
ਚੇਨਈ— ਭਾਰਤ ਦਾ ਦਮਦਾਰ ਸੰਚਾਰ ਸੈਟੇਲਾਈਟ ਜੀ.ਐੱਸ.ਏ.ਟੀ.-6ਏ ਸ਼੍ਰੀਹਰਿਕੋਟਾ ਦੇ ਪੁਲਾੜ ਪ੍ਰੀਖਣ ਕੇਂਦਰ ਤੋਂ ਵੀਰਵਾਰ ਨੂੰ ਲਾਂਚ ਕੀਤਾ ਗਿਆ। ਇਹ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਅਤੇ ਭਾਰਤੀ ਫੌਜਾਂ ਨੂੰ ਮਜ਼ਬੂਤ ਬਣਾਉਣ ਦੀ ਦਿਸ਼ਾ ‘ਚ ਇਕ ਹੋਰ ਮੀਲ ਦਾ ਪੱਥਰ ਸਾਬਤ ਹੋਵੇਗਾ। ਇਸਰੋ ਦੇ ਸੂਤਰਾਂ ਅਨੁਸਾਰ ਇਸ ਸੈਟੇਲਾਈਟ ਪ੍ਰੀਖਣ ਰਾਹੀਂ ਇਸਰੋ ਕੁਝ ਮਹੱਤਵਪੂਰਨ ਪ੍ਰਣਾਲੀਆਂ ਦਾ ਪ੍ਰੀਖਣ ਕਰੇਗਾ, ਜਿਸ ਨੂੰ ਚੰਦਰਯਾਨ-2 ਨਾਲ ਭੇਜਿਆ ਜਾ ਸਕਦਾ ਹੈ। ਨਾਲ ਹੀ ਇਹ ਸੈਟੇਲਾਈਟ ਭਾਰਤੀ ਫੌਜਾਂ ਲਈ ਸੰਚਾਰ ਸੇਵਾਵਾਂ ਨੂੰ ਹੋਰ ਮਜ਼ਬੂਤ ਅਤੇ ਸਹੂਲਤਜਨਕ ਬਣਾਏਗਾ। ਦੱਸਿਆ ਜਾ ਰਿਹਾ ਹੈ ਕਿ ਇਸ ਸੈਟੇਲਾਈਟ ਰਾਹੀਂ ਹਾਈ ਥਰਸਟ ਵਿਕਾਸ ਇੰਜਣ ਸਮੇਤ ਕਈ ਸਿਸਟਮ ਨੂੰ ਪ੍ਰਮਾਣਿਤ ਕੀਤਾ ਜਾਵੇਗਾ, ਜਿਸ ਨੂੰ ਚੰਦਰਯਾਨ-2 ਦੇ ਲਾਂਚਿੰਗ ਲਈ ਇਸਤੇਮਾਲ ਕੀਤਾ ਜਾ ਸਕਦਾ ਹੈ। ਜ਼ਿਕਰਯੋਗ ਹੈ ਕਿ ਚੰਦਰਯਾਨ-2 ਦੀ ਲਾਂਚਿੰਗ ਇਸ ਸਾਲ ਅਕਤੂਬਰ ਤੱਕ ਕੀਤੀ ਜਾ ਸਕਦੀ ਹੈ।
2140 ਕਿਲੋ ਭਾਰੀ ਜੀ.ਸੈੱਟ-6ਏ ਸੰਚਾਰ ਸੈਟੇਲਾਈਟ ਨੂੰ ਲਿਜਾਉਣ ਵਾਲੇ ਜੀ.ਐੱਸ.ਐੱਲ.ਵੀ. ਐੱਮ.ਕੇ.-ਦੂਜੇ (ਜੀ.ਐੱਸ.ਐੱਲ.ਵੀ.-ਐੱਫ.08) ਦੇ ਕਰੀਬ ਸ਼ਾਮ 5 ਵਜੇ ਸ਼੍ਰੀਹਰਿਕੋਟਾ ਦੇ ਸਤੀਸ਼ ਧਵਨ ਸਪੇਸ ਸੈਂਟਰ ਤੋਂ ਦੂਜੇ ਲਾਂਚ ਪੈਡ ਤੋਂ ਉਡਾਣ ਭਰਨ ਦੀ ਸੰਭਾਵਨਾ ਹੈ। ਇਹ ਇਸ ਲਾਂਚ ਯਾਨ ਦੀ 12ਵੀਂ ਉਡਾਣ ਹੋਵੇਗੀ। ਇਸਰੋ ਅਨੁਸਾਰ ਜੀ.ਸੈੱਟ-6ਏ ਸੈਟੇਲਾਈਟ ਰੱਖਿਆ ਉਦੇਸ਼ਾਂ ਲਈ ਸੇਵਾਵਾਂ ਉਪਲੱਬਧ ਕਰਾਏਗਾ। ਸੈਟੇਲਾਈਟ ‘ਚ 6 ਮੀਟਰ ਚੌੜਾ ਏਂਟੇਨਾ ਹੋਵੇਗਾ, ਜੋ ਸੈਟੇਲਾਈਟ ‘ਚ ਲੱਗਣ ਵਾਲੇ ਆਮ ਏਂਟੇਨਾ ਤੋਂ ਤਿੰਨ ਗੁਣਾ ਚੌੜਾ ਹੈ। ਇਹ ਹੈਂਡ ਹੇਲਡ ਗਰਾਊਂਡ ਟਰਮਿਨਲ ਰਾਹੀਂ ਕਿਸੇ ਵੀ ਜਗ੍ਹਾ ਤੋਂ ਮੋਬਾਇਲ ਕਮਿਊਨੀਕੇਸ਼ਨ ਨੂੰ ਆਸਾਨ ਬਣਾਏਗਾ। ਅਜੇ ਤੱਕ ਜੀ.ਸੈੱਟ-6 ਕਮਿਊਨੀਕੇਸ਼ਨ ਸਰਵਿਸ ਪ੍ਰਦਾਨ ਕਰਨਾ ਆਇਆ ਹੈ। ਇਸ ਤੋਂ ਪਹਿਲਾਂ ਮਿਸ਼ਨ ਦੀ ਉਲਟੀ ਗਿਣਤੀ ਮਿਸ਼ਨ ਤਿਆਰੀ ਸਮੀਖਿਆ ਕਮੇਟੀ ਅਤੇ ਲਾਂਚ ਅਧਿਕਾਰ ਬੋਰਡ ਤੋਂ ਮਨਜ਼ੂਰੀ ਤੋਂ ਬਾਅਦ ਬੁੱਧਵਾਰ ਨੂੰ ਦਿਨ ‘ਚ 1.56 ਵਜੇ ਸ਼ੁਰੂ ਹੋ ਗਈ ਸੀ।