ਯੇਰੂਸ਼ਲਮ, 13 ਸਤੰਬਰ
ਹਮਾਸ ਦੇ ਕਬਜ਼ੇ ਵਾਲੇ ਖੇਤਰਾਂ ਤੋਂ ਲੜੀਵਾਰ ਦਾਗੇ ਗਏ ਰਾਕੇਟਾਂ ਦੇ ਜਵਾਬ ਵਿੱਚ ਸੋਮਵਾਰ ਨੂੰ ਇਜ਼ਰਾਇਲੀ ਲੜਾਕੂ ਜਹਾਜ਼ਾਂ ਨੇ ਗਾਜ਼ਾ ਪੱਟੀ ਵਿੱਚ ਹਮਾਸ ਦੇ ਕਈ ਟਿਕਾਣਿਆਂ ‘ਤੇ ਹਮਲਾ ਕੀਤਾ। ਲਗਾਤਾਰ ਤਿੰਨ ਦਿਨਾਂ ਤੋਂ ਇਹ ਲੜਾਈ ਜਾਰੀ ਹੈ। ਬੀਤੇ ਹਫ਼ਤੇ ਇਜ਼ਰਾਈਲ ਦੀ ਇਕ ਜੇਲ੍ਹ ਵਿੱਚ ਛੇ ਫਲਸਤੀਨੀ ਕੈਦੀਆਂ ਦੇ ਭੱਜਣ ਬਾਅਦ ਤਣਾਅ ਵਧ ਗਿਆ ਹੈ। ਇਜ਼ਰਾਇਲੀ ਫੌਜ ਅਨੁਸਾਰ, ਹਮਾਸ ਨੇ ਐਤਵਾਰ ਅਤੇ ਸੋਮਵਾਰ ਨੂੰ ਤਿੰਨ ਵੱਖ ਵੱਖ ਥਾਵਾਂ ‘ਤੇ ਰਾਕੇਟ ਹਮਲੇ ਕੀਤੇ ਸਨ, ਜਿਨ੍ਹਾਂ ਵਿਚੋਂ ਦੋ ਨੂੰ ਨਾਕਾਮ ਕਰ ਦਿੱਤਾ ਗਿਆ ਸੀ। ਫੌਜ ਨੇ ਦੱਸਿਆ ਕਿ ਇਸ ਦੇ ਜਵਾਬ ਵਿੱਚ ਇਜ਼ਰਾਈਲ ਨੇ ਹਮਾਸ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਹੈ । -ਏਜੰਸੀ
Source link