Home / World / Punjabi News / ਆਖਰਕਾਰ ‘ਚੌਕੀਦਾਰ ਚੋਰ ਹੈ’ ‘ਤੇ ਰਾਹੁਲ ਨੇ ਮੰਗੀ ਮੁਆਫ਼ੀ, ਅਫ਼ਸੋਸ ਤੋਂ SC ਖੁਸ਼ ਨਹੀਂ

ਆਖਰਕਾਰ ‘ਚੌਕੀਦਾਰ ਚੋਰ ਹੈ’ ‘ਤੇ ਰਾਹੁਲ ਨੇ ਮੰਗੀ ਮੁਆਫ਼ੀ, ਅਫ਼ਸੋਸ ਤੋਂ SC ਖੁਸ਼ ਨਹੀਂ

ਨਵੀਂ ਦਿੱਲੀ— ਸੁਪਰੀਮ ਕੋਰਟ ਦੇ ਹਵਾਲੇ ਤੋਂ ‘ਚੌਕੀਦਾਰ ਚੋਰ ਹੈ’ ਬਿਆਨ ‘ਤੇ ਆਖਰਕਾਰ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਮੁਆਫ਼ੀ ਮੰਗ ਲਈ ਹੈ। ਅੱਜ ਦੀ ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਕਾਂਗਰਸ ਪ੍ਰਧਾਨ ਦੇ ਅਫ਼ਸੋਸ ਜ਼ਾਹਰ ਕਰਨ ਦੇ ਤਰੀਕੇ ‘ਤੇ ਕਾਫੀ ਨਾਰਾਜ਼ਗੀ ਜ਼ਾਹਰ ਕੀਤੀ ਅਤੇ ਉਨ੍ਹਾਂ ਨੂੰ ਫਟਕਾਰਿਆ। ਕੋਰਟ ਨੇ ਪੁੱਛਿਆ ਕਿ ਕੀ ਅਫ਼ਸੋਸ ਜ਼ਾਹਰ ਕਰਨ ਲਈ 22 ਪੇਜ਼ਾਂ ਦਾ ਹਲਫਨਾਮਾ ਦਿੱਤਾ ਜਾਂਦਾ ਹੈ? ਇਸ ਤੋਂ ਬਾਅਦ ਰਾਹੁਲ ਦੇ ਵਕੀਲ ਅਭਿਸ਼ੇਕ ਮਨੂੰ ਸਿੰਘਵੀ ਨੇ ਆਪਣੇ ਮੁਵਕਿਲ ਵਲੋਂ ਮੁਆਫ਼ੀ ਮੰਗੀ। ਦੱਸਣਯੋਗ ਹੈ ਕਿ ਰਾਹੁਲ ਦੇ ਇਸ ਬਿਆਨ ‘ਤੇ ਭਾਜਪਾ ਨੇਤਾ ਮੀਨਾਕਸ਼ੀ ਲੇਖੀ ਨੇ ਮਾਣਹਾਨੀ ਦੀ ਪਟੀਸ਼ਨ ਦਾਖਲ ਕੀਤੀ ਸੀ। ਮਾਮਲੇ ਦੀ ਸੁਣਵਾਈ ਕਰ ਰਹੇ ਚੀਫ ਜਸਟਿਸ ਰੰਜਨ ਗੋਗੋਈ, ਦੀਪਕ ਗੁਪਤਾ ਅਤੇ ਸੰਜੀਵ ਖੰਨਾ ਦੀ ਬੈਂਚ ਨੇ ਕਾਂਗਰਸ ਪ੍ਰਧਾਨ ਨੂੰ ਫਟਕਾਰਦੇ ਹੋਏ ਉਨ੍ਹਾਂ ਦੇ ਵਕੀਲ ਨੂੰ ਕਿਹਾ ਕਿ ਬ੍ਰੈਕਿਟ ‘ਚ ਅਫ਼ਸੋਸ ਜ਼ਾਹਰ ਕਰਨ ਦਾ ਕੀ ਮਤਲਬ ਹੈ? ਦੱਸਣਯੋਗ ਹੈ ਕਿ ਰਾਹੁਲ ਨੇ ਆਪਣੇ ਦੂਜੇ ਹਲਫਨਾਮੇ ‘ਚ ਅਫ਼ਸੋਸ ਸ਼ਬਦ ਨੂੰ ਬ੍ਰੈਕਿਟ ‘ਚ ਲਿਖਿਆ ਸੀ।
