Home / World / Punjabi News / ਇਟਲੀ ‘ਚ ਮਰੇ ਨੌਜਵਾਨ ਦੀ ਲਾਸ਼ ਪੰਜਾਬ ਲਿਆਉਣ ਲਈ ਕਰਾਂਗਾ ਮਦਦ: ਮਾਨ

ਇਟਲੀ ‘ਚ ਮਰੇ ਨੌਜਵਾਨ ਦੀ ਲਾਸ਼ ਪੰਜਾਬ ਲਿਆਉਣ ਲਈ ਕਰਾਂਗਾ ਮਦਦ: ਮਾਨ

ਹੁਸ਼ਿਆਰਪੁਰ — ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਇਟਲੀ ‘ਚ ਮਾਰੇ ਗਏ ਨੌਜਵਾਨ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਟਾਂਡਾ ਦੇ ਪਿੰਡ ਕੁਰਾਲ ਖੁਰਦ ਪਹੁੰਚੇ। ਇਸ ਮੌਕੇ ਉਨ੍ਹਾਂ ਨੇ ਨੌਜਵਾਨ ਦੀ ਮਾਂ ਬਲਵਿੰਦਰ ਕੌਰ ਨੂੰ ਭਰੋਸਾ ਦਿੱਤਾ ਕਿ ਉਹ ਹਰਮਿੰਦਰ ਸਿੰਘ ਦੇ ਲਾਸ਼ ਨੂੰ ਪੰਜਾਬ ਲਿਆਉਣ ਲਈ ਹਰ ਸੰਭਵ ਕੋਸ਼ਿਸ਼ ਕਰਨਗੇ। ਦੱਸਣਯੋਗ ਹੈ ਕਿ ਵੀਰਵਾਰ ਨੂੰ ਇਟਲੀ ‘ਚ ਇਕ ਡੇਅਰੀ ਫਾਰਮ ‘ਤੇ ਕੰਮ ਕਰਦੇ ਸਮੇਂ ਇਕ ਪੰਜਾਬੀ ਮੂਲ ਦੇ ਚਾਰ ਲੋਕਾਂ ਦੀ ਮੌਤ ਹੋ ਗਈ ਸੀ। ਇਨ੍ਹਾਂ ‘ਚੋਂ ਇਕ ਨੌਜਵਾਨ ਹੁਸ਼ਿਆਰਪੁਰ ਜ਼ਿਲੇ ਦੇ ਬਲਾਕ ਟਾਂਡਾ ਦੇ ਪਿੰਡ ਕੁਰਾਲ ਖੁਰਦ ਹਰਮਿੰਦਰ ਸਿੰਘ ਵੀ ਸੀ। ਉਹ ਕੰਮ ਦੇ ਸਿਲਸਿਲੇ ‘ਚ 2 ਸਾਲ ਪਹਿਲਾਂ ਇਟਲੀ ਗਿਆ ਸੀ। ਵੀਰਵਾਰ ਨੂੰ ਕੰਮ ਦੌਰਾਨ ਉਹ ਆਪਣੇ ਤਿੰਨ ਸਾਥੀਆਂ ਨਾਲ ਗੋਬਰ ਟੈਂਕ ‘ਚ ਡਿੱਗ ਗਿਆ ਸੀ ਅਤੇ ਕਾਰਬਨਡਾਈਆਕਸਾਈਡ ਗੈਸ ਦੇ ਪ੍ਰਭਾਵ ਨਾਲ ਚਾਰਾਂ ਦੀ ਮੌਤ ਹੋ ਗਈ। ਹਰਮਿੰਦਰ ਦੇ ਪਿਤਾ ਦਾ ਦਿਹਾਂਤ ਪਹਿਲਾਂ ਹੀ ਹੋ ਚੁੱਕਾ ਹੈ ਅਤੇ ਪਰਿਵਾਰ ‘ਚ ਕਮਾਉਣ ਵਾਲਾ ਹਰਮਿੰਦਰ ਹੀ ਸੀ।

Check Also

ਪੰਜਾਬ ‘ਚ 56 ਨਵੇਂ ਕੋਰੋਨਾ ਕੇਸਾਂ ਨੇ ਵਧਾਇਆ ਫਿਕਰ, ਕੁੱਲ ਗਿਣਤੀ 2500 ਤੋਂ ਪਾਰ

ਸੂਬੇ ਵਿੱਚ ਕੁੱਲ ਪ੍ਰਭਾਵਿਤ ਵਿਅਕਤੀਆਂ ਦੀ ਗਿਣਤੀ ਵਧ ਕੇ 2510 ਹੋ ਗਈ ਹੈ। ਸਿਹਤ ਵਿਭਾਗ …

%d bloggers like this: