Home / World / ਆਮ ਆਦਮੀ ਪਾਰਟੀ ਨੇ ਮੌਡ਼ ਵਿੱਚ ਹੋਏ ਧਮਾਕੇ ਦੀ ਕੀਤੀ ਨਿੰਦਾ

ਆਮ ਆਦਮੀ ਪਾਰਟੀ ਨੇ ਮੌਡ਼ ਵਿੱਚ ਹੋਏ ਧਮਾਕੇ ਦੀ ਕੀਤੀ ਨਿੰਦਾ

ਆਮ ਆਦਮੀ ਪਾਰਟੀ ਨੇ ਮੌਡ਼ ਵਿੱਚ ਹੋਏ ਧਮਾਕੇ ਦੀ ਕੀਤੀ ਨਿੰਦਾ

1ਚੰਡੀਗਡ਼-ਹੁਣ ਇਹ ਸਪਸ਼ਟ ਹੋ ਗਿਆ ਹੈ ਕਿ ਬਠਿੰਡਾ ਵਿੱਚ ਹੋਇਆ ਧਮਾਕਾ ਕੋਈ ਸਿਲੰਡਰ ਦਾ ਧਮਾਕਾ ਨਹੀਂ ਸੀ, ਪ੍ਰੰਤੂ ਇੱਕ ਸੁਨਿਯੋਜਿਤ ਬੰਬ ਧਮਾਕਾ ਸੀ, ਜਿਸਨੇ 3 ਲੋਕਾਂ ਦੀ ਜਾਨ ਲੈ ਲਈ ਅਤੇ 10 ਨਿਰਦੋਸ਼ ਲੋਕਾਂ ਨੂੰ ਜਖਮੀ ਕਰ ਦਿੱਤਾ। ਆਮ ਆਦਮੀ ਪਾਰਟੀ (ਆਪ) ਇਸ ਕਾਇਰਾਨਾ ਕਾਰਵਾਈ ਦੀ ਸਖਤ ਨਿੰਦਾ ਕਰਦੀ ਹੈ ਅਤੇ ਇਹ ਸੁਨਿਸ਼ਚਿਤ ਕਰਨ ਦਾ ਸੰਕਲਪ ਲੈਂਦੀ ਹੈ ਕਿ ਇਸ ਅਪਰਾਧ ਦੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜਾ ਮਿਲੇ।
ਸਾਨੂੰ ਇਹ ਪੱਕਾ ਸ਼ੱਕ ਹੈ ਕਿ ਇਸ ਸਾਜਿਸ਼ ਦੇ ਪਿੱਛੇ ਰਾਜ ਦੇ ਉਪ-ਮੁੱਖ ਮੰਤਰੀ ਸੁਖਬੀਰ ਬਾਦਲ ਦਾ ਹੱਥ ਹੈ। ਪੰਜਾਬ ਵਿੱਚ ਨਿਸ਼ਾਨਾ ਬਣਾ ਕੇ ਹੱਤਿਆਵਾਂ ਕਰਨ ਦਾ ਸਿਲਸਿਲਾ, ਨਾਭਾ ਜੇਲ ਤੋਂ ਕੈਦੀਆਂ ਦੇ ਭੱਜਣ ਦੀ ਘਟਨਾ, ਜਲੰਧਰ ਵਿੱਚ ਗੋਲੀਬਾਰੀ ਅਤੇ ਸੁਖਬੀਰ ਬਾਦਲ ਦੀ ਪਾਰਟੀ ਦੇ ਮੈਂਬਰਾਂ ਦੀ ਫਾਜਿਲਕਾ ਵਿੱਚ ਸ਼ਰਾਬ ਮਾਫੀਆ ਅਤੇ ਅਪਰਾਧੀ ਸ਼ਿਵਲਾਲ ਡੋਡਾ ਦੇ ਨਾਲ ਮੁਲਾਕਾਤ ਵਰਗੀਆਂ ਘਟਨਾਵਾਂ ਤੋਂ ਬਾਅਦ ਕੋਈ ਸ਼ੱਕ ਨਹੀਂ ਰਹਿ ਗਿਆ ਕਿ ਸੂਬੇ ਵਿੱਚ ਅਪਰਾਧੀਆਂ ਨੂੰ ਹੁਣ ਖੁੱਲੀ ਛੁੱਟੀ ਦੇ ਦਿੱਤੀ ਗਈ ਹੈ ਅਤੇ ਇਹ ਸਭ ਰਾਜ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਨਿਰਦੇਸ਼ਾਂ ਉਤੇ ਹੀ ਹੋਇਆ ਹੈ।
