Home / Punjabi News / ‘ਆਪ’ ਤੇ ਟਕਸਾਲੀਆਂ ‘ਚ ਹੋਇਆ ਗਠਜੋੜ, ਜਲਦੀ ਐਲਾਨੇ ਜਾਣਗੇ ਉਮੀਦਵਾਰ

‘ਆਪ’ ਤੇ ਟਕਸਾਲੀਆਂ ‘ਚ ਹੋਇਆ ਗਠਜੋੜ, ਜਲਦੀ ਐਲਾਨੇ ਜਾਣਗੇ ਉਮੀਦਵਾਰ

‘ਆਪ’ ਤੇ ਟਕਸਾਲੀਆਂ ‘ਚ ਹੋਇਆ ਗਠਜੋੜ, ਜਲਦੀ ਐਲਾਨੇ ਜਾਣਗੇ ਉਮੀਦਵਾਰ

ਧੂਰੀ : 2019 ਲੋਕ ਸਭਾ ਚੋਣਾਂ ਤੋਂ ਪਹਿਲਾਂ ਹੀ ਬਿਖਰ ਰਹੀ ‘ਆਪ’ ਨੂੰ ਟਕਸਾਲੀਆਂ ਦਾ ਸਹਾਰਾ ਲੱਗਭਗ ਮਿਲ ਹੀ ਗਿਆ ਹੈ। ਜੇਕਰ ਸਭ ਸਹੀ ਰਿਹਾ ਤਾਂ ਜਲਦੀ ਹੀ ਇਸ ਦਾ ਐਲਾਨ ਵੀ ਕਰ ਦਿੱਤਾ ਜਾਵੇਗਾ। ਧੂਰੀ ਪਹੁੰਚੇ ਭਗਵੰਤ ਮਾਨ ਨੇ ਦੱਸਿਆ ਕਿ ਅਗਲੇ ਕੁਝ ਦਿਨਾਂ ‘ਚ ‘ਆਪ’-ਟਕਸਲੀ ਗਠਜੋੜ ਆਪਣੇ ਬਾਕੀ ਬਚੇ ਉਮੀਦਵਾਰ ਵੀ ਐਲਾਨ ਦੇਵੇਗਾ। ਉਨ੍ਹਾਂ ਇਹ ਵੀ ਦੱਸਿਆ ਹੈ ਕਿ ਅਕਾਲੀ ਦਲ ਟਕਸਾਲੀ ਨਾਲ ਸਾਡੀ ਗੱਲ ਲੱਗਭਗ ਫਾਈਨਲ ਹੋ ਗਈ। ਇਕ-ਦੋ ਦਿਨਾਂ ਵਿਚ ਉਹ ਕਿੰਨੀਆਂ ਸੀਟਾਂ ‘ਤੇ ਚੋਣ ਲੜਨਗੇ ਅਤੇ ਉਨ੍ਹਾਂ ਵੱਲੋਂ ਕਿੰਨੇ ਉਮੀਦਵਾਰ ਹੋਣਗੇ ਇਸ ਦਾ ਵੀ ਜਲਦੀ ਐਲਾਨ ਕਰ ਦਿੱਤਾ ਜਾਵੇਗਾ। ਮਾਨ ਨੇ ਕਿਹਾ ਅਸੀਂ ਰਲ ਕੇ ਅਕਾਲੀ ਦਲ ਬਾਦਲ ਅਤੇ ਕਾਂਗਰਸ ਦਾ ਜਿਹੜਾ ਗਠਜੋੜ ਹੈ ਉਸ ਵਿਰੁੱਧ ਪੰਜਾਬ ਦੇ ਹਿੱਤਾਂ ਲਈ ਲੜਾਂਗੇ।
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਟਕਸਾਲੀਆਂ ਦਾ ਖਹਿਰਾ ਤੇ ਬੈਂਸ ਭਰਾਵਾਂ ਨਾਲ ਜਾਣ ਦਾ ਵੀ ਵਿਚਾਰ ਸੀ, ਪਰ ਸ਼ਾਇਦ ਹੁਣ ਉਹ ਠੰਡੇ ਬਸਤੇ ‘ਚ ਪੈ ਗਿਆ ਹੈ।

Check Also

ਸ੍ਰੀ ਮੋਦੀ ਦੀ ਸੋਚ ‘ਰੋਮ ਸੜ ਰਿਹਾ ਸੀ ਤੇ ਨੀਰੋ ਬੰਸਰੀ ਵਜਾ ਰਿਹਾ ਸੀ’ ਵਾਲੀ

ਸ੍ਰੀ ਮੋਦੀ ਦੀ ਸੋਚ ‘ਰੋਮ ਸੜ ਰਿਹਾ ਸੀ ਤੇ ਨੀਰੋ ਬੰਸਰੀ ਵਜਾ ਰਿਹਾ ਸੀ’ ਵਾਲੀ

ਬਠਿੰਡਾ, 14 ਮਈ, ਬਲਵਿੰਦਰ ਸਿੰਘ ਭੁੱਲਰ ਦੇਸ਼ ’ਚ ਕੋਰੋਨਾ ਮਹਾਂਮਾਰੀ ਸਿਖ਼ਰ ਤੇ ਪਹੁੰਚ ਗਈ ਹੈ, …