Home / Punjabi News / ਆਸਟਰੇਲੀਆ ਵੱਲੋਂ ਨੌਜਵਾਨ ਭਾਰਤੀਆਂ ਲਈ ਨਵੇਂ ‘ਬੈਕਪੈਕਰ ਵੀਜ਼ਾ’ ਦੀ ਸ਼ੁਰੂਆਤ

ਆਸਟਰੇਲੀਆ ਵੱਲੋਂ ਨੌਜਵਾਨ ਭਾਰਤੀਆਂ ਲਈ ਨਵੇਂ ‘ਬੈਕਪੈਕਰ ਵੀਜ਼ਾ’ ਦੀ ਸ਼ੁਰੂਆਤ

ਹਰਜੀਤ ਲਸਾੜਾ

ਬ੍ਰਿਸਬਨ, 21 ਦਸੰਬਰ

ਆਸਟਰੇਲੀਆ ਅਤੇ ਭਾਰਤ ਦਰਮਿਆਨ ਹੋਏ ਆਰਥਿਕ ਸਹਿਯੋਗ ਅਤੇ ਵਪਾਰਕ ਸਮਝੌਤੇ ਤਹਿਤ ਹੁਣ 18 ਤੋਂ 30 ਸਾਲ ਦੀ ਉਮਰ ਦੇ ਯੋਗ ਨੌਜਵਾਨ ਭਾਰਤੀਆਂ ਨੂੰ ਨਵੇਂ ‘ਵਰਕਿੰਗ ਹੌਲੀਡੇਅ ਪ੍ਰੋਗਰਾਮ’ ਤਹਿਤ ਇੱਕ ਸਾਲ ਦਾ ਵੀਜ਼ਾ ਦਿੱਤਾ ਜਾਵੇਗਾ। ਇਸ ਵਿੱਚ ਹਰ ਸਾਲ 1000 ਸੀਟਾਂ ਰੱਖੀਆਂ ਗਈਆਂ ਹਨ ਅਤੇ ਇਹ 29 ਦਸੰਬਰ ਤੋਂ ਲਾਗੂ ਹੋ ਜਾਵੇਗਾ। ਇਮੀਗ੍ਰੇਸ਼ਨ ਵਿਭਾਗ ਅਨੁਸਾਰ ਇਸ ਸਮਝੌਤੇ ਦੇ ਲਾਗੂ ਹੋਣ ਤੋਂ ਦੋ ਸਾਲਾਂ ਦੇ ਅੰਦਰ ਵਰਕ ਅਤੇ ਹੌਲੀਡੇਅ ਵੀਜ਼ੇ ਲਾਗੂ ਹੋ ਜਾਣਗੇ। ਇਸ ਨਾਲ ਦੋਵੇਂ ਪਾਸੇ ਮੁਫ਼ਤ ਵਪਾਰ ਦਾ ਰਾਹ ਪੱਧਰਾ ਹੋ ਜਾਵੇਗਾ। ਗ੍ਰਹਿ ਵਿਭਾਗ ਮੁਤਾਬਕ ਆਸਟਰੇਲੀਆ ਮੌਜੂਦਾ ਸਮੇਂ ਵਿੱਚ 47 ਦੇਸ਼ਾਂ ਨਾਲ ‘ਵਰਕਿੰਗ ਹੌਲੀਡੇਅ ਮੇਕਰ ਪ੍ਰੋਗਰਾਮ’ ਚਲਾ ਰਿਹਾ ਹੈ। ਸਰਕਾਰ ਕੋਵਿਡ-19 ਮਹਾਂਮਾਰੀ ਦੇ ਸਮੇਂ ਤੋਂ ਦੇਸ਼ ਦੀ ਆਰਥਿਕ ਮਜ਼ਬੂਤੀ ਲਈ ‘ਵਰਕਿੰਗ ਹੌਲੀਡੇਅ ਮੇਕਰ’ ਪ੍ਰੋਗਰਾਮ ਨੂੰ ਪਹਿਲ ਦੇ ਰਹੀ ਹੈ। ਇਸ ਪ੍ਰੋਗਰਾਮ ‘ਚ ‘ਵਰਕਿੰਗ ਹੌਲੀਡੇਅ (ਸਬ-ਕਲਾਸ 417) ਵੀਜ਼ਾ’ ਅਤੇ ‘ਵਰਕ ਐਂਡ ਹੌਲੀਡੇਅ(ਸਬ-ਕਲਾਸ 462) ਵੀਜ਼ਾ’ ਸ਼ਾਮਲ ਹਨ। ਵੀਜ਼ਾ ਮਾਹਰ ਮੰਨਦੇ ਹਨ ਕਿ ਭਾਰਤੀ, ‘ਬੈਕਪੈਕਰ ਵਰਕ ਐਂਡ ਹੌਲੀਡੇਅ ਵੀਜ਼ਾ (ਸਬ-ਕਲਾਸ 462) ‘ਚ ਵਧੇਰੇ ਰੁਚੀ ਲੈਣਗੇ। ਪਰ ਬਿਨੈਕਾਰਾਂ ਲਈ ਵੀਜ਼ਾ ਸ਼ਰਤਾਂ ਵਿੱਚ ਅੰਗਰੇਜ਼ੀ ਭਾਸ਼ਾ ਦਾ ਗਿਆਨ ਅਤੇ ਨਿੱਜੀ ਸਹਾਇਤਾ ਲਈ ਲੋੜੀਂਦੇ ਫੰਡ ਦੀ ਲੋੜ ਵੀ ਸ਼ਾਮਲ ਹੈ। 1 ਜਨਵਰੀ ਤੋਂ 31 ਅਕਤੂਬਰ 2022 ਦੌਰਾਨ 1,43,637 ਵਰਕਿੰਗ ਹੌਲੀਡੇਅ ਮੇਕਰ ਵੀਜ਼ਾ ਅਰਜ਼ੀਆਂ ਦਾਖਲ ਹੋਈਆਂ ਹਨ।


Source link

Check Also

ਅੰਮ੍ਰਿਤਪਾਲ ਸਿੰਘ ਦੇ ਅੰਗ ਰੱਖਿਅਕ ਵਰਿੰਦਰ ਸਿੰਘ ਫ਼ੌਜੀ ’ਤੇ ਜੰਮੂ ਕਸ਼ਮੀਰ ਪੁਲੀਸ ਨੇ ਅਸਲਾ ਐਕਟ ਤਹਿਤ ਕੇਸ ਦਰਜ ਕੀਤਾ

ਕਿਸ਼ਤਵਾੜ/ਜੰਮੂ, 30 ਮਾਰਚ ਜੰਮੂ-ਕਸ਼ਮੀਰ ਪੁਲੀਸ ਨੇ ਕਿਸ਼ਤਵਾੜ ਜ਼ਿਲ੍ਹੇ ‘ਚ ਭਗੌੜੇ ਕੱਟੜਪੰਥੀ ਪ੍ਰਚਾਰਕ ਅੰਮ੍ਰਿਤਪਾਲ ਸਿੰਘ ਦਾ …