Home / World / Punjabi News / ‘ਆਪ’ ਨੂੰ ਵੱਡਾ ਝਟਕਾ, ਸਟਾਰ ਪ੍ਰਚਾਰਕ ਅਕਾਲੀ ਦਲ ‘ਚ ਸ਼ਾਮਲ

‘ਆਪ’ ਨੂੰ ਵੱਡਾ ਝਟਕਾ, ਸਟਾਰ ਪ੍ਰਚਾਰਕ ਅਕਾਲੀ ਦਲ ‘ਚ ਸ਼ਾਮਲ

ਸੰਗਰੂਰ – ਆਮ ਆਦਮੀ ਪਾਰਟੀ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ ਪਾਰਟੀ ਦੀ ਫਾਉਂਡਰ ਮੈਂਬਰ, ਸੂਬਾ ਸਕੱਤਰ ਅਤੇ ਸਟਾਰ ਪ੍ਰਚਾਰਕ ਅਮਨਦੀਪ ਕੌਰ ਗੋਸਲ ਨੇ ‘ਆਪ’ ਛੱਡ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਿਲ ਹੋਣ ਦਾ ਐਲਾਨ ਕਰ ਦਿੱਤਾ। ਉਨ੍ਹਾਂ ਇਹ ਐਲਾਨ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਮੌਜੂਦਗੀ ਦੌਰਾਨ ਕੀਤਾ। ਇਸ ਮੌਕੇ ਗੱਲਬਾਤ ਦੌਰਾਨ ਬੀਬੀ ਅਮਨਦੀਪ ਕੌਰ ਗੋਸਲ ਨੇ ਦੱਸਿਆ ਕਿ ਉਹ ਸੂਬੇ ਦੇ ਸਰਵਪੱਖੀ ਵਿਕਾਸ ਅਤੇ ਸਾਫ ਸੁਥਰੇ ਰਾਜ ਦੀ ਇੱਛਾ ਲੈ ਕੇ ਆਮ ਆਦਮੀ ਪਾਰਟੀ ਨਾਲ ਜੁੜੇ ਸਨ ਪਰ ਆਮ ਆਦਮੀ ਪਾਰਟੀ ਵਿਚ ਰਹਿ ਕੇ ਉਨ੍ਹਾਂ ਨੂੰ ਪਤਾ ਲੱਗ ਗਿਆ ਕਿ ਇਹ ਪਾਰਟੀ ਚਲਾਉਣ ਵਾਲਿਆਂ ਨੂੰ ਸੂਬੇ ਅਤੇ ਸੂਬੇ ਦੇ ਲੋਕਾਂ ਦੇ ਹਿੱਤਾਂ ਨਾਲ ਕੋਈ ਸਰੋਕਾਰ ਨਹੀਂ ਹੈ। ਸਾਰੀ ਸੀਨੀਅਰ ਲੀਡਰਸ਼ਿਪ ਆਪਣੇ ਨਿੱਜੀ ਹਿੱਤਾਂ ਨੂੰ ਤਰਜੀਹ ਦੇ ਰਹੀ ਹੈ। ਮਿਹਨਤੀ ਆਗੂਆਂ ਤੇ ਵਰਕਰਾਂ ਦੀ ਕੋਈ ਕਦਰ ਨਹੀਂ। ਸਿਰਫ ਚੋਣਾਂ ਸਮੇਂ ਹੀ ਉਨ੍ਹਾਂ ਨੂੰ ਇਸਤੇਮਾਲ ਕੀਤਾ ਜਾਂਦਾ ਹੈ।Ýਉਨ੍ਹਾਂ ਕਿਹਾ ਕਿ ਭਗਵੰਤ ਮਾਨ ਨੇ ਝੂਠ ਤਾਂ ਬੋਲਿਆ ਹੀ ਹੈ, ਸਗੋਂ ਥਾਂ-ਥਾਂ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਵੀ ਸ਼ਰਮਸਾਰ ਕੀਤਾ ਹੈ। ਵਰਨਣਯੋਗ ਹੈ ਕਿ ਬੀਬੀ ਗੋਸਲ ਨੇ ਕੁਝ ਦਿਨ ਪਹਿਲਾਂ ਪ੍ਰੈਸ ਕਾਨਫਰੰਸ ਕਰਕੇ ਭਗਵੰਤ ਮਾਨ ‘ਤੇ ਪਾਰਟੀ ਫੰਡਾਂ ਵਿਚ ਵੱਡੇ ਘਪਲੇ ਕਰਨ ਦੇ ਦੋਸ਼ ਲਾਏ ਸੀ ਪਰ ਉਨ੍ਹਾਂ ਦੀ ਇਕ ਨਹੀਂ ਸੁਣੀ ਗਈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਵਿਚ ਵੱਡੇ ਪੱਧਰ ‘ਤੇ ਵਰਕਰ ਨਿਰਾਸ਼ਾ ਦੇ ਆਲਮ ਵਿਚ ਹਨ ਅਤੇ ਪਾਰਟੀ ਛੱਡਣ ਦੇ ਰੌਅ ਵਿਚ ਹਨ।
ਉਨ੍ਹਾਂ ਕਿਹਾ ਕਿ ਸੂਬੇ ਵਿਚ ਅਕਾਲੀ-ਭਾਜਪਾ ਸਰਕਾਰ ਨੇ ਸਰਵਪੱਖੀ ਵਿਕਾਸ ਕਰਵਾਇਆ ਹੈ। ਲੋਕ ਸਭਾ ਸੰਗਰੂਰ ਤੋਂ ਉਮੀਦਵਾਰ ਪਰਮਿੰਦਰ ਸਿੰਘ ਢੀਂਡਸਾ ਕੋਲ ਜੋ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਨ ਦਾ ਵੱਲ ਹੈ, ਉਹ ਹੋਰ ਕਿਸੇ ਆਗੂ ਕੋਲ ਨਹੀਂ। ਬੀਬੀ ਗੋਸਲ ਨੇ ਦੱਸਿਆ ਕਿ ਉਹ ਪਰਮਿੰਦਰ ਸਿੰਘ ਢੀਂਡਸਾ ਵੱਲੋਂ ਹਲਕੇ ਦੇ ਲੋਕਾਂ ਦੀ ਭਲਾਈ ਲਈ ਕੀਤੇ ਕਾਰਜਾਂ ਤੋਂ ਪ੍ਰਭਾਵਿਤ ਹਨ।

Check Also

ਮੱਧ ਪ੍ਰਦੇਸ਼ : ਟੈਰਰ ਫੰਡਿੰਗ ਦੇ ਦੋਸ਼ ‘ਚ 5 ਲੋਕ ਗ੍ਰਿਫਤਾਰ, ISI ਲਈ ਕਰ ਰਹੇ ਸਨ ਕੰਮ

ਸਤਨਾ— ਮੱਧ ਪ੍ਰਦੇਸ਼ ‘ਚ ਏ.ਟੀ.ਐੱਸ. (ਅੱਤਵਾਦ ਵਿਰੋਧੀ ਦਸਤੇ) ਨੇ ਪਾਕਿਸਤਾਨੀ ਖੁਫੀਆ ਏਜੰਸੀ ਆਈ.ਐੱਸ.ਆਈ. ਨਾਲ ਜੁੜੇ …

WP2Social Auto Publish Powered By : XYZScripts.com