Home / World / Punjabi News / ਆਰਮਡ ਫੋਰਸਜ਼ ਸਪੈਸ਼ਲ ਆਪਰੇਸ਼ਨ ਡਿਵੀਜਨ ਦੇ ਮੁਖੀ ਬਣੇ ਮੇਜਰ ਜਨਰਲ AK ਢੀਂਗਰਾ

ਆਰਮਡ ਫੋਰਸਜ਼ ਸਪੈਸ਼ਲ ਆਪਰੇਸ਼ਨ ਡਿਵੀਜਨ ਦੇ ਮੁਖੀ ਬਣੇ ਮੇਜਰ ਜਨਰਲ AK ਢੀਂਗਰਾ

ਨਵੀਂ ਦਿੱਲੀ—ਆਰਮਡ ਫੋਰਸਜ਼ ਸਪੈਸ਼ਲ ਆਪਰੇਸ਼ਨ ਡਿਲੀਜਨ ਦੇ ਪਹਿਲੇ ਮੁਖੀ ਦੇ ਰੂਪ ‘ਚ ਮੇਜਰ ਜਨਰਲ ਏ. ਕੇ. ਢੀਂਗਰਾ ਨੂੰ ਨਿਯੁਕਤ ਕੀਤਾ ਗਿਆ ਹੈ। ਇਸ ਥ੍ਰੀ ਫੋਰਸਜ਼ (3ਸੈਨਾਵਾਂ) ਦੇ ਗਠਨ ‘ਚ ਫੌਜ ਦੀ ਪੈਰਾਸ਼ੂਟ ਰੈਜੀਮੈਂਟ, ਨੇਵੀ ਦੀ ਮਾਰਕੋਸ ਅਤੇ ਹਵਾਈ ਫੌਜ ਦੇ ਗਰੂੜ ਕਮਾਂਡੋ ਬਲ ਦੇ ਵਿਸ਼ੇਸ਼ ਕਮਾਂਡੋ ਸ਼ਾਮਲ ਹੋਣਗੇ।
ਇਨ੍ਹਾਂ 3 ਸੈਨਾਵਾਂ ਨੇ ਆਪਣਾ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਰੱਖਿਆ ਮੰਤਰਾਲੇ ਨੇ ਇਸ ਦੀ ਜ਼ਿੰਮੇਵਾਰੀ ਮੇਜਰ ਜਨਰਲ ਢੀਂਗਰਾ ਨੂੰ ਸੌਂਪੀ ਹੈ। ਇਸ ‘ਚ ਫੌਜ ਦੀ ਸਪੈਸ਼ਲ ਫੋਰਸ ਸ਼ਾਮਲ ਹੋਵੇਗੀ। ਹਾਲਾਂਕਿ 3 ਸੈਨਾਵਾਂ ਨੇ ਇਸ ਤੋਂ ਪਹਿਲਾਂ ਵੀ ਕਈ ਆਪਰੇਸ਼ਨ ਇੱਕਠੇ ਕੀਤੇ ਹਨ ਪਰ ਇਹ ਪਹਿਲੀ ਵਾਰ ਹੈ, ਜਦੋਂ 3 ਸੈਨਾਵਾਂ ਇਕ ਕਮਾਂਡੋ ਅਤੇ ਕੰਟਰੋਲ ਬੋਰਡ ਦੇ ਅਧੀਨ ਕੰਮ ਕਰਨਗੀਆਂ। ਇਸ ਦਾ ਲਾਭ ਇਹ ਹੋਵੇਗਾ ਕਿ ਅਜਿਹਾ ਕਰਨ ਨਾਲ ਟ੍ਰੇਨਿੰਗ ਦੇ ਖਰਚੇ ‘ਚ ਕਮੀ ਆਵੇਗੀ।

Check Also

ਚੰਡੀਗੜ੍ਹ ‘ਚ ਨਹੀਂ ਰੁਕ ਰਿਹਾ ਕੋਰੋਨਾ ਦਾ ਕਹਿਰ, ਅੰਕੜਾ 301 ਤੱਕ ਪਹੁੰਚਿਆ

ਪਰਿਵਾਰ ਦੇ ਘਰ ਦਾ ਸਿਹਤ ਕਰਮਚਾਰੀਆਂ ਦੀ ਟੀਮ ਨੇ 31 ਮਈ ਨੂੰ ਖੇਤਰ ਵਿਚ ਇੱਕ …

%d bloggers like this: