ਵਾਸ਼ਿੰਗਟਨ, 22 ਸਤੰਬਰ
ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾੲਿਡਨ ਨੇ ਵ੍ਹਾਈਟ ਹਾਊਸ ਵਿੱਚ ਯੂਕਰੇਨ ਦੇ ਆਪਣੇ ਹਮਰੁਤਬਾ ਵਲਾਦੀਮੀਰ ਜ਼ੈਲੇਂਸਕੀ ਦੀ ਮੇਜ਼ਬਾਨੀ ਕਰਦੇ ਹੋਏ ਜੰਗ ਪ੍ਰਭਾਵਿਤ ਦੇਸ਼ ਨੂੰ ਨਵੀਂ ਫੌਜੀ ਸਹਾਇਤਾ ਦੇ ਤੌਰ ’ਤੇ 32.5 ਕਰੋੜ ਡਾਲਰ ਦੇਣ ਦਾ ਐਲਾਨ ਕੀਤਾ ਅਤੇ ਰੂਸ ਦੇ ਹਮਲੇ ਤੋਂ ਉਸ ਦੀ ਰੱਖਿਆ ਕਰਨ ਦਾ ਸੰਕਲਪ ਲਿਆ। ਵ੍ਹਾਈਟ ਹਾਊਸ ਵਿੱਚ ਵੀਰਵਾਰ ਨੂੰ ਹੋਈ ਮੀਟਿੰਗ ਦੋਹਾਂ ਆਗੂਆਂ ਵਿਚਾਲੇ ਛੇਵੀਂ ਨਿੱਜੀ ਮੁਲਾਕਾਤ ਸੀ। -ਪੀਟੀਆਈ
The post ਅਮਰੀਕਾ ਵੱਲੋਂ ਯੂਕਰੇਨ ਨੂੰ 32.5 ਕਰੋੜ ਡਾਲਰ ਫ਼ੌਜੀ ਸਹਾਇਤਾ ਵਜੋਂ ਦੇਣ ਦਾ ਐਲਾਨ appeared first on punjabitribuneonline.com.
Source link