Home / Punjabi News / ਆਈ.ਏ.ਐੱਸ. ਰਣਬੀਰ ਸਿੰਘ ਦਿੱਲੀ ਦੇ ਨਵੇਂ ਚੋਣ ਅਧਿਕਾਰੀ ਨਿਯੁਕਤ

ਆਈ.ਏ.ਐੱਸ. ਰਣਬੀਰ ਸਿੰਘ ਦਿੱਲੀ ਦੇ ਨਵੇਂ ਚੋਣ ਅਧਿਕਾਰੀ ਨਿਯੁਕਤ

ਨਵੀਂ ਦਿੱਲੀ— ਭਾਰਤੀ ਪ੍ਰਸ਼ਾਸਨਿਕ ਸੇਵਾ (ਆਈ.ਏ.ਐੱਸ.) ਦੇ ਸੀਨੀਅਰ ਅਧਿਕਾਰੀ ਰਣਬੀਰ ਸਿੰਘ ਨੂੰ ਦਿੱਲੀ ਦਾ ਨਵਾਂ ਮੁੱਖ ਚੋਣ ਅਧਿਕਾਰੀ ਨਿਯੁਕਤ ਕੀਤਾ ਗਿਆ ਹੈ। ਪਿਛਲੇ ਹਫਤੇ ਹੀ ਦਿੱਲੀ ਦੇ ਮੁੱਖ ਚੋਣ ਅਧਿਕਾਰੀ ਰਹੇ ਵਿਜੇ ਕੁਮਾਰ ਦੇਵ ਨੂੰ ਦਿੱਲੀ ਦਾ ਨਵਾਂ ਮੁੱਖ ਸਕੱਤਰ ਬਣਾਇਆ ਗਿਆ ਸੀ। ਉਨ੍ਹਾਂ ਨੇ ਮੰਗਲਵਾਰ ਨੂੰ ਦਿੱਲੀ ਸਕੱਤਰੇਤ ‘ਚ ਆਪਣੇ ਦਫਤਰ ਜਾ ਕੇ ਆਪਣਾ ਅਹੁਦਾ ਸੰਭਾਲ ਲਿਆ ਹੈ।
ਰਣਬੀਰ ਸਿੰਘ 1991 ਬੈਚ ਦੇ ਏ.ਜੀ.ਐੱਮ.ਯੂ.ਟੀ. ਕੈਡਰ ਦੇ ਆਈ.ਏ.ਐੱਸ. ਅਧਿਕਾਰੀ ਹਨ। ਰਣਬੀਰ ਸਿੰਘ ਕਈ ਅਹਿਮ ਅਹੁਦਿਆਂ ‘ਤੇ ਕੰਮ ਕਰ ਚੁੱਕੇ ਹਨ। ਉਨ੍ਹਾਂ ਕੋਲ ਪ੍ਰਸ਼ਾਸਨਿਕ ਕੰਮ ਦਾ ਲੰਬਾ ਅਨੁਭਵ ਹੈ।

Check Also

ਅਮਰੀਕੀ ਸ਼ਹਿਰ ਫੀਨਿਕਸ ਦੇ ਰੈਸਟੋਰੈਂਟ ’ਚ 9 ਲੋਕਾਂ ਨੂੰ ਗੋਲੀ ਮਾਰੀ

ਐਤਵਾਰ ਰਾਤ ਨੂੰ ਅਮਰੀਕੀ ਸੂਬੇ ਐਰੀਜ਼ੋਨਾ ਦੇ ਸ਼ਹਿਰ ਫੀਨਿਕਸ ਦੇ ਇੱਕ …