Home / Punjabi News / ਆਸਟਰੇਲੀਆ ’ਚ ਲੇਬਰ ਪਾਰਟੀ ਦੂਜੀ ਵਾਰ ਬਣਾਏਗੀ ਸਰਕਾਰ → Ontario Punjabi News

ਆਸਟਰੇਲੀਆ ’ਚ ਲੇਬਰ ਪਾਰਟੀ ਦੂਜੀ ਵਾਰ ਬਣਾਏਗੀ ਸਰਕਾਰ → Ontario Punjabi News




ਆਸਟਰੇਲੀਆ ‘ਚ ਲੇਬਰ ਪਾਰਟੀ (Labor Party) ਨੇ ਆਮ ਚੋਣਾਂ ‘ਚ ਜਿੱਤ ਪ੍ਰਾਪਤ ਕੀਤੀ ਹੈ, ਜਿਸ ਮਗਰੋਂ ਦੂਜੀ ਵਾਰ ਪਾਰਟੀ ਆਪਣੀ ਸਰਕਾਰ ਬਣਾਏਗੀ। ਪਾਰਟੀ ਦੇ ਮੁੱਖ ਵਿਰੋਧੀ ਲਿਬਰਲ ਗੱਠਜੋੜ ਨੂੰ ਵੱਡੇ ਫਤਵੇ ਨਾਲ ਹਰਾਉਣ ਮਗਰੋਂ ਐਂਥਨੀ ਐਲਬਨੀਜ਼ (Australian Prime Minister Anthony Albanese) ਦੂਜੀ ਵਾਰ ਪ੍ਰਧਾਨ ਮੰਤਰੀ ਬਣਨਗੇ, ਜਦਕਿ ਲਿਬਰਲ ਗੱਠਜੋੜ ਦੀ ਅਗਵਾਈ ਕਰ ਰਹੇ ਸੱਜੇ ਪੱਖੀ ਆਗੂ ਪੀਟਰ ਡਟਨ (Peter Dutton, leader of the conservative Liberal party) ਆਪਣੀ ਸੀਟ ਤੱਕ ਹਾਰ ਗਏ ਹਨ। ਚੋਣ ਨਤੀਜਿਆਂ ਦੇ ਐਲਾਨ ਤੋਂ ਬਾਅਦ ਡਟਨ ਨੇ ਆਪਣੀ ਹਾਰ ਕਬੂਲ ਕਰ ਲਈ ਹੈ। ਇਨ੍ਹਾਂ ਚੋਣਾਂ ’ਚ ਵੱਖ ਵੱਖ ਪਾਰਟੀਆਂ ਤੋਂ ਖੜ੍ਹੇ ਪੰਜਾਬੀ ਮੂਲ ਦੇ ਉਮੀਦਵਾਰ ਕਿਸੇ ਵੀ ਸੀਟ ’ਤੇ ਜਿੱਤ ਦਰਜ ਨਹੀਂ ਕਰਵਾ ਸਕੇ।






Previous articleਕਿਸਾਨ ਆਗੂ ਰਾਕੇਸ਼ ਟਿਕੈਤ ‘ਤੇ ਹਮਲਾ, ਸਿਰ ਤੋਂ ਲੱਥੀ ਪੱਗ



Source link

Check Also

ਅਮਰੀਕੀ ਸ਼ਹਿਰ ਫੀਨਿਕਸ ਦੇ ਰੈਸਟੋਰੈਂਟ ’ਚ 9 ਲੋਕਾਂ ਨੂੰ ਗੋਲੀ ਮਾਰੀ

ਐਤਵਾਰ ਰਾਤ ਨੂੰ ਅਮਰੀਕੀ ਸੂਬੇ ਐਰੀਜ਼ੋਨਾ ਦੇ ਸ਼ਹਿਰ ਫੀਨਿਕਸ ਦੇ ਇੱਕ …