Home / Punjabi News / ਅਮਿਤ ਸ਼ਾਹ ਨੇ ਚੱਕਰਵਾਤ ‘ਵਾਯੂ’ ਨਾਲ ਨਿਪਟਣ ਲਈ ਬੁਲਾਈ ਬੈਠਕ

ਅਮਿਤ ਸ਼ਾਹ ਨੇ ਚੱਕਰਵਾਤ ‘ਵਾਯੂ’ ਨਾਲ ਨਿਪਟਣ ਲਈ ਬੁਲਾਈ ਬੈਠਕ

ਨਵੀਂ ਦਿੱਲੀ—ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਭਾਵ ਮੰਗਲਵਾਰ ਨੂੰ ਚੱਕਰਵਾਤ ‘ਵਾਯੂ’ ਦੇ ਕਾਰਨ ਬਣੇ ਹਾਲਾਤਾਂ ਨਾਲ ਨਿਪਟਣ ਲਈ ਸੰਬੰਧਿਤ ਸੂਬੇ ਅਤੇ ਕੇਂਦਰੀ ਮੰਤਰਾਲਿਆਂ ਜਾਂ ਏਜੰਸੀਆਂ ਦੀਆਂ ਤਿਆਰੀਆਂ ਦੀ ਸਮੀਖਿਆ ਲਈ ਇੱਕ ਉੱਚ ਪੱਧਰੀ ਬੈਠਕ ਬੁਲਾਈ। ਇਸ ਬੈਠਕ ‘ਚ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੀਨੀਅਰ ਅਧਿਕਾਰੀਆਂ ਨੂੰ ਲੋਕਾਂ ਦੀ ਸੁਰੱਖਿਆ ਲਈ ਹਰ ਸੰਭਵ ਉਪਾਅ ਕਰਨ ਲਈ ਆਦੇਸ਼ ਦਿੱਤੇ। ਗ੍ਰਹਿ ਮੰਤਰੀ ਸ਼ਾਹ ਨੇ ਕੰਟਰੋਲ ਪੈਨਲ ਨੂੰ 24 ਘੰਟੇ ਲਗਾਤਾਰ ਕੰਮਕਾਜ ਲਈ ਵੀ ਆਦੇਸ਼ ਦਿੱਤੇ। ਭਾਰਤੀ ਤੱਟ ਰੱਖਿਅਕ ਬਲ, ਫੌਜ ਅਤੇ ਨੇਵੀ ਨੂੰ ਹਵਾਈ ਨਿਗਰਾਨੀ ਕਰਨ ਲਈ ਸਟੈਂਡਬਾਏ ‘ਤੇ ਰੱਖਿਆ ਗਿਆ। ਸਥਿਤੀ ਦੀ ਨਿਗਰਾਨੀ ਲਈ ਜਹਾਜ਼ਾ ਅਤੇ ਹੈਲੀਕਾਪਟਰਾਂ ਨੂੰ ਵੀ ਲਗਾਇਆ ਗਿਆ ਹੈ।
ਭਾਰਤੀ ਮੌਸਮ ਵਿਭਾਗ ਨੇ ਚੱਕਰਵਤੀ ਤੂਫਾਨ ‘ਵਾਯੂ’ ਨੂੰ ਲੈ ਕੇ ਰੈੱਡ ਅਲਰਟ ਜਾਰੀ ਕੀਤਾ ਹੈ। ਮੌਸਮ ਵਿਭਾਗ ਮੁਤਾਬਕ ਤੂਫਾਨ ਅੱਜ ਭਾਵ ਮੰਗਲਵਾਰ ਸ਼ਾਮ ਤੱਕ ਗੰਭੀਰ ਚੱਕਰਵਰਤੀ ਤੂਫਾਨ ‘ਚ ਪਰਿਵਰਤਨ ਹੋਣ ਦਾ ਖਦਸ਼ਾ ਹੈ ਅਤੇ ਹਵਾ ਦੀ ਰਫਤਾਰ 115 ਕਿਲੋਮੀਟਰ ਪ੍ਰਤੀ ਘੰਟੇ ਤੱਕ ਪਹੁੰਚ ਸਕਦੀ ਹੈ। ਬੁੱਧਵਾਰ ਸ਼ਾਮ ਤੱਕ ਹਵਾ ਦੀ ਰਫਤਾਰ 135 ਕਿਲੋਮੀਟਰ ਪ੍ਰਤੀ ਘੰਟੇ ਤੱਕ ਪਹੁੰਚਣ ਦਾ ਖਦਸ਼ਾ ਹੈ ਅਤੇ ਇਹ ਸਥਿਤੀ ਵੀਰਵਾਰ ਸਵੇਰ ਤੱਕ ਰਹਿਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਦੇ ਮੁਤਾਬਕ ਚੱਕਰਵਰਤੀ ਤੂਫਾਨ ਵਾਯੂ 110-120 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਵੀਰਵਾਰ ਸਵੇਰ ਨੂੰ ਗੁਜਰਾਤ ‘ਚ ਪੋਰਬੰਦਰ ਨਾਲ ਲੱਗਦੇ ਤੱਟੀ ਖੇਤਰਾਂ ‘ਚੋਂ ਗੁਜ਼ਰਨ ਦੀ ਸੰਭਾਵਨਾ ਹੈ। ਇਸ ਦੌਰਾਨ 135 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਹਵਾ ਚੱਲਗੀ।
ਮੌਸਮ ਵਿਭਾਗ ਨੇ ਕੋਂਕਣ ਅਤੇ ਗੋਆ ‘ਚ 11 ਜੂਨ ਲਈ ਭਾਰੀ ਬਰਸਾਤ ਲਈ ਪੀਲੀ, 12 ਜੂਨ ਲਈ ਨਾਰੰਗੀ ਅਤੇ 13 ਜੂਨ ਨੂੰ ਪੀਲੀ ਚਿਤਾਵਨੀ ਜਾਰੀ ਕੀਤੀ ਹੈ। ਗੁਜਰਾਤ ਦੇ ਸੌਰਾਸ਼ਟਰ ਅਤੇ ਕੱਛ ਲਈ 12 ਜੂਨ ਨੂੰ ਭਾਰੀ ਬਰਸਾਤ ਦੀ ਪੀਲੀ ਅਤੇ 13 ਜੂਨ ਨੂੰ ਲਾਲ ਰੰਗ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਮੌਸਮ ਵਿਭਾਗ ਨੇ ਦੱਖਣੀ ਗੁਜਰਾਤ ਖੇਤਰ ਲਈ 12 ਅਤੇ 13 ਜੂਨ ਨੂੰ ਚਿਤਾਵਨੀ ਜਾਰੀ ਕੀਤੀ ਹੈ।
ਮੌਸਮ ਵਿਭਾਗ ਨੇ ਪੀਲੇ ਰੰਗ ਦੀ ਚਿਤਾਵਨੀ ਜਾਰੀ ਕਰਦਾ ਹੈ ਤਾਂ ਉਸ ਦਾ ਅਰਥ ਹਰ ਘਟਨਾ ਨਾਲ ਅਪਡੇਟ ਰਹਿਣਾ ਹੁੰਦਾ ਹੈ, ਨਾਰੰਗੀ ਚਿਤਾਵਨੀ ਦਾ ਅਰਥ ਕਿਸੇ ਵੀ ਸਥਿਤੀ ਨਾਲ ਨਿਪਟਣ ਲਈ ਤਿਆਰ ਹੁੰਦਾ ਹੈ, ਰੈੱਡ ਚਿਤਾਵਨੀ ਦਾ ਅਰਥ ਬਿਨਾਂ ਸਮਾਂ ਗੁਵਾਏ ਸੁਰੱਖਿਅਤ ਜਗ੍ਹਾਂ ‘ਤੇ ਪਹੁੰਚਣਾ ਹੁੰਦਾ ਹੈ,ਮੌਸਮ ਵਿਭਾਗ ਨੇ ਅਰਬ ਸਾਗਰ ਨਾਲ ਲੱਗਦੇ ਸੂਬਿਆਂ ਜਿਵੇਂ ਕਿ ਕੇਰਲ, ਕਰਨਾਟਕ, ਲਕਸ਼ਦੀਪ, ਮਹਾਂਰਾਸ਼ਟਰ ਅਤੇ ਗੁਜਰਾਤ ਦੇ ਤੱਟੀ ਇਲਾਕਿਆਂ ਦੇ ਮਛੇਰਿਆਂ ਨੂੰ ਅਲਰਟ ਵੀ ਕੀਤਾ ਹੈ।

Check Also

ਦਿੱਲੀ ਹਵਾਈ ਅੱਡੇ ’ਤੇ 49 ਲੱਖ ਰੁਪਏ ਦੀਆਂ ਦਵਾਈਆਂ ਜ਼ਬਤ

ਨਵੀਂ ਦਿੱਲੀ, 19 ਜੁਲਾਈ ਸੈਂਟਰਲ ਇੰਡਸਟਰੀ ਸਕਿਉਰਿਟੀ ਫੋਰਸ (ਸੀਆਈਐਸਐਫ) ਨੇ ਦਿੱਲੀ ਦੇ ਕੌਮਾਂਤਰੀ ਹਵਾਈ ਅੱਡੇ …