ਦਵਿੰਦਰ ਸਿੰਘ ਸੋਮਲ
ਬੀਤੇ ਕੱਲ ਇੰਗਲੈਡ ਅੰਦਰ ਕੋਵਿਡ ਲਈ ਲਗਾਈਆ ਪਾਬੰਦੀਆ ‘ਚ ਹੋਈ ਨਰਮੀ ਤੋ ਬਾਅਦ ਸਿਹਤ ਸਕਿਤਰ ਸਾਜਿਦ ਜਾਵੇਦ ਨੇ ਕਿਹਾ ਕੇ ਯੂਕੇ ਕੋਵਿਡ ਖਿਲਾਫ ਆਪਣੀ ਲੜਾਈ ਵਿੱਚ ਅਗਲੇ ਪੇਜ ਤੇ ਜਾ ਰਿਹਾ ਹੈ। ਮਿਸਟਰ ਜਾਵੇਦ ਨੇ ਕਿਹਾ ਕੇ ਪਾਬੰਦੀਆ ਹਟਾਉਣਾ ਇਸ ਸਮੇ ਸਹੀ ਕਦਮ ਹੈ ਜਦੋ ਡੇਟਾ ਵਿਖਾਉਦਾ ਹੈ ਕੀ ਓਮੀਕਰੋਣ ਦੀ ਲਹਿਰ ਨੂੰ ਮੋੜਾ ਪੈ ਚੁੱਕਾ ਹੈ।
ਸਿਹਤ ਸਕੱਤਰ ਨੇ ਆਖਿਆ ਕੀ ਹੋ ਸਕਦਾ ਹੈ ਕੀ ਕੋਵਿਡ ਸਾਡੇ ਨਾਲ ਸਦਾ ਲਈ ਰਹੇ ਅਤੇ ਇਹ ਵੀ ਹੋ ਸਕਦਾ ਹੈ ਕੀ ਸਾਨੂੰ ਕੋਵਿਡ ਲਈ ਸਲਾਨਾ ਟੀਕਾਕਰਨ ਦੀ ਜਰੂਰਤ ਹੋਵੇ ਪਰ ਉਹਨਾਂ ਕਿਹਾ ਕੇ ਉਹਨਾਂ ਨੂੰ ਉਮੀਦ ਹੈ ਕੇ ਸਾਰੀਆ ਪਾਬੰਦੀਆ ਮਾਰਚ ਤੱਕ ਹੱਟ ਜਾਣਗੀਆ।
ਜਿਕਰਯੋਗ ਹੈ ਕੀ ਬੀਤੇ ਕੱਲ ਬੁੱਧਵਾਰ ਨੂੰ ਪੀਐਮ ਬੌਰਿਸ ਜੋਨਸਨ ਨੇ ਹਾਊਸ ਔਫ ਕੋਮਨਸ ਅੰਦਰ ਬੋਲਦਿਆ ਇੰਗਲੈਡ ਅੰਦਰ ਕੋਵਿਡ ਕਾਰਣ ਲੱਗੀਆ restrictions ਪਲੈਨ ਬੀ ਨੂੰ ਨਰਮ ਕਰਨ ਦਾ ਫੈਸਲਾ ਕੀਤਾ ਸੀ।
ਘਰੋ ਕੰਮ ਕਰਨ ਵਾਲਾ ਨਿਯਮ ਬੀਤੇ ਕੱਲ ਤੋ ਹੀ ਖਤਮ ਕਰ ਦਿੱਤਾ ਗਿਆ ਅਤੇ ਅੱਜ ਵੀਹ ਜਨਵਰੀ ਤੋ ਕਲਾਸਰੂਮਸ ਅੰਦਰ ਚਹਿਰਾ ਢੱਕਣ ਦੀ ਜਰੂਰਤ ਨਹੀਂ।
