Home / World / ਆਲਮੀ ਬਰਾਬਰਤਾ ਦਾ ਸੁਨੇਹਾ ਦੇ ਗਿਆ ਰੇਡੀਓ ‘ਚੰਨ ਪ੍ਰਦੇਸੀ’ ਦੀ 6ਵੀਂ ਵਰੇਗੰਢ ‘ਤੇ ਕਰਵਾਇਆ ਸੈਮੀਨਾਰ

ਆਲਮੀ ਬਰਾਬਰਤਾ ਦਾ ਸੁਨੇਹਾ ਦੇ ਗਿਆ ਰੇਡੀਓ ‘ਚੰਨ ਪ੍ਰਦੇਸੀ’ ਦੀ 6ਵੀਂ ਵਰੇਗੰਢ ‘ਤੇ ਕਰਵਾਇਆ ਸੈਮੀਨਾਰ

ਆਲਮੀ ਬਰਾਬਰਤਾ ਦਾ ਸੁਨੇਹਾ ਦੇ ਗਿਆ ਰੇਡੀਓ ‘ਚੰਨ ਪ੍ਰਦੇਸੀ’ ਦੀ 6ਵੀਂ ਵਰੇਗੰਢ ‘ਤੇ ਕਰਵਾਇਆ ਸੈਮੀਨਾਰ

