ਨਿਊਯਾਰਕ, 9 ਜੁਲਾਈ
ਇਥੋਂ ਦੀ ਟ੍ਰਾਈਨ ਯੂਨੀਵਰਸਿਟੀ ਵਿਚ ਪੜ੍ਹਦੇ 25 ਸਾਲਾਂ ਭਾਰਤੀ ਵਿਦਿਆਰਥੀ ਦੀ ਅਲਬਾਨੀ ਵਿਚ ਇਕ ਝਰਨੇ ਵਿਚ ਡੁੱਬਣ ਕਾਰਨ ਮੌਤ ਹੋ ਗਈ। ਨਿਊਯਾਰਕ ਵਿਚ ਭਾਰਤੀ ਕੌਂਸਲੇਟ ਜਨਰਲ ਨੇ ‘ਐਕਸ’ ਤੇ ਪੋਸਟ ਕੀਤਾ ਕਿ ਭਾਰਤੀ ਵਿਦਿਆਰਥੀ ਸਾਈ ਸੂਰਿਆ ਗਡੇ ਦੀ ਬਾਰਬਰਵਿਲੇ ਫਾਲਜ਼ ਵਿਚ ਡੁੱਬਣ ਕਾਰਨ ਹੋਈ ਮੌਤ ਕਾਰਨ ਉਹ ਦੁੱਖ ਦਾ ਪ੍ਰਗਾਟਾਵਾ ਕਰਦੇ ਹਨ, ਉਨ੍ਹਾਂ ਕਿਹਾ ਕਿ ਸਾਡੀਆ ਪ੍ਰਾਰਥਨਾਵਾਂ ਅਤੇ ਸਹਿਯੋਗ ਇਸ ਔਖੀ ਘੜੀ ਵਿਚ ਉਸਦੇ ਪਰਿਵਾਰ ਨਾਲ ਹੈ। ਜਾਣਕਾਰੀ ਅਨੁਸਾਰ ਤੇਲੰਗਾਨਾ ਵਾਸੀ ਗਡੇ ਨੇ ਸਾਲ 2023-24 ਸੈਸ਼ਨ ਦੌਰਾਨ ਟ੍ਰਾਈਨ ਯੂਨੀਵਰਸਿਟੀ ਵਿਚ ਦਾਖ਼ਲਾ ਲਿਆ ਸੀ। -ਪੀਟੀਆਈ
The post ਅਮਰੀਕਾ ਵਿਚ ਡੁੱਬਣ ਕਾਰਨ ਭਾਰਤੀ ਵਿਦਿਆਰਥੀ ਦੀ ਮੌਤ appeared first on Punjabi Tribune.
Source link