Home / Punjabi News / ਆਬੂ ਧਾਬੀ ਦੀ ਜੇਲ ‘ਚੋਂ ਮਿਲਿਆ ਲਾਪਤਾ ਭਾਰਤੀ ਵਿਅਕਤੀ

ਆਬੂ ਧਾਬੀ ਦੀ ਜੇਲ ‘ਚੋਂ ਮਿਲਿਆ ਲਾਪਤਾ ਭਾਰਤੀ ਵਿਅਕਤੀ

ਆਬੂ ਧਾਬੀ ਦੀ ਜੇਲ ‘ਚੋਂ ਮਿਲਿਆ ਲਾਪਤਾ ਭਾਰਤੀ ਵਿਅਕਤੀ

ਆਬੂ ਧਾਬੀ— ਭਾਰਤ ਦੇ ਉੱਤਰ ਪ੍ਰਦੇਸ਼ ਤੋਂ ਆਬੂ ਧਾਬੀ ਗਏ ਨੌਜਵਾਨ ਨੂੰ ਕਾਫੀ ਸਮੇਂ ਤੋਂ ਲਾਪਤਾ ਮੰਨਿਆ ਜਾ ਰਿਹਾ ਸੀ ਪਰ ਹੁਣ ਜਾਣਕਾਰੀ ਮਿਲੀ ਹੈ ਕਿ ਉਹ ਆਬੂ ਧਾਬੀ ਦੀ ਜੇਲ ‘ਚ ਬੰਦ ਹੈ। ਦੋਸ਼ ਹੈ ਕਿ ਉਹ ਵੀਜ਼ੇ ਦੀ ਮਿਆਦ ਖਤਮ ਹੋਣ ਦੇ ਬਾਵਜੂਦ ਗੈਰ-ਕਾਨੂੰਨੀ ਢੰਗ ਨਾਲ ਉੱਥੇ ਰਹਿ ਰਿਹਾ ਸੀ। ਵਾਸੀ ਅਹਿਮਦ ਨਾਂ ਦਾ ਵਿਅਕਤੀ ਇਕ ਮਹੀਨੇ ਦੇ ਟੂਰਿਸਟ ਵੀਜ਼ੇ ‘ਤੇ 9 ਫਰਵਰੀ ਨੂੰ ਦੁਬਈ ਗਿਆ ਸੀ। ਏਜੰਟ ਨੇ ਉਸ ਨੂੰ ਕਿਹਾ ਸੀ ਕਿ ਉਹ ਉਸ ਨੂੰ ਇੱਥੇ ਵਰਕ ਵੀਜ਼ਾ ਦਿਵਾ ਦੇਵੇਗਾ। ਇਸ ਦੇ ਬਦਲੇ ਏਜੰਟ ਨੇ ਉਸ ਕੋਲੋਂ 80,000 ਰੁਪਏ ਲੈ ਲਏ ਅਤੇ ਉਸ ਨੂੰ ਦੋ ਹੋਰ ਮਹੀਨਿਆਂ ਲਈ ਰਹਿਣ ਲਈ ਕਿਹਾ।
ਦੋ ਮਹੀਨਿਆਂ ਮਗਰੋਂ ਜਦ ਅਹਿਮਦ ਨੂੰ ਨੌਕਰੀ ਮਿਲੀ ਤਾਂ ਉੱਥੋਂ ਦੇ ਅਧਿਕਾਰੀਆਂ ਦੀ ਸਲਾਹ ਨਾਲ ਉਹ ਅੰਬੈਸੀ ‘ਚ ਏਜੰਟ ਦੀ ਸ਼ਿਕਾਇਤ ਕਰਨ ਗਿਆ। ਅੰਬੈਸੀ ਨੇ ਉਸ ਨੂੰ ਪੁਲਸ ਸਟੇਸ਼ਨ ਭੇਜਿਆ, ਜਿੱਥੇ ਉਸ ਨੂੰ ਓਵਰਸਟੇਅ ਦਾ ਜੁਰਮਾਨਾ ਨਾ ਭਰਨ ਕਾਰਨ ਸੁਵਾਈਹਾਨ ਜੇਲ ‘ਚ ਭੇਜਿਆ ਗਿਆ।
ਅਹਿਮਦ ਦਾ ਫੋਨ ਵੀ ਉਸ ਕੋਲੋਂ ਲੈ ਲਿਆ ਗਿਆ ਅਤੇ ਉਹ ਆਪਣੇ ਪਰਿਵਾਰ ਨੂੰ ਦੱਸ ਵੀ ਨਾ ਸਕਿਆ ਕਿ ਉਹ ਜੇਲ ‘ਚ ਹੈ। ਉਹ ਉੱਤਰ ਪ੍ਰਦੇਸ਼ ਦੇ ਰਾਮਪੁਰ ਦਾ ਰਹਿਣ ਵਾਲਾ ਹੈ। ਜ਼ਿਕਰਯੋਗ ਹੈ ਕਿ ਅਜਿਹੇ ਕੇਸਾਂ ‘ਚ ਓਵਰਸਟੇਅ ਕਰਨ ਵਾਲੇ ਨੂੰ 10 ਦਿਨਾਂ ਤਕ ਹਿਰਾਸਤ ‘ਚ ਰੱਖਿਆ ਜਾਂਦਾ ਹੈ। ਅਹਿਮਦ ਦਾ ਕੋਈ ਫੋਨ ਨਾ ਆਉਣ ਕਾਰਨ ਪਰਿਵਾਰ ਨੇ ਉਸ ਦੇ ਦੋਸਤਾਂ ਨੂੰ ਫੋਨ ਕੀਤਾ ਤੇ ਉਸ ਦੇ ਦੋਸਤਾਂ ਨੇ ਅੰਬੈਸੀ ਤਕ ਪਹੁੰਚ ਕੀਤੀ ਤੇ ਇੱਥੇ ਉਨ੍ਹਾਂ ਨੂੰ ਅਹਿਮਦ ਬਾਰੇ ਪਤਾ ਲੱਗਾ। ਭਾਰਤੀ ਅੰਬੈਸੀ ‘ਚ ਹੈੱਡ ਆਫ ਕਮਿਊਨਟੀ ਅਫੇਅਰ ਦੀ ਸਕੱਤਰ ਪੂਜਾ ਵਾਰਨੇਕਾਰ ਨੇ ਦੱਸਿਆ ਕਿ ਕਾਨੂੰਨੀ ਕਾਰਜ ਪੂਰਾ ਹੋਣ ‘ਤੇ ਉਸ ਨੂੰ ਛੁਡਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਲੋਕ ਏਜੰਟਾਂ ਦੇ ਝੂਠੇ ਵਾਅਦਿਆਂ ‘ਚ ਫਸ ਕੇ ਆਪਣੀ ਜ਼ਿੰਦਗੀ ਬਰਬਾਦ ਕਰ ਰਹੇ ਹਨ।

Check Also

ਗੋਬਿੰਦ ਸਿੰਘ ਲੌਂਗੋਵਾਲ ਦੇ ਗੰਨਮੈਨ ਦੀ ਗੋਲੀ ਲੱਗਣ ਕਾਰਨ ਮੌਤ

ਜਗਤਾਰ ਸਿੰਘ ਨਹਿਲ ਲੌਂਗੋਵਾਲ, 19 ਜੂਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਭਾਈ ਗੋਬਿੰਦ …