ਸੁਖਬੀਰ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਦੀ ਮੌਨ-ਸਹਿਮਤੀ ਅਤੇ ਮਿਲੀਭਗਤ ਹੀ ਇਕਲੌਤਾ ਅਜਿਹਾ ਕਾਰਣ ਹੈ ਕਿ ਇਨਾਂ ਹੱਤਿਆਵਾਂ, ਗੋਲੀਬਾਰੀ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਵਰਗੀਆਂ ਅਨੇਕਾਂ ਘਟਨਵਾਂ ਦੇ ਕਿਸੇ ਦੋਸ਼ੀ ਨੂੰ ਜੇਲ ਵਿੱਚ ਨਹੀਂ ਸੁੱਟਿਆ ਗਿਆ।
ਸੁਖਬੀਰ ਬਾਦਲ ਅਤੇ ਉਸਦੇ ਪਰਿਵਾਰ ਨੇ ਖਤਰਨਾਕ ਅਪਰਾਧੀਆਂ ਅਤੇ ਬਾਦਲ ਦੇ ਮੁੱਖ ਸੰਸਦੀ ਸਕੱਤਰ ਵਿਰਸਾ ਸਿੰਘ ਵਲਟੋਹਾ ਜਿਹੇ ਸਵੈ-ਘੋਸ਼ਿਤ ਦਹਿਸ਼ਤਗਰਦਾ ਦੀ ਮਦਦ ਨਾਲ ਪੰਜਾਬ ਨੂੰ ਲੁੱਟ ਲਿਆ ਹੈ।
ਨਿਰਦੋਸ਼ ਲੋਕਾਂ ਦੀਆਂ ਹੱਤਿਆਵਾਂ ਕਰਨ ਦਾ ਅਜਿਹਾ ਘਿਨੌਣਾ ਅਪਰਾਧ ਉਹੀ ਵਿਅਕਤੀ ਕਰ ਸਕਦਾ ਹੈ, ਜਿਸਦੀ ਮਾਨਸਿਕਤਾ ਦੇਸ਼-ਵਿਰੋਦੀ ਹੈ, ਜਿਵੇਂ ਕਿ ਬਾਦਲਾਂ ਦੀ ਹੈ, ਜੋ ਕਿ ਪਾਕਿਸਤਾਨ ਦੇ ਪ੍ਰਤਿ ਵਫਾਦਾਰੀ ਵਿਖਾਉਣ ਲਈ ਭਾਰਤੀ ਸੰਵਿਧਾਨ ਤੱਕ ਨੂੰ ਵੀ ਜਲਾ ਚੁੱਕੇ ਹਨ।
ਆਪਣੀ ਹਾਰ ਨੂੰ ਨਿਸ਼ਚਿਤ ਵੇਖ ਕੇ ਅਤੇ ਅਪਰਾਧਿਕ ਤੇ ਭਿ੍ਰਸ਼ਟਾਚਾਰ ਦੇ ਮਾਮਲਿਆਂ ਵਿੱਚ ਹੋਈਆਂ ਕੁੱਝ ਗਿ੍ਰਫਤਾਰੀਆਂ ਨੂੰ ਵੇਖਦੇ ਹੋਏ ਇਹ ਵੀ ਸ਼ੱਕ ਹੈ ਕਿ ਸਰਹੱਦ ਪਾਰ ਰਹਿਣ ਵਾਲੇ ਭਾਰਤ ਦੇ ਦੁਸ਼ਮਣਾ ਦੇ ਨਾਲ ਆਪਣੇ ਸਬੰਧਾਂ ਦਾ ਇਸਤੇਮਾਲ ਕਰਕੇ ਸੁਖਬੀਰ ਬਾਦਲ ਕੁੱਝ ਦਹਿਸ਼ਤਗਰਦੀ ਅਪਰਾਧਿਕ ਘਟਨਾਵਾਂ ਨੂੰ ਅੰਜਾਮ ਦੇਣ ਦੀ ਸਾਜਿਸ਼ ਰਚ ਰਹੇ ਹਨ।