ਪਟਿਆਲਾ : ਰੇਡੀਓ ਚੰਨ ਪ੍ਰਦੇਸੀ ਦੀ 6ਵੀਂ ਵਰੇਗੰਢ ਮੌਕੇ ”ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਅਤੇ ਅਜੋਕਾ ਮੀਡੀਆ” ਵਿਸ਼ੇ ‘ਤੇ ਕਰਵਾਇਆ ਗਿਆ ਸੈਮੀਨਾਰ ਦੇਸ਼ਾਂ, ਧਰਮਾਂ, ਜਾਤਾਂ, ਨਸਲਾਂ ਅਤੇ ਔਰਤਾਂ ਤੇ ਮਰਦਾਂ ਵਿੱਚੋਂ ਨਾਬਰਾਬਰੀ ਨੂੰ ਖਤਮ ਕਰਨ ਦਾ ਸੁਨੇਹਾ ਦਿੰਦਾ ਹੋਇਆ ਅਜੋਕੇ ਮੀਡੀਆ ਨੂੰ ਇਸ ਨਾਬਰਾਬਰੀ ਨੂੰ ਖਤਮ ਕਰਨ ਲਈ ਆਲਮੀ ਇਨਕਲਾਬ ਵਿੱਚ ਹਿੱਸਾ ਪਾਉਣ ਦਾ ਸੱਦਾ ਦੇ ਗਿਆ। ਸਥਾਨਿਕ ਥਾਪਰ ਆਡੀਟੋਰੀਅਮ ਵਿੱਚ ‘ਰੇਡੀਓ ਚੰਨ ਪ੍ਰਦੇਸੀ’ ਦੇ ਮੁੱਖ ਪ੍ਰਬੰਧਕ ਸਰਬਣ ਸਿੰਘ ਟਿਵਾਣਾ ਅਤੇ ਬਾਈ ਦਰਸ਼ਨ ਸਿੰਘ ਬਸਰਾਉਂ ਦੀ ਨਿਰਦੇਸਨਾਂ ਹੇਠ ਇੰਡੀਆ ਹੈਡ ਜੋਗਿੰਦਰ ਸਿੰਘ ਮਹਿਰਾ ਦੀ ਅਗਵਾਈ ‘ਚ ਕਰਵਾਏ ਗਏ ਇਸ ਸੈਮੀਨਾਰ ਵਿੱਚ ਸਭ ਤੋਂ ਪਹਿਲਾਂ ਪ੍ਰਸਿੱਧ ਰੇਡੀਓ ਹੋਸਟ ਸੁਖਨੈਬ ਸਿੱਧੂ ਨੇ ‘ਰੇਡੀਓ ਚੰਨ ਪ੍ਰਦੇਸੀ’ ਦੇ ਹੁਣ ਤੱਕ ਦੇ ਸਫਰ ਬਾਰੇ ਸਰੋਤਿਆਂ ਨੂੰ ਦੱਸਿਆ। ਬਾਰੇ ਰਸਮੀ ਸੁਰੂਆਤ ਕਰਦਿਆਂ ਸ੍ਰੀ ਮੋਹਨ ਸ਼ਰਮਾਂ ਕੋਆਰੀਨੇਟਰ ਰੈਡ ਕਰਾਸ ਨਸ਼ਾ ਛਡਾਊ ਕੇਂਦਰ ਸੰਗਰੂਰ ਨੇ ਪੰਜਾਬ ਅੰਦਰ ਵੱਧ ਰਹੇ ਨਸ਼ਿਆਂ ਦੀ ਰੋਕਥਾਮ ਸਬੰਧੀ ਆਪਣੇ ਤਜਰਬੇ ਸਾਂਝੇ ਕੀਤੇ। ਇਸ ਮੌਕ ਬੋਲਦਿਆਂ ਪਟਿਆਲਾ ਦੇ ਮੈਂਬਰ ਪਾਰਲੀਮੈਂਟ ਡਾ: ਧਰਮਵੀਰ ਗਾਂਧੀ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਦੀ ਵਿਧਾਰਧਾਰਾ ਨੂੰ ਅਪਣਾਉਣ ਲਈ ਸਾਨੂੰ ਸਭ ਤੋਂ ਪਹਿਲਾਂ ਆਪੋ ਆਪਣੇ ਘਰਾਂ ਵਿੱਚ ਔਰਤਾਂ ਨੂੰ ਬਰਾਬਰੀ ਦੇਣੀ ਪਵੇਗੀ ਅਤੇ ਫੇਰ ਹੀ ਅਸੀਂ ਸਮਾਜ ਵਿੱਚੋਂ ਨਾਬਰਾਬਰੀ ਦਾ ਖਾਤਮਾ ਕਰ ਸਕਾਂਗੇ। ਉਹਨਾਂ ਕਿਹਾ ਕਿ ਸਾਨੂੰ ਪੂਰੀ ਦੁਨੀਆਂ ਦੇ ਮੁਲਕਾਂ, ਧਰਮਾਂ, ਜਾਤਾਂ ਅਤੇ ਨਸਲਾਂ ਨੂੰ ਇੱਕੋ ਨਜਰੀਏ ਨਾ ਦੇਖਣਾ ਪਵੇਗਾ। ਇਸ ਮੌਕੇ ਮੁੱਖ ਬੁਲਾਰੇ ਪ੍ਰੋ: ਹਰਵਿੰਦਰ ਸਿੰਘ ਭੱਟੀ (ਡੀਨ ਪੰਜਾਬੀ ਯੂਨੀਵਰਸਟੀ) ਨੇ ਕਿਹਾ ਸ਼ਹੀਦ ਭਗਤ ਸਿੰਘ ਦੀ ਸੋਚ ਨੂੰ ਅੱਗੇ ਵਧਾਉਣ ਲਈ ਮੀਡੀਆ ਵੱਡਾ ਯੋਗਦਾਨ ਪਾ ਸਕਦਾ ਹੈ ਅਤੇ ਮਨੁੱਖ ਦੀ ਮਨੁੱਖ ਹੱਥੋਂ ਹੁੰਦੀ ਲੁੱਟ ਅਤੇ ਹੋ ਰਹੇ ਸ਼ੋਸ਼ਣ ਖਿਲਾਫ ਮੀਡੀਆ ਹੀ ਸਭ ਤੋਂ ਵੱਧ ਅਤੇ ਵੱਡੀ ਆਵਾਜ ਉਠਾ ਸਕਦਾ ਹੈ। ਪ੍ਰਸਿੱਧ ਪੱਤਰਕਾਰ ਬਲਤੇਜ ਪੰਨੂੰ, ਸਾਬਕਾ ਡੀ.ਪੀ.ਆਰ.ਓ ਉਜਾਗਰ ਸਿੰਘ ਨੇ ਵੀ ਆਪਣੇ ਬਡਮੁੱਲੇ ਵਿਚਾਰ ਰੱਖੇ। ਇਸ ਮੌਕੇ ਹੈਪੀ ਭਗਤਾ ਅਤੇ ਉਹਨਾਂ ਟੀਮ ਵੱਲੋਂ ਪੇਸ਼ ਕੀਤਾ ਕਾਵਿ ਨਾਟਕ ‘ਬੁਝਾਰਤਾਂ’ ਦਰਸ਼ਕ ਨੇ ਬਹੁਤ ਪਸੰਦ ਕੀਤਾ। ਰੇਡੀਓ ਦੇ ਸਾਰੇ ਹੋਸਟਾਂ ਸੁਖਨੈਬ ਸਿੱਧੂ ਵੱਲੋਂ ‘ਸਿੱਧੂ ਲਾਇਵ’ ਅਮਨਦੀਪ ਬੇਦੀ ਵੱਲੋਂ ‘ਅਮਨ ਲਾਈਵ’ ਗੁਰਪ੍ਰੀਤ ਚਹਿਲ-ਸੰਦੀਪ ਚਹਿਲ ਵੱਲੋਂ ‘ਪੰਜਾਬ ਲਾਇਵ’ ਅਮਨ ਬੇਦੀ ਵੱਲੋਂ ‘ਜਜਬਾਤ ਦਿਲਾਂ ਦੇ’ ਹੈਪੀ ਭਗਤ ਤੇ ਕਿਰਨ ਵੱਲੋਂ ‘ਰਵਾਨਗੀ’ ਕਿਰਨਜੀਤ ਰੋਮਾਣਾ ਤੇ ਸਰਬਣ ਟਿਵਾਣਾ ਵੱਲੋਂ ‘ਪੰਜਾਬੀ ਸੱਥ’ ਸੰਦੀਪ ਮਹਿਰਾ ਵੱਲੋਂ ‘ਰੰਗਲੇ ਬੋਲ’ ਜੀਤ ਕੱਦੋਂ ਦੇ ‘ਪੰਜਾਬੀ ਢੋਲ’, ਗੁਰਬਚਨ ਮਾਨ ਵੱਲੋਂ ‘ਸਾਡੇ ਮਸਲੇ ਸਾਡੀਆਂ ਸਾਂਝਾ’ ਅਤੇ ਪਰਮਜੀਤ ਬਾਠ ਵੱਲੋਂ ਖਬਰਾਂ ਦੇ ਵਿਸਲੇਸ਼ਣ ਸਬੰਧੀ ਦਰਸਕਾਂ ਨੂੰ ਜਾਣਕਾਰੀ ਦਿੱਤੀ ਗਈ। ਇਸ ਮੌਕੇ ਡਾ: ਹਰਕੀਰਤ ਸਿੰਘ ਸਿੱਧੂ ਯਾਦਗਾਰੀ ਪੁਰਸਕਾਰ ਅਤੇ ਕੁਝ ਨਕਦ ਰਾਸੀ ਐਸ.ਜੀ.