
ਮੱਧ ਪ੍ਰਦੇਸ਼— ਮੱਧ ਪ੍ਰਦੇਸ਼ ਦੇ ਛੱਤਰਪੁਰ ਜ਼ਿਲੇ ‘ਚ ਇੰਟਰਸਿਟੀ ਐਕਸਪ੍ਰੈੱਸ ‘ਚ ਅਚਾਨਕ ਅੱਗ ਲੱਗਣ ਨਾਲ ਹੜਕੰਪ ਮਚ ਗਿਆ। ੱਦੱਸਿਆ ਜਾ ਰਿਹਾ ਹੈ ਕਿ ਅੱਗ ਦੇ ਡਰ ਨਾਲ ਚਲਦੀ ਟ੍ਰੇਨ ਚੋਂ ਯਾਤਰੀਆਂ ਨੇ ਛਾਲਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਘਟਨਾ ਛੱਤਰਪੁਰ ਦੇ ਹਰਪਾਲਪੁਰ ਸਟੇਸ਼ਨ ਨਜ਼ਦੀਕ ਦੀ ਹੈ। ਖਜ਼ੂਰਾਹੋ ਤੋਂ ਉਦੈਪੁਰ ਵੱਲ ਨੂੰ ਜਾ ਰਹੀ ਸੀ। ਇੰਟਰਸਿਟੀ ਐਕਸਪ੍ਰੈੱਸ ‘ਚ ਅਚਾਨਕ ਅੱਗ ਲੱਗ ਗਈ। ਅੱਗ ਲੱਗਣ ਨਾਲ ਡੱਬੇ ‘ਚ ਹਫੜਾ-ਦਫੜੀ ਮਚ ਗਈ। ਡਰ ਦੇ ਕਾਰਨ ਕਈ ਯਾਤਰੀਆਂ ਨੇ ਚਲਦੀ ਟ੍ਰੇਨ ਦੇ ਡੱਬਿਆਂ ਚੋਂ ਛਾਲਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਘਟਨਾ ਦੀ ਸੂਚਨਾ ਮਿਲਦੇ ਹੀ ਫਾਇਰ ਬਿਗ੍ਰੇਡ ਦੀ ਟੀਮ ਮੌਕੇ ‘ਤੇ ਪਹੁੰਚ ਗਈ ਅਤੇ ਅੱਗ ਬੁਝਾਉਣ ‘ਚ ਲੱਗੇ ਹੋਏ ਹਨ।
ਘਟਨਾ ਦੀ ਵਜਾ ਨਾਲ ਝਾਂਸੀ-ਮਨਿਕਪੁਰ ਰੇਲਮਾਰਗ ਠੱਪ ਹੋ ਗਿਆ ਹੈ। ਸੂਚਨਾ ਮਿਲਦੇ ਹੀ ਰੇਲਵੇ ਦੇ ਸਥਾਨਕ ਅਧਿਕਾਰੀ ਮੌਕੇ ‘ਤੇ ਪਹੁੰਚ ਚੁੱਕੇ ਹਨ। ਟ੍ਰੇਨ ਨੂੰ ਹਰਪਾਲਪੁਰ ਸਟੇਸ਼ਨ ਨਜ਼ਦੀਕ ਹੀ ਰੋਕ ਦਿੱਤਾ ਗਿਆ ਹੈ। ਫਾਇਰ ਬਿਗ੍ਰੇਡ ਅੱਗ ਬੁਝਾਉਣ ‘ਚ ਲੱਗਿਆ ਹੋਇਆ ਹੈ।
ਇਸ ਟ੍ਰੇਨ ਦੇ ਕਿੰਨੀਆਂ ਡੱਬਿਆਂ ‘ਚ ਅੱਗ ਲੱਗੀ ਹੈ, ਇਸ ਬਾਰੇ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਪਰ ਦੱਸਿਆ ਜਾ ਰਿਹਾ ਹੈ ਕਿ ਇੰਜਨ ਨਜ਼ਦੀਕ ਦੇ ਡੱਬੇ ‘ਚ ਅੱਗ ਬੁਝਾਈ ਜਾ ਰਹੀ ਹੈ। ਘਟਨਾ ਦੇ ਕਾਰਨਾਂ ਦੀ ਜਾਂਚ ਰੇਲਵੇ ਪੁਲਸ ਕਰ ਰਹੀ ਹੈ।