ਨਵੀਂ ਦਿੱਲੀ: ਦੁਨੀਆ ਦੀ ਸਭ ਤੋਂ ਵੱਡੀ ਸਮਾਰਟਫੋਨ ਕੰਪਨੀ ਐਪਲ ਟਚਲੈਸ ਕੰਟਰੋਲ ਤੇ ਕਰਵ ਸਕਰੀਨ ‘ਤੇ ਕੰਮ ਕਰਨ ਜਾ ਰਹੀ ਹੈ। ਕੰਪਨੀ ਦਾ ਕਹਿਣਾ ਹੈ ਕਿ ਇਹ ਫੀਚਰ ਤੇਜ਼ੀ ਨਾਲ ਬਦਲ ਰਹੀ ਫੋਨ ਦੀ ਦੁਨੀਆ ਵਿੱਚ ਵੱਡਾ ਬਦਲਾਅ ਲਿਆਵੇਗਾ।
ਕੰਟਰੋਲ ਫੀਚਰ ਆਈਫੋਨ ਗਾਹਕਾਂ ਨੂੰ ਅਜਿਹਾ ਫੀਚਰ ਦੇਣ ਜਾ ਰਿਹਾ ਹੈ ਜਿਸ ਨਾਲ ਸਕਰੀਨ ‘ਤੇ ਬਿਨਾ ਉਂਗਲ ਲਾਏ ਫੋਨ ਚਲਾਇਆ ਜਾ ਸਕਦਾ ਹੈ। ਇਸ ਟੀਮ ਨਾਲ ਜੁੜੇ ਇੱਕ ਬੰਦੇ ਨੇ ਦੱਸਿਆ ਕਿ ਹੋ ਸਕਦਾ ਹੈ ਕਿ ਇਹ ਫੀਚਰ ਬਣਾਉਣ ਵਿੱਚ ਦੋ ਸਾਲ ਜਾਂ ਇਸ ਤੋਂ ਵੱਧ ਲੱਗ ਜਾਣ।
ਐਪਲ ਸ਼ੁਰੂ ਤੋਂ ਹੀ ਨਵੇਂ ਅਪਡੇਟ ਲਈ ਜਾਣਿਆ ਜਾਂਦਾ ਹੈ। ਐਪਲ ਆਪਣੇ ਨਵੇਂ ਫੋਨ ਵਿੱਚ 3D ਟਚ ਨਾਂ ਦਾ ਇੱਕ ਲੇਟੇਸਟ ਫੀਚਰ ਲੈ ਕੇ ਆਵੇਗਾ ਜਿਹੜਾ ਕਿ ਉਂਗਲੀਆਂ ਤੋਂ ਬਿਨਾ ਹੀ ਆਪਣੇ ਸਾਰੇ ਕੰਮ ਕਰੇਗਾ।
ਐਪਲ ਅਜਿਹੀ ਸਕਰੀਨ ਵੀ ਬਣਾ ਰਿਹਾ ਹੈ ਜਿਹੜਾ ਕਿ ਉੱਪਰ ਤੋਂ ਥੱਲੇ ਤੱਕ ਕੰਮ ਕਰਦਾ ਹੈ। ਕੰਪਨੀ ਨਾਲ ਜੁੜੇ ਇੱਕ ਇੰਜਨੀਅਰ ਦਾ ਕਹਿਣਾ ਹੈ ਕਿ ਇਹ ਫੀਚਰ ਸੈਮਸੰਗ ਦੇ ਮੁਕਾਬਲੇ ਥੋੜਾ ਵੱਖਰਾ ਹੋਵੇਗਾ। ਸੈਮਸੰਗ ਵਾਲਾ ਕਿਨਾਰਿਆਂ ‘ਤੇ ਕੰਮ ਨਹੀਂ ਕਰਦਾ।