Breaking News
Home / Punjabi News / ਅੰਮ੍ਰਿਤਪਾਲ ਸਿੰਘ ਭੇਸ ਬਦਲ ਕੇ ਫ਼ਰਾਰ ਹੋਇਆ, ਭੱਜਣ ’ਚ ਮਦਦ ਕਰਨ ਦੇ ਦੋਸ਼ ’ਚ 4 ਗ੍ਰਿਫ਼ਤਾਰ: ਆਈਜੀ

ਅੰਮ੍ਰਿਤਪਾਲ ਸਿੰਘ ਭੇਸ ਬਦਲ ਕੇ ਫ਼ਰਾਰ ਹੋਇਆ, ਭੱਜਣ ’ਚ ਮਦਦ ਕਰਨ ਦੇ ਦੋਸ਼ ’ਚ 4 ਗ੍ਰਿਫ਼ਤਾਰ: ਆਈਜੀ

ਚੰਡੀਗੜ੍ਹ, 21 ਮਾਰਚ

ਪੰਜਾਬ ਪੁਲੀਸ ਦੇ ਆਈਜੀ ਸੁਖਚੈਨ ਸਿੰਘ ਗਿੱਲ ਨੇ ਦੱਸਿਆ ਹੈ ਕਿ ਕਿਹਾ ਕਿ ਅੰਮ੍ਰਿਤਪਾਲ ਸਭ ਤੋਂ ਪਹਿਲਾ ਬ੍ਰਿਜ਼ਾ ਕਾਰ ਵਿਚ ਫ਼ਰਾਰ ਹੋਇਆ ਸੀ ਅਤੇ ਉਸ ਤੋਂ ਬਾਅਦ ਪਿੰਡ ਨੰਗਲ ਅੰਬੀਆ ਦੇ ਗੁਰਦੁਆਰੇ ਵਿਚ ਕੱਪੜੇ ਬਦਲ ਕੇ ਮੋਟਰਸਾਈਕਲ ‘ਤੇ ਫ਼ਰਾਰ ਹੋ ਗਿਆ। ਪੁਲੀਸ ਨੇ ਕਾਰ ਅਤੇ ਉਸ ਨੂੰ ਭੱਜਣ ‘ਚ ਮਦਦ ਕਰਨ ਦੇ ਦੋਸ਼ ‘ਚ ਚਾਰ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਹੈ ਪਰ ਅੰਮ੍ਰਿਤਪਾਲ ਦਾ ਸੁਰਾਗ ਨਹੀਂ ਲੱਗਾ। ਉਸ ਦੀ ਟੌਲ ਪਲਾਜ਼ੇ ‘ਤੇ ਕਾਰ ‘ਚ ਬੈਠੇ ਦੀ ਤਸਵੀਰ ਸਾਹਮਣੇ ਆਈ ਹੈ। ਉਨ੍ਹਾਂ ਕਿਹਾ ਕਿ ਜਿਵੇਂ ਹੀ ਅੰਮ੍ਰਿਤਪਾਲ ਸਿੰਘ ਦੀ ਗ੍ਰਿਫ਼ਤਾਰੀ ਹੋਵੇਗੀ ਸਾਰਿਆਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ‘ਚ ਅਮਨ-ਕਾਨੂੰਨ ਬਰਕਰਾਰ ਹੈ।


Source link

Check Also

83 ਸਾਲਾ ਹਾਲੀਵੁੱਡ ਅਦਾਕਾਰ ਅਲ ਪਚੀਨੋ ਬਣੇਗਾ ਆਪਣੀ 29 ਸਾਲਾ ਪ੍ਰੇਮਿਕਾ ਦੇ ਬੱਚੇ ਦਾ ਪਿਤਾ

ਲਾਸ ਏਂਜਲਸ, 31 ਮਈ ਹਾਲੀਵੁੱਡ ਦੇ ਮਹਾਨ ਅਦਾਕਾਰ ਅਲ ਪਚੀਨੋ 83 ਸਾਲ ਦੀ ਉਮਰ ਵਿੱਚ …