Home / World / Punjabi News / ਆਪਣੇ ਪਤੀ ਨਾਲ ਖੜ੍ਹੀ ਹਾਂ : ਪ੍ਰਿਯੰਕਾ ਗਾਂਧੀ

ਆਪਣੇ ਪਤੀ ਨਾਲ ਖੜ੍ਹੀ ਹਾਂ : ਪ੍ਰਿਯੰਕਾ ਗਾਂਧੀ

ਨਵੀਂ ਦਿੱਲੀ— ਰਾਬਰਟ ਵਾਡਰਾ ਤੋਂ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਦੀ ਪੁੱਛ-ਗਿੱਛ ਦਰਮਿਆਨ ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਬੁੱਧਵਾਰ ਨੂੰ ਕਿਹਾ ਕਿ ਉਹ ਆਪਣੇ ਪਤੀ ਨਾਲ ਖੜ੍ਹੀ ਹੈ। ਜਨਰਲ ਸਕੱਤਰ ਨਿਯੁਕਤ ਹੋਣ ਤੋਂ ਬਾਅਦ ਪਹਿਲੀ ਵਾਰ ਕਾਂਗਰਸ ਹੈੱਡ ਕੁਆਰਟਰ ਪੁੱਜੀ ਪ੍ਰਿਯੰਕਾ ਨੇ ਕਿਹਾ,”ਮੈਂ ਆਪਣੇ ਪਤੀ ਨਾਲ ਖੜ੍ਹੀ ਹਾਂ।” ਜ਼ਿਕਰਯੋਗ ਹੈ ਕਿ ਮਨੀ ਲਾਂਡਰਿੰਗ ਦੇ ਦੋਸ਼ ਨੂੰ ਲੈ ਕੇ ਈ.ਡੀ. ਵਾਡਰਾ ਤੋਂ ਪੁੱਛ-ਗਿੱਛ ਕਰ ਰਹੀ ਹੈ। ਵਾਡਰਾ ਨੂੰ ਅਦਾਲਤ ਨੇ ਪਹਿਲਾਂ ਹੀ 16 ਫਰਵਰੀ ਤੱਕ ਲਈ ਮੋਹਰੀ ਜ਼ਮਾਨਤ ਦੇ ਦਿੱਤੀ ਹੈ। ਦੂਜੇ ਪਾਸੇ ਪ੍ਰਿਯੰਕਾ ਗਾਂਧੀ ਵਾਡਰਾ ਨੇ ਬੁੱਧਵਾਰ ਨੂੰ ਪਾਰਟੀ ਹੈੱਡ ਕੁਆਰਟਰ ਪਹੁੰਚ ਕੇ ਅਹੁਦਾ ਸੰਭਾਲਿਆ।

ਉਨ੍ਹਾਂ ਦੇ ਕਾਂਗਰਸ ਹੈੱਡ ਕੁਆਰਟਰ ਪਹੁੰਚਣ ਦੇ ਨਾਲ ਹੀ ਵੱਡੀ ਗਿਣਤੀ ‘ਚ ਕਾਂਗਰਸ ਵਰਕਰ ਜਮ੍ਹਾ ਹੋ ਗਏ ਅਤੇ ਪ੍ਰਿਯੰਕਾ ਗਾਂਧੀ ਜ਼ਿੰਦਾਬਾਦ ਅਤੇ ਦੂਜੀ ਇੰਦਰਾ ਗਾਂਧੀ ਹੈ ਦੇ ਨਾਅਰੇ ਲਗਾਉਣ ਲੱਗੇ। ਇਸ ਤੋਂ ਪਹਿਲਾਂ ਪਾਰਟੀ ਜਨਰਲ ਸਕੱਤਰ ਜੋਤੀਰਾਦਿੱਤਿਯ ਸਿੰਧੀਆ ਨੇ ਵੀ ਦਫ਼ਤਰ ਪਹੁੰਚ ਕੇ ਅਹੁਦਾ ਸੰਭਾਲਿਆ।

 

 

Check Also

ਆਖਰਕਾਰ ਝੁੱਕੀ ਮਮਤਾ, ਡਾਕਟਰਾਂ ਨਾਲ ਲਾਈਵ ਗੱਲਬਾਤ ਨੂੰ ਹੋਈ ਤਿਆਰ

ਕੋਲਕਾਤਾ— ਕੋਲਕਾਤਾ ਦੇ ਐੱਨ. ਆਰ. ਐੱਸ. ਮੈਡੀਕਲ ਕਾਲਜ ‘ਚ ਦੋ ਜੂਨੀਅਰ ਡਾਕਟਰਾਂ ਦੀ ਕੁੱਟਮਾਰ ਤੋਂ …

WP Facebook Auto Publish Powered By : XYZScripts.com