Home / Punjabi News / ਆਂਧਰਾ ਪ੍ਰਦੇਸ਼ : ਸਕੂਲ ਬੱਸ ਹੋਈ ਹਾਦਸੇ ਦੀ ਸ਼ਿਕਾਰ, 17 ਵਿਦਿਆਰਥੀ ਜ਼ਖਮੀ

ਆਂਧਰਾ ਪ੍ਰਦੇਸ਼ : ਸਕੂਲ ਬੱਸ ਹੋਈ ਹਾਦਸੇ ਦੀ ਸ਼ਿਕਾਰ, 17 ਵਿਦਿਆਰਥੀ ਜ਼ਖਮੀ

ਆਂਧਰਾ ਪ੍ਰਦੇਸ਼ : ਸਕੂਲ ਬੱਸ ਹੋਈ ਹਾਦਸੇ ਦੀ ਸ਼ਿਕਾਰ, 17 ਵਿਦਿਆਰਥੀ ਜ਼ਖਮੀ

ਆਂਧਰਾ ਪ੍ਰਦੇਸ਼— ਆਂਧਰਾ ਪ੍ਰਦੇਸ਼ ਦੇ ਗੁੰਟੂਰ ਜ਼ਿਲੇ ਵਿਚ ਸੋਮਵਾਰ ਨੂੰ ਇਕ ਸਕੂਲ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ। ਜਿਸ ਕਾਰਨ 15 ਵਿਦਿਆਰਥੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ, ਜਦਕਿ 2 ਵਿਦਿਆਰਥੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਜ਼ਖਮੀ ਵਿਦਿਆਰਥੀਆਂ ਨੂੰ ਗੁੰਟਰ ਦੇ ਸਥਾਨਕ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਸਥਾਨਕ ਸਬ-ਡਿਵੀਜ਼ਨਲ ਪੁਲਸ ਅਫਸਰ ਨੇ ਦੱਸਿਆ ਕਿ ਸਕੂਲ ਬੱਸ ਪੁਲ ਤੋਂ ਹੇਠਾਂ ਡਿੱਗ ਗਈ। ਬੱਸ ਵਿਚ ਕਰੀਬ 50 ਵਿਦਿਆਰਥੀ ਸਵਾਰ ਸਨ। ਉਨ੍ਹਾਂ ਦੱਸਿਆ ਕਿ ਬੱਸ ਬੇਕਾਬੂ ਹੋ ਕੇ ਪੁਲ ਤੋ ਹੇਠਾਂ ਡਿੱਗ ਗਈ।
ਗੁੰਟੂਰ ਦੇ ਮਛਰੇਲਾ ਤੋਂ ਵਿਧਾਇਕ ਪੀ. ਰਾਮਕ੍ਰਿਸ਼ਨ ਰੈੱਡੀ ਨੇ ਹਸਪਤਾਲ ਦਾ ਦੌਰਾ ਕੀਤਾ ਅਤੇ ਜ਼ਖਮੀ ਵਿਦਿਆਰਥੀਆਂ ਦਾ ਹਾਲ-ਚਾਲ ਜਾਣਿਆ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੀ ਸਿਹਤ ਵਿਚ ਸੁਧਾਰ ਹੋ ਰਿਹਾ ਹੈ। ਚਿੰਤਾ ਦੀ ਕੋਈ ਗੱਲ ਨਹੀਂ ਹੈ। ਸੂਬੇ ਦੇ ਜਨਜਾਤੀ ਕਲਿਆਣ ਮੰਤਰੀ ਕਿਦਾਰੀ ਸ਼ਰਵਣ ਕੁਮਾਰ ਨੇ ਗੁੰਟੂਰ ਜ਼ਿਲੇ ਦੇ ਸਿਹਤ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਅਤੇ ਵਿਦਿਆਰਥੀਆਂ ਦੀ ਹਾਲਤ ਬਾਰੇ ਪੁੱਛਿਆ।

Check Also

ਬਾਇਓਟੈਕ ਦੀ ਨੱਕ ਰਾਹੀਂ ਦਿੱਤੀ ਜਾਣ ਵਾਲੀ ਕੋਵਿਡ ਵੈਕਸੀਨ ਦੀ ਬੂਸਟਰ ਡੋਜ਼ ਵਜੋਂ ਵਰਤੋਂ ਲਈ ਕਲੀਨੀਕਲ ਟਰਾਇਲ ਦੀ ਪ੍ਰਵਾਨਗੀ

ਬਾਇਓਟੈਕ ਦੀ ਨੱਕ ਰਾਹੀਂ ਦਿੱਤੀ ਜਾਣ ਵਾਲੀ ਕੋਵਿਡ ਵੈਕਸੀਨ ਦੀ ਬੂਸਟਰ ਡੋਜ਼ ਵਜੋਂ ਵਰਤੋਂ ਲਈ ਕਲੀਨੀਕਲ ਟਰਾਇਲ ਦੀ ਪ੍ਰਵਾਨਗੀ

ਆਦਿਤੀ ਟੰਡਨ ਨਵੀਂ ਦਿੱਲੀ, 28 ਜਨਵਰੀ ਭਾਰਤ ਨੇ ਭਾਰਤ ਬਾਇਓਟੈਕ ਦੀ ਨੱਕ ਰਾਹੀਂ ਦਿੱਤੀ ਜਾਣ …