Home / Punjabi News / ਇਰਾਨ ਵਿੱਚ ਪੁਲੀਸ ਕਾਫਲੇ ’ਤੇ ਹਮਲਾ; ਦਸ ਪੁਲੀਸ ਅਧਿਕਾਰੀ ਹਲਾਕ

ਇਰਾਨ ਵਿੱਚ ਪੁਲੀਸ ਕਾਫਲੇ ’ਤੇ ਹਮਲਾ; ਦਸ ਪੁਲੀਸ ਅਧਿਕਾਰੀ ਹਲਾਕ

ਦੁਬਈ, 26 ਅਕਤੂਬਰ

ਇਰਾਨ ਦੇ ਅਸ਼ਾਂਤ ਦੱਖਣ-ਪੂਰਬ ਵਿੱਚ ਅੱਜ ਹਮਲੇ ਵਿੱਚ ਦਸ ਪੁਲੀਸ ਅਧਿਕਾਰੀਆਂ ਦੀ ਮੌਤ ਹੋ ਗਈ। ਇਹ ਹਮਲਾ ਇਰਾਨ ਦੀ ਰਾਜਧਾਨੀ ਤਹਿਰਾਨ ਤੋਂ ਲਗਪਗ 1,200 ਕਿਲੋਮੀਟਰ ਦੱਖਣ-ਪੂਰਬ ਵਿਚ ਗੋਹਰ ਕੁਹ ਵਿਚ ਹੋਇਆ। ਅਧਿਕਾਰੀਆਂ ਨੇ ਹਮਲੇ ਲਈ ਕਿਸੇ ਤਤਕਾਲੀ ਸ਼ੱਕੀ ਦੀ ਪਛਾਣ ਨਹੀਂ ਕੀਤੀ ਅਤੇ ਨਾ ਹੀ ਕਿਸੇ ਜਥੇਬੰਦੀ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਇਹ ਜਾਣਕਾਰੀ ਮਿਲੀ ਹੈ ਕਿ ਇਹ ਹਮਲਾ ਸੁਰੱਖਿਆ ਬਲ ਦੇ ਦੋ ਵਾਹਨਾਂ ਨੂੰ ਨਿਸ਼ਾਨਾ ਬਣਾਉਣ ਲਈ ਕੀਤਾ ਗਿਆ ਸੀ ਅਤੇ ਉਨ੍ਹਾਂ ਵਿੱਚ ਸਵਾਰ ਸਾਰੇ ਲੋਕ ਮਾਰੇ ਗਏ। ਟਰੱਕ ਨੂੰ ਕਿਸੇ ਵਿਸਫੋਟਕ ਪਦਾਰਥ ਦੀ ਵਰਤੋਂ ਕਰਨ ਦੀ ਥਾਂ ਗੋਲੀਆਂ ਨਾਲ ਨਿਸ਼ਾਨਾ ਬਣਾਇਆ ਗਿਆ। ਸਰਕਾਰੀ ਆਈਆਰਐਨਏ ਨਿਊਜ਼ ਏਜੰਸੀ ਨੇ ਕਿਹਾ ਕਿ ਦੇਸ਼ ਦੇ ਗ੍ਰਹਿ ਮੰਤਰੀ ਨੇ ਇਸ ਘਟਨਾ ਦੀ ਜਾਂਚ ਦੇ ਹੁਕਮ ਦਿੱਤੇ ਹਨ।


Source link

Check Also

ਸੈੈਣੀਮਾਜਰਾ ਦਾ ਸਰਬਪੱਖੀ ਵਿਕਾਸ ਕਰਾਂਗੇ: ਜੁਝਾਰ

ਚਰਨਜੀਤ ਸਿੰਘ ਚੰਨੀ ਮੁੱਲਾਂਪੁਰ ਗਰੀਬਦਾਸ, 10 ਨਵੰਬਰ ਪਿੰਡ ਸੈਣੀਮਾਜਰਾ ਦੇ ਨਵੇਂ ਸਰਪੰਚ ਜੁਝਾਰ ਸਿੰਘ ਨੇ …