Home / World / Punjabi News / ‘ਆਪ’ ਨੂੰ ਝਟਕਾ, ਵਿਧਾਇਕ ਦੇਵੇਂਦਰ ਸਹਿਰਾਵਤ ਭਾਜਪਾ ‘ਚ ਸ਼ਾਮਲ

‘ਆਪ’ ਨੂੰ ਝਟਕਾ, ਵਿਧਾਇਕ ਦੇਵੇਂਦਰ ਸਹਿਰਾਵਤ ਭਾਜਪਾ ‘ਚ ਸ਼ਾਮਲ

ਨਵੀਂ ਦਿੱਲੀ— ਭਾਜਪਾ ਨੇ ਆਮ ਆਦਮੀ ਪਾਰਟੀ ਨੂੰ ਇਕ ਹੋਰ ਝਟਕਾ ਦਿੱਤਾ ਹੈ। ‘ਆਪ’ ਦੇ ਬਾਗੀ ਵਿਧਾਇਕ ਦੇਵੇਂਦਰ ਸਹਿਰਾਵਤ ਨੇ ਭਾਜਪਾ ਦਾ ਹੱਥ ਫੜ ਲਿਆ ਹੈ। ਦੇਵੇਂਦਰ ਨੇ ਕੇਂਦਰੀ ਮੰਤਰੀ ਵਿਜੇ ਗੋਇਲ ਦੀ ਮੌਜੂਦਗੀ ‘ਚ ਭਾਜਪਾ ਜੁਆਇਨ ਕਰ ਲਈ। ਪਿਛਲੇ ਇਕ ਹਫਤੇ ਤੋਂ ਵੀ ਘੱਟ ਸਮੇਂ ‘ਚ ਭਾਜਪਾ ਦਾ ਹੱਥ ਫੜਨ ਵਾਲੇ ਸਹਿਰਾਵਤ ਆਮ ਆਦਮੀ ਪਾਰਟੀ ਦੇ ਦੂਜੇ ਵਿਧਾਇਕ ਹਨ। ਸਹਿਰਾਵਤ ਬਿਜਵਾਸਨ ਤੋਂ ਵਿਧਾਇਕ ਹਨ ਅਤੇ ਉਨ੍ਹਾਂ ਨੇ ਇਕ ਪੱਤਰਕਾਰ ਸੰਮੇਲਨ ‘ਚ ਭਾਜਪਾ ਜੁਆਇਨ ਕੀਤੀ। ਇਸ ਦੌਰਾਨ ਭਗਵਾ ਪਾਰਟੀ ਦੀ ਦਿੱਲੀ ਇਕਾਈ ਦੇ ਸੀਨੀਅਰ ਨੇਤਾਵਾਂ ਵਿਜੇ ਗੋਇਲ ਅਤੇ ਵਿਜੇਂਦਰ ਗੁਪਤਾ ਵੀ ਮੌਜੂਦ ਸਨ। ਪਾਰਟੀ ‘ਚ ਆਪਣੀ ਅਣਦੇਖੀ ਅਤੇ ਵੱਖ ਕੀਤੇ ਜਾਣ ਦਾ ਦੋਸ਼ ਲਗਾਉਂਦੇ ਹੋਏ ਸਹਿਰਾਵਤ ਨੇ ਕਿਹਾ ਕਿ ਉਨ੍ਹਾਂ ਨੂੰ ਪਾਰਟੀ ਦੇ ਪ੍ਰੋਗਰਾਮਾਂ ‘ਚ ਵੀ ਨਹੀਂ ਬੁਲਾਇਆ ਜਾਂਦਾ ਸੀ। ਫੌਜ ‘ਚ ਕਰਨਲ ਅਹੁਦੇ ਤੋਂ ਛੁੱਟੀ ਲੈਣ ਵਾਲੇ ਸਹਿਰਾਵਤ ਨੇ ਕਿਹਾ,”ਪਾਰਟੀ ਨੇ ਮੇਰਾ ਅਪਮਾਨ ਕੀਤਾ ਪਰ ਮੈਂ ਇਸ ਨੂੰ ਆਮ ਰੂਪ ਨਾਲ ਲੈ ਲਿਆ ਅਤੇ ਆਪਣੇ ਇਲਾਕੇ ਦੇ ਵਿਕਾਸ ਲਈ ਕੰਮ ਕਰਦਾ ਰਿਹਾ।”
ਉਨ੍ਹਾਂ ਨੇ ਦੱਸਿਆ,”ਮੇਰੇ ਲੋਕਾਂ ਨੇ ਕਿਹਾ ਕਿ ਅਸੀਂ ਤੁਹਾਨੂੰ ਚੁਣਿਆ ਹੈ ਕਿ ਤੁਸੀਂ ਸਾਡੇ ਲਈ ਕੰਮ ਕਰੋ ਅਤੇ ‘ਆਪ’ ਛੱਡਣ ਦੇ ਮੇਰੇ ਫੈਸਲੇ ਦਾ ਸਮਰਥਨ ਕੀਤਾ।” ਗੋਇਲ ਨੇ ਕਿਹਾ ਕਿ ਭਾਜਪਾ ਸਹਿਰਾਵਤ ਨੂੰ ਉਦੋਂ ਤੋਂ ਪਾਰਟੀ ‘ਚ ਲਿਆਉਣਾ ਚਾਹੁੰਦੀ ਸੀ, ਜਦੋਂ ਉਹ ਆਮ ਆਦਮੀ ਪਾਰਟੀ ‘ਚ ਵੀ ਸ਼ਾਮਲ ਨਹੀਂ ਹੋਏ ਸਨ। ਭਾਜਪਾ ਨੇਤਾ ਨੇ ਦੋਸ਼ ਲਗਾਇਆ ਕਿ ਕੇਜਰੀਵਾਲ ਨੇ ਸਹਿਰਾਵਤ ‘ਤੇ ਦਬਾਅ ਬਣਾਉਣ ਦੀ ਸ਼ੁਰੂਆਤ ਕੀਤੀ, ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਉਹ ‘ਆਪ’ ਦੇ ਡੁੱਬਦੇ ਜਹਾਜ਼ ਨੂੰ ਛੱਡ ਰਹੇ ਹਨ। ਕੇਂਦਰੀ ਮੰਤਰੀ ਨੇ ਕਿਹਾ ਕਿ ਭਾਜਪਾ ਨੇ ਆਪਣੇ ਦਰਵਾਜ਼ੇ ਉਨ੍ਹਾਂ ਨੂੰ ਸਾਰਿਆਂ ਲਈ ਖੁੱਲ੍ਹ ਰੱਖੇ ਹਨ ਜੋ ਆਮ ਆਦਮੀ ਪਾਰਟੀ ‘ਚ ਅਪਮਾਨਤ ਮਹਿਸੂਸ ਕਰ ਰਹੇ ਹਨ।

Check Also

ਰਾਜ ਸਭਾ ਉੱਪ ਚੋਣਾਂ : ਮਨਮੋਹਨ ਸਿੰਘ ਰਾਜਸਥਾਨ ਤੋਂ ਬਿਨਾਂ ਵਿਰੋਧ ਚੁਣੇ ਗਏ

ਜੈਪੁਰ— ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਸੋਮਵਾਰ ਨੂੰ ਰਾਜਸਥਾਨ ਤੋਂ ਰਾਜ ਸਭਾ ਮੈਂਬਰ ਚੁਣ …

WP2Social Auto Publish Powered By : XYZScripts.com