਂਣਦੇ ਸਨ। ਇਕੋਂ ਸਕੂਲ ਵਿੱਚ ਪੜ੍ਹਦੇ ਸਨ। ਇੱਕ ਦੂਜੇ ਨੂੰ ਸਮਝਣ ਵਿੱਚ ਕੋਈ ਔਖਾਈ ਨਹੀਂ ਆ ਸਕਦੀ ਸੀ। ਨੀਲਮ ਰੌਬੀ ਦੇ ਘਰ ਵਿੱਚ ਰਰਿੱਣ ਲਈ ਤਿਆਰ ਹੋ ਗਈ।

Check Also

Ajay Gill- Community proud

Ajay Gill- Community proud

Team FentaGone of Ajay Gill son of Advocate GurpreetGill bagged 100KEdmonton(ATB): Weeks of work all …