ਅਸੀਂ ਸੁਖਬੀਰ ਬਾਦਲ ਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਮਗਰੋਂ ਅਪਰਾਧੀਆਂ ਨੂੰ ਤੁਰੰਤ ਗਿ੍ਰਫਤਾਰ ਕਰ ਲਿਆ ਜਾਵੇਗਾ ਅਤੇ ਉਨਾਂ ਨੂੰ ਕਾਨੂੰਨ ਅਨੁਸਾਰ ਸਜਾ ਦਿੱਤੀ ਜਾਵੇਗੀ। ਜੇਕਰ ਇਨਾਂ ਘਟਨਾਵਾਂ ਪਿੱਛੇ ਸੁਖਬੀਰ ਬਾਦਲ ਦਾ ਹੱਥ ਹੋਣ ਦੀ ਗੱਲ ਸਾਹਮਣੇ ਆਈ ਤਾਂ ਉਸਦੇ ਨਾਲ ਇੱਕ ਦਹਿਸ਼ਤਗਰਦ ਵਾਲਾ ਹੀ ਸਲੂਕ ਕੀਤਾ ਜਾਵੇਗਾ।
ਆਮ ਆਦਮੀ ਪਾਰਟੀ ਪੰਜਾਬ ਦੀ ਜਨਤਾ ਨੂੰ ਇਹ ਭਰੋਸਾ ਦਿੰਦੀ ਹੈ ਕਿ ਵਲਟੋਹਾ ਵਰਗੇ ਦਹਿਸ਼ਤਗਰਦਾ ਅਤੇ ਉਨਾਂ ਨੂੰ ਛਤਰ-ਛਾਇਆ ਪ੍ਰਦਾਨ ਕਰਨ ਅਤੇ ਉਤਸ਼ਾਹਿਤ ਕਰਨ ਵਾਲੇ ਸੁਖਬੀਰ ਬਾਦਲ ਵਰਗੇ ਲੋਕਾਂ ਨੂੰ ਰਾਜ ਦੇ ਸਦਭਾਵਨਾ ਵਾਲੇ ਮਾਹੌਲ ਵਿੱਚ ਜਹਿਰ ਨਹੀਂ ਘੋਲਣ ਦਿੱਤਾ ਜਾਵੇਗਾ ਅਤੇ ਨਾ ਹੀ ਪੰਜਾਬ ਨੂੰ ਹਨੇਰੇ ਵੱਲ ਧੱਕਣ ਦਿੱਤਾ ਜਾਵੇਗਾ।
ਅਪਰਾਧੀਆਂ ਦੇ ਨਾਲ ਪੂਰੀ ਸਖਤੀ ਨਾਲ ਨਿਪਟਿਆ ਜਾਵੇਗਾ ਅਤੇ ਉਨਾਂ ਨੂੰ ਜੇਲਾਂ ਵਿੱਚ ਬੰਦ ਕੀਤਾ ਜਾਵੇਗਾ। ਕਾਨੂੰਨ ਅਤੇ ਵਿਵਸਥਾ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਪ੍ਰਾਥਮਿਕਤਾ ਹੋਵੇਗੀ। ਆਮ ਆਦਮੀ ਪਾਰਟੀ ਦੀ ਸਰਕਾਰ ਔਰਤਾਂ, ਕਾਰੋਬਾਰੀਆਂ ਅਤੇ ਪੰਜਾਬ ਦੇ ਆਮ ਲੋਕਾਂ ਲਈ ਸੁਰੱਖਿਅਤ ਮਾਹੌਲ ਨੂੰ ਸੁਨਿਸ਼ਚਿਤ ਕਰੇਗੀ।

Check Also

Donald Trump may cause problems for China before he leaves presidency: Experts

Donald Trump may cause problems for China before he leaves presidency: Experts

WASHINGTON: With US President Donald Trump showing no signs that he will leave office gracefully after …