Home / Community-Events / ਆਸਟ੍ਰੇਲੀਆਂ ਦੇ ਮਸਹੂਰ ਪੱਤਰਕਾਰ ਮਿੰਟੂ ਬਰਾੜ ਤੇ ਅਮਨਦੀਪ ਸਿੰਘ ਸਿਧੂ ਲੋਕਾਂ ਦੇ ਸਨਮੁੱਖ ਹੋਏ

ਆਸਟ੍ਰੇਲੀਆਂ ਦੇ ਮਸਹੂਰ ਪੱਤਰਕਾਰ ਮਿੰਟੂ ਬਰਾੜ ਤੇ ਅਮਨਦੀਪ ਸਿੰਘ ਸਿਧੂ ਲੋਕਾਂ ਦੇ ਸਨਮੁੱਖ ਹੋਏ

13557808_10208477014555976_4128621125768259990_nਐਡਮਿੰਟਨ(ਰਘਵੀਰ ਬਲਾਸਪੁਰੀ) ਬੀਤੇ ਦਿਨੀ ਆਸਟਰੇਲੀਆਂ ਤੋ ਹਰਮਨ ਰੇਡੀਉ ਦੇ ਮੋਢੀਆਂ ਵਿਚੋ ਚਮਕਦਾ ਸਿਤਾਰਾ ਮਿੰਟੂ ਬਰਾੜ ਤੇ ਤੇ “ਪੰਜਾਬੀ ਅਖਬਾਰ” ਆਸਟ੍ਰੇਲੀਆਂ ਦੇ ਸੰਪਾਦਕ ਅਮਨਦੀਪ ਸਿੰਘ ਸਿਧੂ ਲੋਕਾਂ ਦੇ ਸਨਮੁੱਖ ਪੰਜਾਬੀ ਕਲਚਰ ਐਸੋਸੀਏਸਨ ਆਫ ਅਲਬਰਟਾ ਦੇ ਹਾਲ ਜੋ ਕਿ 101,9158-23 ਐਵਨਿਊ ਵਿਚ ਐਡਮਿੰਟਨ ਨਿਵਾਸੀਆਂ ਨਾਲ ਆਪਣੀ ਦਿਲਾਂ ਦੀ ਸਾਂਝ ਪਾ ਗਏ।ਮਿੰਟੂ ਬਰਾੜ ਨੇ ਆਪਣੀ ਜੰਦਗੀ ਦੇ ਸਾਰੇ ਪਲ ਹੀ ਲੋਕਾਂ ਦੇ ਨਾਲ ਸਾਂਝੇ ਕਰਦਿਆ ਦੱਸਿਆਂ ਕੀ ਕਿਵੇ ਉਹਨਾਂ ਨੇ ਆਪਣੀ ਪ੍ਰਦੇਸੀ ਜਿੰਦਗੀ ਦੀ ਸੁਰੂਆਤ ਵੱਡੇ ਸੁਪਨਿਆਂ ਨੂੰ ਸਿਰਜ ਕੇ ਕੀਤੀ ਸੀ।ਉਹਨਾਂ ਨੂੰ ਪੂਰਾ ਵੀ ਕੀਤਾ ਆਪਣੇ ਪਰਵਾਰ ਬਾਰੇ ਗੱਲਾਂ ਕਰਦਿਆਂ ਹੋਇਆਂ ਆਪਣੀ ਦਾਦੀ ਮਾਂ ਨੂੰ ਯਾਦ ਕਰਕੇ ਦੱਸਿਆ ਕਿ ਮੇਰੀ ਦਾਦੀ ਮਾਂ ਕਹਿਦੀ ਸੀ ਕਿ 1ਬਰਕਤ ਰੱਖਿਆਂ ਕਰ,ਘੱਟ ਖਾਇਆ ਕਰ,ਘੱਟ ਸੌਇਆ ਕਰ ਇਹਨਾਂ ਤੇ ਤਾ ਹੈ ਅਮਲ ਕਰਦਾ ਹਾ ਜੋ ਚੌਥਾ ਕਿਹਾ ਸੀ ਕਿ ਘੱਟ ਬੋਲਿਆਂ ਕਰ ਇਸ ਤੇ ਮੈਤੋ ਅਮਲ ਨੀ ਹੁੰਦਾ।ਆਪਣੀ ਜਿੰਦਗੀ ਦੇ ਸੰਘਰਸ ਨੂੰ ਦੱਸਣ ਦਾ ਮਤਲਬ ਇਹ ਸੀ ਕਿ ਸਾਨੂੰ ਹਮੇਸਾ ਸੁਪਣੇ ਹਮੇਸਾ ਵੱਡੇ ਦੇਖਣੇ ਚਾਹੀਦੇ ਹਨ,ਫਿਰ ਇਹਨਾਂ ਨੂੰ ਪੂਰੇ ਕਰਨ ਵਿਚ ਜੁੱਟ ਜਾਣਾ ਚਾਹੀਦਾ ਹੈ।