ਬੀ ਫਾਊਡੇਸ਼ਨ, ਧਾਮ ਤਲਵੰਡੀ ਖੁਰਦ ਨੂੰ ਦਿੱਤੀ ਗਈ। ਇਸ ਤਰ•ਾਂ ਭਾਈ ਘਨੱਈਏ ਦੇ ਵਾਰਿਸ ਪੁਰਸਕਾਰ ਭਾਨ ਸਿੰਘ ਜੱਸੀ ਨੂੰ, ਵਿਰਸੇ ਦੀ ਵਾਰਿਸ ਪੁਰਸਕਾਰ ਵੀਰਪਾਲ ਕੌਰ ਤੇ ਪਵਨਦੀਪ ਕੌਰ ਨੂੰ, ਝੱਖੜ ‘ਚ ਬਲਦਾ ਚਿਰਾਗ ਪੁਰਸ ਕਾਰ ਸ੍ਰੀ ਮਹੇਸ ਇੰਦਰ ਖੋਸਲਾ ਨੂੰ , ਚਿਰਾਗਾਂ ਦਾ ਰਾਖਾ ਪੁਰਸਕਾਰ ਸ੍ਰੀ ਮੋਹਨ ਸ਼ਰਮਾ ਤੇ ਡਾ: ਗੁਰਮੇਲ ਸਿੰਘ ਵਿਰਕ ਨੂੰ, ਧਰਤੀ ਦਾ ਪੁੱਤ ਪੁਰਸਕਾਰ ਕਮਲਜੀਤ ਸਿੰਘ ਹੇਅਰ ਨੂੰ ਸਭਿਆਚਾਰਕ ਦਾ ਰਾਖਾ ਪੁਰਸਕਾਰ ਬਲਵੀਰ ਚੋਟੀਆ ਨੂੰ ਅਤੇ ਹਿੰਮਤੀ ਧੀ ਪੁਰਸਕਾਰ ਨਾਲ ਕਾਰਤਿਕਤਾ ਨੂੰ ਨਿਵਾਜਿਆ ਗਿਆ। ਇਸ ਸੈਮੀਨਾਰ ਦੌਰਾਨ ਜੋਗਿੰਦਰ ਸਿੰਘ ਸਿਬੀਆ ਅਤੇ ਸੁਖਵੀਰ ਕੌਰ ਸਰਾਂ ਦੀਆਂ ਕਿਤਾਬਾਂ ਵੀ ਲੋਕ ਅਰਪਿਤ ਕੀਤੀਆਂ ਗਈਆਂ। ਇਸ ਮੌਕੇ ਸੁਖਦੇਵ ਸਿੰਘ ਪਟਵਾਰੀ, ਦਵੀ ਸਿੱਧੂ, ਜਸਵਿੰਦਰ ਸਿੰਘ ਮਿਸੀਸਿੱਪੀ, ਜਰਨੈਲ ਘੁੰਮਾਣ, ਮਾਲਵਿੰਦਰ ਸਿੰਘ ਮਾਲੀ, ਬਲਵੀਰ ਜਲਾਲਾਬਾਦੀ, ਜਸਵੀਰ ਸਿੰਘ ਖੀਵਾ, ਘੁਣਤਰੀ ਜਗਸੀਰ ਸਿੰਘ ਸੰਧੂ, ਜਾਸਮੀਨ ਚੋਟੀਆਂ, ਗਾਇਕ ਤੇ ਗੀਤਕਾਰ ਫਤਿਹ ਸ਼ੇਰਗਿੱਲ, ਗੁਰਾਂਦਿੱਤਾ ਸੰਧੂ, ਹਰਬੰਸ ਸਿੰਘ ਬਠਿੰਡਾ, ਨਵਰੀਤ ਸਿਬੀਆ, ਫੋਟੋਗ੍ਰਾਫਰ ਸਚਵਿੰਦਰ, ਹਰਬਿੰਦਰਜੀਤ ਜੱਸੋਵਾਲ, ਨਾਮਦੇਵ ਸਿੱਧੂ, ਸਤੱਪਾਲ ਸਿਬੀਆ, ਆਦਿ ਸਖਸੀਅਤਾਂ ਨੇ ਵਿਸੇਸ ਤੌਰ ‘ਤੇ ਹਾਜਰੀ ਲਵਾਈ ਅਤੇ ਕੋਲਿੰਕਰ ਦਾ ਵਿਸੇਸ਼ ਸਹਿਯੋਗ ਰਿਹਾ।

Check Also

Donald Trump may cause problems for China before he leaves presidency: Experts

Donald Trump may cause problems for China before he leaves presidency: Experts

WASHINGTON: With US President Donald Trump showing no signs that he will leave office gracefully after …