ਅਗਲੇ ਵੀਰਵਾਰ ਸਤਾਈ ਜਨਵਰੀ ਤੋ ਲਾਜ਼ਮੀ ਮਾਸਕ ਪਹਿਨਣਾ ਖਤਮ ਹੋ ਜਾਵੇਗਾ ਅਤੇ ਖਾਸ ਸਥਾਨਾ venues ਅੰਦਰ ਕੋਵਿਡ ਪਾਸ ਲਾਜ਼ਮੀ mandatory ਨਹੀ ਰਹੇਗਾ ਪਰ ਕੋਈ ਸਥਾਨ ਆਪਣੀ ਮਰਜੀ ਨਾਲ voluntarily ਆਪਣੀ ਜਗਾਹ ਤੇ ਕੋਵਿਡ ਪਾਸ ਦੀ ਵਰਤੋ ਕਰ ਸਕਦਾ ਹੈ।
ਪੀਐਮ ਨੇ ਕਿਹਾ ਹਜੇ ਕੋਵਿਡ ਪੋਜਟਿਵਸ ਲਈ ਕਾਨੂੰਨਨ ਲਾਜ਼ਮੀ ਇਕਾਂਤਵਾਸ ਕਰਨਾ ਜਾਰੀ ਹੈ ਪਰ ਜਲਦੀ ਹੀ ਸਮਾ ਹੋਵੇਗਾ ਜਦੋ ਅਸੀ ਇਸਨੂੰ ਹਟਾ ਪਾਵਾਗੇ।
ਪੀਐਮ ਬੌਰਿਸ ਜੋਨਸਨ ਨੇ ਕਿਹਾ ਕੇ ਜਦੋ ਕੇ ਮਾਸਕ ਪਹਿਨਣਾ ਲਾਜ਼ਮੀ ਨਹੀ ਰਹੇਗਾ ਅਸੀ ਲੋਕਾ ਨੂੰ ਅੰਦਰੂਨੀ ਜਗਾਹਾ ਅਤੇ ਭੀੜ ਭੜੱਕੇ ਵਾਲੇ ਸਥਾਨਾ ਜਾਂ ਜਦੋ ਤੁਸੀ ਉਹਨਾਂ ਲੋਕਾ ਨੂੰ ਮਿਲੋ ਜਿਹਨਾਂ ਨੂੰ ਤੁਸੀ ਆਮ ਤੋਰ ਤੇ ਨਹੀ ਮਿਲਦੇ ਉਸ ਸਮੇ ਮਾਸਕ ਪਹਿਨਣ ਦੀ ਸਲਾਹ ਦੇਵਾਗੇ।
ਪ੍ਰਧਾਨ ਮੰਤਰੀ ਨੇ ਸਬਨੂੰ ਸਰਦੀਆ ਦੇ ਇਹਨਾਂ ਆਖਰੀ ਹਫਤਿਆ ‘ਚ ਸਾਵਧਾਨ ਰਹਿਣ ਨੂੰ ਆਖਿਆ ਅਤੇ ਕਿਹਾ ਕੇ ਓਮੀਕਰੋਣ ਸਾਰਿਆ ਲਈ ਹਲਕੀ ਬਿਮਾਰੀ ਨਹੀ ਹੈ ਖਾਸ ਕਰਕੇ ਜਿਹਨਾਂ ਦਾ ਟੀਕਾਕਰਨ ਨਹੀ ਹੋਇਆ।
ਉਹਨਾਂ ਕਿਹਾ ਇਕੱਲੇ ਇੰਗਲੈਡ ਅੰਦਰ ਸੌਲਾ ਹਜਾਰ ਤੋ ਜਿਆਦਾ ਲੋਕ ਹਸਪਤਾਲਾ ਵਿੱਚ ਨੇ ਇਸ ਲਈ ਮਹਾਂਮਾਰੀ ਹਜੇ ਖਤਮ ਨਹੀ ਹੋਈ।
The post ਇੰਗਲੈਂਡ ਅੰਦਰ ਕੋਵਿਡ ਲਈ ਲਗਾਈਆ ਪਾਬੰਦੀਆ ‘ਚ ਹੋਈ ਨਰਮੀ ……. first appeared on Punjabi News Online.
Source link