ਅਮਨਦੀਪ ਸਿੰਘ ਸਿੱਧੂ ਜੋ ਕਿ ਆਸਟ੍ਰੇਲੀਅਨ ਸਿੱਖ ਗੇਮਜ ਦੇ ਪ੍ਰਧਾਨ ਵੀ ਹਨ ਨੇ ਵੀ ਆਪਣੇ ਵਿਚਾਰ ਸਾਂਝੇ ਕਰਦਿਆ ਹੋਇਆ ਀ਿ ਕਿਹਾ ਕਿ ਅਸੀ ਆਸਟ੍ਰੇਲੀਆਂ ਦੇ ਵਿਚ ਪੰਜਾਬੀ ਮੀਡਿਏ ਨੂੰ ਪੈਰਾਂ ਸਿਰ ਕਰਨ ਵਿਚ ਜੁੱਟੇ ਹੋਏ ਹਾ ਤੇ ਅਸੀ ਹੋਰ ਬਹੁਤ ਕੁਝ ਇਥੋ ਤੁਹਾਡੇ ਕੋਲੋ ਸਿੱਖ ਕੇ ਜਾਵਾਗੇ ਕਿ ਅਸੀ ਵੀ ਊਥੈ ਗਰਦਵਾਰਿਆਂ ਦੇ ਵਿਚ ਨਾਲ ਹੁਣ ਕਮਿਉਨਟੀ ਸੈਟਰ ਸਥਾਪਤ ਕਰਾਗੇ ਤੇ ਜਿਥੇ ਅਸੀ ਤੁਹਾਡੇ ਰਹਿਡ ਸਹਿਣ ਬਾਰੇ,ਪ੍ਰਿੰਟ ਮੀਡਿਆ,ਰੇਡੀਉ,ਟੀ.ਵੀ. ਪ੍ਰੋਗਰਾਮਾਂ ਦੇ ਬਾਰੇ ਵੀ ਸਿੱਖਾਗੇ।ਇਹਨਾ ਆਏ ਹੋੲੈ ਮਹਿਮਾਨਾਂ ਦਾ ਸਵਾਗਤ ਫੈਡਰਲ ਮੰਤਰੀ ਅਮਰਜੀਤ ਸੋਹੀ ਨੇ ਕੀਤਾ ਪੰਜਾਬੀ ਮੀਡਿਆਂ ਐਸੋਸੀਏਸਨ ਦੇ ਵੱਲੋ ਗੁਰਭਿੰਦਰ ਸਿੰਘ ਸੰਧੂ ਮਾੜੀਮੇਘਾ ਨੇ ਕੀਤਾ ਇਸ ਸਮੇ ਤੇ ਏਸਅਿਨ ਟ੍ਰਿਬਿਊਨ ਦੇ ਮੁੱਖ ਸੰਪਾਦਕ ਯੱਸ ਸਰਮਾਂ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ “ਮੈਟਰੋ” ਇੰਗਲਿਸ ਅਖਬਾਰ ਵਿਚ ਹੱਥ ਦੇਖਣ ਵਲਿਆਂ ਦੇ ਇਸਤਿਹਾਰ ਲੱਗੇ ਹਨ ਤੁਸੀ ਆਸਟ੍ਰੇਲੀਆਂ ਵਿਚ ਕੀ ਕਰਦੇ ਹੋ ਤਾ ਉਹਨਾ ਨੇ ਦੱਸਿਆਂ ਕਿ ਅਸੀ ਇਸ ਬਿਮਾਰੀ ਤੋ ਬੱਚੇ ਹੋਏ ਹਾ।ਡਾ.ਪੀ.ਆਰ.ਕਾਲੀਆਂ,ਜਸਬੀਰ ਦਿਉਲ,ਬਖਸ ਸੰਘਾ ਤੇ ਪੁਸਤਕਾਂ ਭੇਟ ਕੀਤੀਆ ਇਸ ਸਮੇਤ ਤੇ ਵਾਰਡ 12 ਤੋ ਕੌਸਲਰ ਮਹਿੰਦਰ ਬੰਗਾ ਨੇ ਵੀ ਸਵਾਗਤ ਕੀਤਾ।ਇਸ ਸਮੇ ਸਾਬਕਾ ਐਮ.ਐਲ.ਏ ਪੀਟਰ ਸੰਧੂ,ਸਾਬਕਾ ਐਮ.ਐਲ.ਏ,ਤੇ ਐਸੋਸੀਏਟ ਮੰਤਰੀ ਨਰੇਸ ਭਾਰਵਾਜ ਤੋ ਇਲਾਵਾ ਮੀਡੀਆਂ ਸਖਸੀਤਾਂ ਤੇ ਕਈ ਸਭਾਵਾਂ ਦੇ ਨੁਮਾਇਦੇ ਹਾਜਰ ਸਨ।

Check Also

UCP Unity Descend Inevitable

Edmonton (ATB): Conservatives earnestly believe that with a stark right-left choice the NDP will now …

WP Facebook Auto Publish Powered By : XYZScripts.com