ਕੋਰਟ ਨੇ ਕਿਹਾ ਕਿ ਰਾਹੁਲ ਗਾਂਧੀ ਬਿਆਨ ਦਿੰਦੇ ਹਨ ਅਤੇ ਹੁਣ ਉਸ ਦਾ ਬਚਾਅ ਕਰ ਰਹੇ ਹਨ। ਕੋਰਟ ਨੇ ਰਾਹੁਲ ਦੇ ਵਕੀਲ ਅਭਿਸ਼ੇਕ ਮਨੂੰ ਸਿੰਘਵੀ ਤੋਂ ਪੁੱਛਿਆ,”ਤੁਸੀਂ ਜੋ ਕਿਹਾ, ਅਸੀਂ ਉਹ ਕਿੱਥੇ ਕਿਹਾ ਸੀ? ਸਿੰਘਵੀ ਨੇ ਕਿਹਾ,”ਰਾਹੁਲ ਗਾਂਧੀ ਆਪਣੀ ਗਲਤੀ ਮੰਨਦੇ ਹਨ ਅਤੇ ਇਸ ਲਈ ਮੁਆਫ਼ੀ ਮੰਗਦੇ ਹਨ।” ਦੱਸਣਯੋਗ ਹੈ ਕਿ ਪਹਿਲੀ ਵਾਰ ਰਾਹੁਲ ਦੇ ਵਕੀਲ ਨੇ ਮੁਆਫ਼ੀ ਸ਼ਬਦ ਦੀ ਵਰਤੋਂ ਕੀਤੀ ਹੈ। ਸਿੰਘਵੀ ਨੇ ਕਿਹਾ ਕਿ ਸੁਪਰੀਮ ਕੋਰਟ ਦੇ ਹਵਾਲੇ ਤੋਂ ‘ਚੌਕੀਦਾਰ ਚੋਰ ਹੈ’ ਬਿਆਨ ਦੇਣਾ ਗਲਤ ਸੀ।
ਰਾਹੁਲ ਨੇ ਹਲਫਨਾਮਾ ਦਾਖਲ ਕਰਨ ਲਈ ਕੋਰਟ ਤੋਂ ਸਮਾਂ ਮੰਗਿਆ। ਰਾਹੁਲ ਨੇ ਆਖਰੀ ਮੌਕਾ ਮੰਗਿਆ। ਰਾਹੁਲ ਦੇ ਵਕੀਲ ਸਿੰਘਵੀ ਨੇ ਕਿਹਾ ਜੋ ਹਲਫਨਾਮੇ ‘ਚ ਕਿਹਾ ਗਿਆ ਹੈ ਉਹ ਮੁਆਫ਼ੀ ਹੀ ਹੈ। ਕੋਰਟ ਨੇ ਰਾਹੁਲ ਨੂੰ ਸੋਮਵਾਰ ਤੋਂ ਪਹਿਲਾ ਹਲਫਨਾਮਾ ਫਾਈਲ ਕਰਨ ਲਈ ਕਿਹਾ। ਕੋਰਟ ਨੇ ਕਿਹਾ ਕਿ ਇਹ ਅਸੀਂ ਤੈਅ ਕਰਾਂਗਾ ਕਿ ਹਲਫਨਾਮੇ ਨੂੰ ਸਵੀਕਾਰ ਕਰਨਾ ਹੈ ਜਾਂ ਨਹੀਂ। ਸੁਣਵਾਈ ਦੌਰਾਨ ਭਾਜਪਾ ਸੰਸਦ ਮੈਂਬਰ ਮੀਨਾਕਸ਼ੀ ਲੇਖੀ ਦੇ ਵਕੀਲ ਮੁਕੁਲ ਰੋਹਤਗੀ ਨੇ ਕੋਰਟ ‘ਚ ਕਿਹਾ,”ਉਨ੍ਹਾਂ ਨੇ (ਰਾਹੁਲ ਗਾਂਧੀ) ਜਾਣ ਬੁੱਝ ਕੇ ਸੁਪਰੀਮ ਕੋਰਟ ਦੇ ਹਵਾਲੇ ਤੋਂ ਇਨ੍ਹਾਂ ਸ਼ਬਦਾਂ ਦੀ ਵਰਤੋਂ ਕੀਤੀ, ਅਜੇ ਉਨ੍ਹਾਂ ਨੇ ਸਿਰਫ ਅਫ਼ਸੋਸ ਜ਼ਾਹਰ ਕੀਤਾ ਹੈ, ਜਦੋਂ ਕਿ ਮਾਣਹਾਨੀ ਮਾਮਲਿਆਂ ਨੂੰ ਕਾਨੂੰਨ ਬਿਨਾਂ ਸ਼ਰਤ ਮੁਆਫ਼ੀ ਨਾਲ ਸ਼ੁਰੂ ਹੁੰਦਾ ਹੈ।”

Check Also

ਰਾਜ ਸਭਾ ਉੱਪ ਚੋਣਾਂ : ਮਨਮੋਹਨ ਸਿੰਘ ਰਾਜਸਥਾਨ ਤੋਂ ਬਿਨਾਂ ਵਿਰੋਧ ਚੁਣੇ ਗਏ

ਜੈਪੁਰ— ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਸੋਮਵਾਰ ਨੂੰ ਰਾਜਸਥਾਨ ਤੋਂ ਰਾਜ ਸਭਾ ਮੈਂਬਰ ਚੁਣ …

WP2Social Auto Publish Powered By : XYZScripts.com