
ਦਵਿੰਦਰ ਸਿੰਘ ਸੋਮਲ
ਪ੍ਰਧਾਨ ਮੰਤਰੀ ਬੌਰਿਸ ਜੋਨਸਨ ਨੇ ਬੀਤੇ ਕੱਲ ਪਾਰਲੀਮੈਂਟ ਅੰਦਰ ਬੋਲਦਿਆ ਕਿਹਾ ਕੇ ਇੰਗਲੈਂਡ ਅੰਦਰ ਕੋਵਿਡ ਦੀ ਲਾਗ ਨੂੰ ਰੋਕਣ ਲਈ ਲਾਗੂ ਕੀਤੇ ਨਿਯਮਾ ਵਿੱਚੋ ਜੋ ਕੁਝ ਬਚੇ ਨੇ ਉਹ ਇਸ ਮਹੀਨੇ ਹਟਾਏ ਜਾ ਸਕਦੇ ਨੇ।
ਉਹਨਾਂ ਆਖਿਆ ਕੇ ਜਿਸ ਤਰਾ ਦਾ ਚੰਗਾ ਟਰੈਂਡ ਹੁਣ ਸਾਨੂੰ ਡੇਟੇ ਵਿੱਚ ਵੇਖਣ ਨੂੰ ਮਿਲ ਰਿਹਾ ਮੈਨੂੰ ਉਮੀਦ ਹੈ ਕੇ ਅਸੀ ਜੋ ਵੀ ਪਾਬੰਦੀਆ ਬਚੀਆ ਨੇ ਜਿਹਨਾਂ ‘ਚ ਪੌਜਟਿਵ ਹੋਣ ਤੇ ਤਹਾਨੂੰ ਖੁਦ ਇਕਾਂਤਵਾਸ ਕਰਨਾ ਕਾਨੂੰਨਨ ਲਾਜ਼ਮੀ ਵੀ ਹੈ ਇਹ ਸਬ ਨਿਯਮ ਮਹੀਨਾ ਪਹਿਲਾ ਖਤਮ ਕਰ ਪਾਵਾਗੇ।
ਜਿਕਰਯੋਗ ਹੈ ਕੀ ਚਲ ਰਹੇ ਨਿਯਮ ਵੈਸੈ 24 ਮਾਰਚ ਨੂੰ ਖਤਮ ਹੋਣ ਜਾ ਰਹੇ ਨੇ। ਜੇਕਰ ਇਸ ਵਕਤ ਕੋਵਿਡ ਨਾਲ ਸਬੰਧਿਤ ਡੇਟੇ ਉੱਤੇ ਨਿਗਾਹ ਮਾਰੀ ਜਾਵੇ ਤਾਂ ਬੀਤੇ ਕੱਲ ਯੂਕੇ ਅੰਦਰ 68214 ਕੇਸ ਸਾਹਮਣੇ ਆਏ ਪਿਛਲੇ ਸੱਤਾ ਦਿਨਾ ਦਾ ਇਹ ਕੁੱਲ ਅੰਕੜਾ ਚਾਰ ਲੱਖ ਪਚਾਸੀ ਹਜ਼ਾਰ ਚੌਹਾਤਰ ਬਣਦਾ ਹੈ।
ਟੀਕਾਕਰਨ ਦੇ ਅੰਕੜਿਆ ਤੇ ਨਜ਼ਰ ਮਾਰੀ ਜਾਵੇ ਤਾਂ 9 ਫਰਵਰੀ ਤੱਕ ਯੂਕੇ ਅੰਦਰ ਪੰਜ ਕਰੌੜ ਚੌਵੀ ਲੱਖ ਅੱਠਵੰਜਾ ਹਜ਼ਾਰ ਦੋ ਸੋ ਸੱਤ ਕੋਵਿਡ ਖਿਲਾਫ ਵੈਕਸੀਨ ਦੀ ਪਹਿਲੀ ਅਤੇ 48,642,076ਦੂਸਰੀ ਖੁਰਾਕ ਲੇ ਚੁੱਕੇ ਨੇ।ਤੀਜੀ ਭਾਵ ਬੂਸਟਰ ਡੋਜ਼ ਲੇਣ ਵਾਲਿਆ ਦਾ ਕੁੱਲ ਅੰਕੜਾ 37,617,763 ਹੈ। ਯੂਕੇ ਸਰਕਾਰ ਦੇ ਪੰਜ ਫਰਵਰੀ ਤੱਕ ਹਾਸਿਲ ਡੇਟੇ ਮੁਤਾਬਿਕ ਕੋਵਿਡ ਕਾਰਣ ਰੌਜਾਨਾ ਹਸਪਤਾਲ ਦਾਖਿਲ ਹੋਣ ਵਾਲਿਆ ਦੀ ਗਿਣਤੀ 1,196 ਹੈ।
The post ਇੰਗਲੈਡ ਅੰਦਰ ਕੋਵਿਡ ਨਾਲ ਸਬੰਧਿਤ ਸਾਰੀਆਂ ਪਾਬੰਦੀਆਂ ਜਲਦ ਹੀ ਹੋ ਸਕਦੀਆਂ ਨੇ ਖਤਮ first appeared on Punjabi News Online.
Source link