ਨੌਰਥ-ਈਸਟ ਫਿਲਾਡੇਲਫੀਆ ਦੇ ਇੱਕ ਰਿਹਾਇਸ਼ੀ ਖੇਤਰ ਵਿੱਚ ਇੱਕ ਛੋਟਾ ਜਹਾਜ਼ ਹਾਦਸਾਗ੍ਰਸਤ ਹੋਣ ਤੋਂ ਬਾਅਦ ਕਈ ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ। ਇਹ ਹਾਦਸਾ ਸ਼ੁੱਕਰਵਾਰ ਸ਼ਾਮ ਛੇ ਵਜੇ ਵਾਪਰਿਆ। ਇੱਕ ਲੀਅਰਜੈੱਟ 55 ਨੌਰਥ-ਈਸਟ ਫਿਲਾਡੇਲਫੀਆ ਹਵਾਈ ਅੱਡੇ ਤੋਂ ਮਿਸੌਰੀ ਵਿੱਚ ਸਪਰਿੰਗਫੀਲਡ-ਬ੍ਰੈਨਸਨ ਨੈਸ਼ਨਲ ਏਅਰਪੋਰਟ ਲਈ ਰਵਾਨਾ ਹੋਇਆ ਸੀ ਜੋ ਹੇਠਾਂ ਡਿੱਗ ਗਿਆ। ਇਹ ਜਹਾਜ਼ ਮੈਡੀਕਲ ਐਂਬੂਲੈਂਸ ਸੀ, ਜਿਹੜਾ ਕਿ ਮੈਡੀਕਲ ਮਿਸ਼ਨ ਤੇ ਸੀ। ਐਕਸੀਡੈਂਟ ਸਮੇਂ ਜਹਾਜ਼ ਵਿੱਚ ਦੋ ਪਾਇਲਟ, ਦੋ ਡਾਕਟਰ, ਇੱਕ ਮਰੀਜ਼ ਅਤੇ ਉਸਦਾ ਇੱਕ ਰਿਸ਼ਤੇਦਾਰ ਸ਼ਾਮਲ ਸੀ। ਜਿਸ ਏਰੀਏ ਵਿੱਚ ਜਹਾਜ਼ ਡਿੱਗਾ, ਓਥੇ ਦੂਰ ਦੂਰ ਤੱਕ ਅੱਗ ਨੇ ਏਰੀਏ ਨੂੰ ਲਪੇਟ ਵਿੱਚ ਲਿਆ ਹੋਇਆ ਹੈ। ਰਿਸਕਿਊ ਓਪਰੇਸ਼ਨ ਚੱਲ ਰਿਹਾ ਹੈ।
Source link