Home / Punjabi News / ਉਜ਼ਬੇਕਿਸਤਾਨ ’ਚ ਖੰਘ ਦੀ ਦਵਾਈ ਪੀਣ ਕਾਰਨ ਬੱਚਿਆਂ ਦੀਆਂ ਮੌਤਾਂ ਦੇ ਮਾਮਲੇ ਦੀ ਸੀਡੀਐੱਸਸੀਓ ਨੇ ਜਾਂਚ ਸ਼ੁਰੂ ਕੀਤੀ, ਦਵਾਈ ਦੇ ਨਮੂਨੇ ਜਾਂਚ ਲਈ ਚੰਡੀਗੜ੍ਹ ਭੇਜੇ

ਉਜ਼ਬੇਕਿਸਤਾਨ ’ਚ ਖੰਘ ਦੀ ਦਵਾਈ ਪੀਣ ਕਾਰਨ ਬੱਚਿਆਂ ਦੀਆਂ ਮੌਤਾਂ ਦੇ ਮਾਮਲੇ ਦੀ ਸੀਡੀਐੱਸਸੀਓ ਨੇ ਜਾਂਚ ਸ਼ੁਰੂ ਕੀਤੀ, ਦਵਾਈ ਦੇ ਨਮੂਨੇ ਜਾਂਚ ਲਈ ਚੰਡੀਗੜ੍ਹ ਭੇਜੇ

ਨਵੀਂ ਦਿੱਲੀ, 29 ਦਸੰਬਰ

ਕੇਂਦਰੀ ਡਰੱਗ ਸਟੈਂਡਰਡ ਕੰਟਰੋਲ ਆਰਗੇਨਾਈਜ਼ੇਸ਼ਨ (ਸੀਡੀਐੱਸਸੀਓ) ਨੇ ਉਜ਼ਬੇਕਿਸਤਾਨ ਵਿਚ ਭਾਰਤੀ ਕੰਪਨੀ ਵੱਲੋਂ ਤਿਆਰ ਕਥਿਤ ਤੌਰ ‘ਤੇ ਖੰਘ ਦਾ ਸਿਰਪ ਪੀਣ ਕਾਰਨ 18 ਬੱਚਿਆਂ ਦੀ ਮੌਤ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਉਜ਼ਬੇਕਿਸਤਾਨ ਦੇ ਸਿਹਤ ਮੰਤਰਾਲੇ ਨੇ ਦਾਅਵਾ ਕੀਤਾ ਹੈ ਕਿ ਇਨ੍ਹਾਂ ਬੱਚਿਆਂ ਨੇ ਨੋਇਡਾ ਸਥਿਤ ਮੈਰੀਅਨ ਬਾਇਓਟੈੱਕ ਵੱਲੋਂ ਤਿਅਰ ਖੰਘ ਦੇ ਸਿਰਪ ‘ਡਾਕ-1 ਮੈਕਸ’ ਦਾ ਸੇਵਨ ਕੀਤਾ ਸੀ। ਕੰਪਨੀ ਨੇ ਕਿਹਾ ਹੈ ਕਿ ਉਹ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਮਾਮਲੇ ਦੀ ਜਾਂਚ ਤੇ ਪੁੱਛ ਪੜਤਾਲ ਕਰ ਰਹੀਆਂ ਹਨ। ਇਸ ਦੌਰਾਨ ਕੇਂਦਰ ਸਰਕਾਰ ਨੇ ਕਿਹਾ ਹੈ ਕਿ ਉੱਤਰ ਪ੍ਰਦੇਸ਼ ਵਿੱਚ ਨੋਇਡਾ ਸਥਿਤ ਭਾਰਤੀ ਕੰਪਨੀ ਮੈਰੀਅਨ ਬਾਇਓਟੈੱਕ ਵੱਲੋਂ ਤਿਆਰ ਖੰਘ ਸਿਰਪ ਡਾਕ 1 ਮੈਕਸ ਦੇ ਨਮੂਨੇ ਜਾਂਚ ਲਈ ਚੰਡੀਗੜ੍ਹ ਸਥਿਤ ਖੇਤਰੀ ਡਰੱਗ ਟੈਸਟਿੰਗ ਲੈਬਾਰਟਰੀ (ਆਰਡੀਟੀਐੱਲ) ਵਿੱਚ ਭੇਜੇ ਗਏ ਹਨ।


Source link

Check Also

ਅੰਮ੍ਰਿਤਪਾਲ ਸਿੰਘ ਦੇ ਅੰਗ ਰੱਖਿਅਕ ਵਰਿੰਦਰ ਸਿੰਘ ਫ਼ੌਜੀ ’ਤੇ ਜੰਮੂ ਕਸ਼ਮੀਰ ਪੁਲੀਸ ਨੇ ਅਸਲਾ ਐਕਟ ਤਹਿਤ ਕੇਸ ਦਰਜ ਕੀਤਾ

ਕਿਸ਼ਤਵਾੜ/ਜੰਮੂ, 30 ਮਾਰਚ ਜੰਮੂ-ਕਸ਼ਮੀਰ ਪੁਲੀਸ ਨੇ ਕਿਸ਼ਤਵਾੜ ਜ਼ਿਲ੍ਹੇ ‘ਚ ਭਗੌੜੇ ਕੱਟੜਪੰਥੀ ਪ੍ਰਚਾਰਕ ਅੰਮ੍ਰਿਤਪਾਲ ਸਿੰਘ ਦਾ …